Friday, November 22, 2024

ਫਾਜ਼ਿਲਕਾ ਨੂੰ ਹਾਈ ਕੋਟਪਾ ਕੰਪਲਿੰਟ ਜ਼ਿਲ੍ਹਾ ਬਣਾਉਣ ਲਈ ਸਾਰੇ ਵਿਭਾਗ ਦੇਣ ਸਹਿਯੋਗ- ਸਿਵਲ ਸਰਜ਼ਨ

ppn2622201610

ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਅਤੇ ਜਨਰੇਸ਼ਨ ਸੇਵਿਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੰਬਾਕੂ ਕੰਟ੍ਰੋਲ ਵਿਸ਼ੇ ਤੇ ਸਾਰਿਆਂ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਤੰਬਾਕੂ ਵਿਕ੍ਰੇਤਾਵਾਂ ਦੇ ਲਈ ਦੋ ਦਿਨਾਂ ਜਾਗਰੂਕਤਾ ਵਰਕਸ਼ਾਪ ਜ਼ਿਲ੍ਹਾ ਫਾਜ਼ਿਲਕਾ ਵਿਚ ਲਗਾਈ ਗਈ। ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਅਬੋਹਰ, ਫਾਜ਼ਿਲਕਾ ਅਤੇ ਜਲਾਲਾਬਾਦ ਦੇ ਤੰਬਾਕੂ ਥੋਕ ਵਿਕ੍ਰੇਤਾ, ਕਰਿਆਨਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।ਵਰਕਸ਼ਾਪ ਦੌਰਾਨ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੁਹਾਲੀ ਤੋਂ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਸਟੇਟ ਪ੍ਰੋਜੈਕਟ ਮੈਨੇਜ਼ਰ ਵਿਨੈ ਗਾਂਧੀ ਨੇ ਦੱਸਿਆ ਕਿ ਤੰਬਾਕੂ ਦੇ ਕਾਰਨ ਹਰ ਸਾਲ ਪੂਰੀ ਦੁਨੀਆਂ ਵਿਚ 60 ਲੱਖ ਲੋਕ ਮਰ ਜਾਂਦੇ ਹਨ, ਜਿਸ ਵਿਚ ਭਾਰਤ ਦੇ 10 ਲੱਖ ਲੋਕ ਵੀ ਸ਼ਾਮਲ ਹਨ। ਇਨ੍ਹਾਂ ਵਿਚੋਂ 1 ਲੱਖ ਲੋਕ ਤੰਬਾਕੂ ਦੀ ਵਰਤੋਂ ਨਾ ਕਰਦੇ ਹੋਏ ਵੀ ਸੈਕਿੰਡ ਹੈਂਡ ਸਮੋਕ (ਸਿਗਰਟ ਅਤੇ ਬੀੜੀ ਦਾ ਧੂੰਆਂ) ਦੇ ਕਾਰਨ ਮਾਰੇ ਜਾਂਦੇ ਹਨ। ਇਨ੍ਹਾਂ ਲੋਕਾਂ ਨੂੰ ਬਚਾਉਣ ਦੀ ਸਲਾਹ ਸਰਕਾਰ ਵੱਲੋਂ ਫਾਜ਼ਿਲਕਾ ਨੂੰ ਤੰਬਾਕੂ ਧੂੰਆਂ ਮੁਕਤ ਜ਼ਿਲ੍ਹਾ ਐਲਾਣ ਕੀਤਾ ਗਿਆ ਹੈ ਅਤੇ ਜਨਤਕ ਥਾਵਾਂ ਤੇ ਸਿਗਰੇਟ ਅਤੇ ਬੀੜੀ ਦੀ ਵਰਤੋਂ ਤੇ ਰੋਕ ਲਗਾਈ ਹੋਈ ਹੈ।
ਉਨ੍ਹਾਂ ਕੋਟਪਾ ਐਕਟ 2003 ਦੀਆਂ ਮੁੱਖ ਧਾਰਾਵਾਂ ਸਬੰਧੀ ਦੱਸਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਨਾਲ ਇਸ ਕਾਨੂੰਨ ਦੇ ਰਾਹੀਂ ਉਹ ਆਪਣੀ ਭੂਮਿਕਾ ਤੰਬਾਕੂ ਕੰਟ੍ਰੋਲ ਪ੍ਰੋਗਰਾਮ ਵਿਚ ਨਿਭਾ ਸਕਦੀਆਂ ਹਨ। ਉਨ੍ਹਾਂ ਨੇ ਕੋਟਪਾ ਟੋਲ ਫ੍ਰੀ ਹੈਲਪਲਾਇਨ 1800110456 ਸਬੰਧੀ ਦੱਸਦੇ ਹੋਏ ਕਿਹਾ ਕਿ ਕੋਟਪਾ ਐਕਟ ਦੀ ਕੋਈ ਵੀ ਉਲੰਘਣਾ ਹੋਣ ਤੇ ਉਹ ਆਪਣੀ ਸ਼ਿਕਾਇਤ ਇਸ ਨੰਬਰ ਤੇ ਦਰਜ਼ ਕਰਵਾ ਸਕਦੇ ਹਨ।ਸੰਬੋਧਿਤ ਕਰਦੇ ਹੋਏ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਪੀਜੀਆਈ ਦੀ ਟੀਮ ਵੱਲੋਂ ਕੋਟਪਾ ਦੀਆਂ ਸਾਰੀਆਂ ਧਾਰਾਵਾਂ ਦੇ ਤਹਿਤ ਫਰਵਰੀ ਵਿਚ ਸਰਵੇ ਕੀਤਾ ਜਾਣਾ ਹੈ ਅਤੇ ਇਸੇ ਸਰਵੇ ਦੇ ਆਧਾਰ ਤੇ ਜ਼ਿਲ੍ਹੇ ਨੂੰ ਹਾਈ ਕੋਟਪਾ ਕੰਪਲਿਨਟ ਐਲਾਣ ਕੀਤਾ ਜਾਵੇਗਾ।ਇਸ ਲਈ ਸਾਰੇ ਵਿਭਾਗ ਆਪਣੇ ਆਪਣੇ ਦਫ਼ਤਰਾਂ ਵਿਚ ਕੋਟਪਾ ਦੀਆਂ ਸਾਰੀਆਂ ਧਾਰਾਵਾਂ ਦਾ ਪਾਲਣ ਯਕੀਨੀ ਬਣਾਉਣ।ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ ਨੇ ਦੱਸਿਆ ਕਿ ਭਾਰਤ ਵਿਚ ਹਰ ਦਿਨ 2200 ਲੋਕ ਤੰਬਾਕੂ ਨਾਲ ਹਣ ਵਾਲੀਆਂ ਬਿਮਾਰੀਆਂ ਦੇ ਕਾਬਰਨ ਮਾਰੇ ਜਾਂਦੇ ਹਨ ਜਿਲ੍ਹਾਂ ਵਿਚੋਂ 48 ਲੋਕ ਪੰਜਾਬ ਦੇ ਹਨ। ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਕੇਸ਼ ਖੁੰਗਰ ਨੇ ਲੋਕਾਂ ਨੂੰ ਤੰਬਾਕੂ ਦੇ ਗਲਤ ਪ੍ਰਭਾਵਾਂ ਦੇ ਸਬੰਧ ਵਿਚ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸਾਰਿਆਂ ਤਰ੍ਹਾਂ ਦੇ ਨਸ਼ਿਆਂ ਦੀ ਸ਼ੁਰੂਆਤ ਤੰਬਾਕੂ ਨਾਲ ਹੀ ਹੁੰਦੀ ਹੈ।ਇਸ ਲਈ ਨੋਜ਼ਵਾਨ ਪੀੜ੍ਹੀ ਨੂੰ ਤੰਬਾਕੂ ਦੇ ਪ੍ਰਭਾਵ ਤੋਂ ਬਚਾਉਣਾ ਹੋਵੇਗਾ। ਇਸ ਮੌਕੇ ਤੰਬਾਕੂ ਵਿਕ੍ਰੇਤਾਵਾਂ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਉੋਹ ਤੰਬਾਕੂ ਕੰਟ੍ਰੋਲ ਕਾਨੂੰਨ ਦਾ ਪਾਲਣ ਕਰਨਗੇ ਅਤੇ ਵਿਭਾਗਾਂ ਦੇ ਨਾਲ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਬੋਰਡ ਵੀ ਵੰਡੇ ਗਏ।

Check Also

ਪੰਜਾਬ ਵਿੱਚ ਮਿਊਂਸਪਲ ਜ਼ਮੀਨਾਂ ਦੇ ਕਾਬਜ਼ ਵਿਅਕਤੀਆਂ ਨੂੰ ਵੱਡੀ ਰਾਹਤ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ”ਪੰਜਾਬ ਮਿਊਂਸਪੈਲਿਟੀ (ਵੈਸਟਿੰਗ ਆਫ ਪਰੌਪਰਾਈਟਰ ਰਾਈਟਸ) …

Leave a Reply