
ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ) – ਈ ਗਵਰਨਸ ਦੇ ਸੀਐਚਸੀ ਦੇ ਜ਼ਿਲ੍ਹਾ ਪ੍ਰਬੰਧਕ ਸਿਖਾ ਅਹੂਜਾ ਵੱਲੋਂ ਅੱਜ ਸਥਾਨਕ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਚ ਕੈਸ਼ਲੈਸ ਭੁਗਤਾਨ ਸਬੰਧੀ ਡਿਜੀਟਲ ਲੈਣਦੇਣ ਨੂੰ ਵਧਾਉਣ ਲਈ ਵਿਸ਼ੇਸ਼ ਕੈਂਪ ਲਗਾਕੇ ਵਿਦਿਆਰਥੀਆਂ ਨੂੰ ਕੈਸ਼ਲੈਸ ਸਕੀਮ ਸਬੰਧੀ ਜਾਣਕਾਰੀ ਦਿੱਤੀ ਗਈਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕ ਸ਼ਿਖਾ ਅਹੂਜਾ ਨੇ ਵਿਦਿਆਰਥੀਆਂ ਨੂੰ ਕੈਸ਼ਲੈਸ ਭੁਗਤਾਨ ਦੇ ਪੰਜ ਆਸਾਨ ਤਰੀਕਿਆਂ ਡੈਬਿਟ ਕ੍ਰੇਡਿਟ ਕਾਰਡ ਪੀਓਐਸ, ਆਧਾਰ ਅਨੇਬਲਡ ਪੇਮੇਂਟ ਸਿਸਟਮ, ਯੂਪੀਆਈ, ਪ੍ਰੀਪੇਡ ਵੋਲੇਟ, ਯੂ.ਐਸ.ਐਸ.ਡੀ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਵਿਚ ਨੋਟਬੰਦੀ ਤੋਂ ਬਾਅਦ ਪੈਦਾ ਹੋਏ ਨਗਦੀ ਦੇ ਸੰਕਟ ਨੂੰ ਵੇਖਦੇ ਹੋਏ ਡਿਜੀਟਲ ਲੈਣਦੇਣ ਦੇ ਤਰੀਕਿਆਂ ਅਤੇ ਉਸ ਨਾਲ ਹੋਣ ਵਾਲੇ ਲਾਭ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜਨਸੁਵਿਧਾ ਕੇਂਦਰਾਂ ਤੇ ਕਈ ਸੇਵਾਵਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਕੈਸ਼ਲੈਸ ਯੋਜਨਾ ਨੂੰ ਪਹਿਲੇ ਦੇ ਰਹੀਆਂ ਹਨ। ਸਾਰੇ ਡਿਜੀਟਲ ਕੇਂਦਰਾਂ ਵੱਲੋਂ ਆਮ ਨਾਗਰਿਕ ਕੈਸ਼ਲੈਸ ਭੁਗਤਾਨ ਨਾਲ ਬਿਨਾ ਨਗਦ ਭੁਗਤਾਨ ਦੇ ਪੈਨਕਾਰਡ, ਪਾਸਪੋਰਟ, ਬੀਮਾ, ਰੀਚਾਰਜ਼, ਬਿਜਲੀ ਬਿਲ ਭੁਗਤਾਨ, ਬੀਮਾ ਪ੍ਰੀਮੀਅਮ, ਜੀਵਨ ਪ੍ਰਮਾਣ ਪੱਤਰ, ਰੇਲ-ਬੱਸ ਅਤੇ ਹਵਾਈ ਟਿਕਟ ਵੱਖ ਵੱਖ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇਸ ਮਹੱਤਵਪੂਰਨ ਅਭਿਆਨ ਵਿਚ ਕੈਸ਼ਲੈਸ ਹੋਕੇ ਇਸ ਨੂੰ ਸਫ਼ਲ ਬਣਾਇਆ ਜਾਵੇ। ਇਸ ਮੌਕੇ ਪ੍ਰਿੰਸੀਪਲ ਪ੍ਰਦੀਪ ਅਰੋੜਾ ਅਤੇ ਹੋਰ ਸਟਾਫ਼ ਮੈਂਬਰਾਂ ਵੱਲੋਂ ਪ੍ਰਬੰਧਕ ਸੀਐਚਸੀ ਸ਼ਿਖਾ ਅਹੂਜਾ ਦਾ ਧੰਨਵਾਦ ਕੀਤਾ ਗਿਆ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media