Sunday, March 22, 2026

ਕਾਂਗਰਸੀ ਉਮੀਦਵਾਰ ਗੋਲਡੀ ਖੰਗੂੜਾ ਨੇ ਡੋਰ ਟੂ ਡੋਰ ਜਾ ਕੇ ਮੰਗੀਆਂ ਵੋਟਾਂ

ppn2812201605
ਧੂਰੀ, 28 ਦਸੰਬਰ (ਪ੍ਰਵੀਨ ਗਰਗ)- ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਅੱਜ ਆਪਣੇ ਵਰਕਰਾਂ, ਸਮੱਰਥਕਾਂ ਦੇ ਠਾਠਾਂ ਮਾਰਦੇ ਵੱਡੇ ਕਾਫਲੇ ਸਮੇਤ ਸ਼ਹਿਰ ਦੇ ਹਰ ਦੁਕਾਨ-ਦੁਕਾਨ ਜਾ ਕੇ ਜਿੱਥੇ ਵੋਟਰਾਂ ਨਾਲ ਸੰਪਰਕ ਕੀਤਾ, ਉਥੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਬੇਨਤੀ ਕੀਤੀ। ਲੰਮੇ ਸਮੇਂ ਬਾਅਦ ਧੂਰੀ ਦੇ ਕਿਸੇ ਜੰਮਪਲ ਨੂੰ ਉਮੀਦਵਾਰ ਬਣਨ ਦੀ ਖੁਸ਼ੀ ’ਚ ਅੱਜ ਧੂਰੀ ਦੇ ਲੋਕ ਫੁੱਲੇ ਨਹੀਂ ਸਮਾ ਰਹੇ ਸਨ ਅਤੇ ਹਰ ਪਾਸੇ ਗੋਲਡੀ ਖੰਗੂੜਾ ਦੇ ਹੱਕ ’ਚ ਹੀ ਅਵਾਜ ਬੁਲੰਦ ਹੋ ਰਹੀ ਸੀ ਅਤੇ ਲਗਤਾਰ ਹਰ ਦੁਕਾਨਦਾਰ ਵੱਲੋਂ ਉਨ੍ਹਾਂ ਦਾ ਹਾਰਾਂ ਨਾਲ ਸਵਾਗਤ ਕਰਦਿਆਂ ਵੱਡੇ ਫ਼ਰਕ ਨਾਲ ਜਿਤਾਉਣ ਦਾ ਭਰੌਸਾ ਦਿੱਤਾ।ਉਪਰੰਤ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੈਬਰ ਪਾਰਲੀਮੈਟ ਤੇ ਆਲ ਇੰਡੀਆ ਕਾਂਗਰਸ ਦੇ ਬੁਲਾਰੇ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਅਕਾਲੀਆਂ ਦੇ ਤਸੱਦਦ ਦਾ ਖਾਤਮਾ ਜਲਦੀ ਹੀ ਹੋਣ ਵਾਲਾ ਹੈ ਅਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੇ ਹਰ ਵਰਗ ਦੀਆਂ ਸਹੂਲਤਾਂ ਬਹਾਲ ਕੀਤੀਆਂ ਜਾਣਗੀਆਂ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਦਿੱਲੀ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਦਿੱਲੀ ਦੇ ਲੋਕ ਹੁਣ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਪਾਂ ਭਗਵੰਤ ਮਾਨ ਨੂੰ ਜਿਤਾ ਕੇ ਦੇਖ ਲਿਆ ਹੈ, ਜਿਹੜਾ ਵਿਅਕਤੀ ਆਪਣੇ ਹਲਕੇ ਦੀ ਸਾਰ ਨਹੀ ਲੈ ਰਿਹਾਾ, ਅੱਜ ਹਲਕੇ ਦੇ ਲੋਕ ਆਪਣੇ ਕੰਮਾਂ ਲਈ ਖੱਜਲ ਖੁਆਰ ਹੋ ਰਹੇ ਹਨ।
ਦਲਵੀਰ ਸਿੰਘ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਪਿਆਰ ਅਤੇ ਵਿਸ਼ਵਾਸ਼ ਸਦਕਾ ਹੀ ਕਾਂਗਰਸ ਪਾਰਟੀ ਨੇ ਮੈਨੂੰ ਤੁਹਾਡੀ ਸੇਵਾ ਕਰਨ ਲਈ ਭੇਜਿਆ ਹੈ।ਉਨ੍ਹਾ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਬਣਨ ’ਤੇ ਪਿੰਡਾਂ ਅਤੇ ਸ਼ਹਿਰਾਂ ਨੂੰ ਹਰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੁੰ ਸੁਹਿਦਰਤਾ ਨਾਲ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਜਿਮਨੀ ਚੋਣ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਟੋਲ ਪਲਾਜਾ ਗਿਫਟ ਦੇ ਰੂਪ ’ਚ ਦੇ ਕੇ ਆਪਣੇ ਚਹੇਤਿਆਂ ਦੇ ਲੁੱਟ ਦੇ ਅੱਡਾ ਖੁਲਵਾ ਦਿੱਤਾ ਹੈ।ਉਨ੍ਹਾਂ ਟੋਲ ਪਲਾਜਾ ਸਬੰਧੀ ਆਪਣੀ ਵਚਨਬੱਧਤਾ ਮੁੜ ਦੁਹਰਾਉ ਕਿਹਾ ਕਿ ਉਨ੍ਹਾਂ ਨੇ ਇਹ ਟੋਲ ਪਲਾਜਾ ਲੱਗਣ ਵੇਲੇ ਵੀ ਸੰਘਰਸ਼ ਲੜਿਆ ਅਤੇ ਪੁਲਿਸ ਨੇ ਰਾਜਸੀ ਦਬਾਅ ਹੇਠ ਭਾਵੇਂ ਉਨ੍ਹਾਂ ਤੇ ਮੁੱਕਦਮਾ ਵੀ ਦਰਜ ਕੀਤਾ, ਪਰ ਲੋਕ ਹਿੱਤਾਂ ਲਈ ਲੜ੍ਹੇ ਜਾਣ ਵਾਲੇ ਸੰਘਰਸ਼ਾਂ ’ਚ ਅਜਿਹੇ ਦਰਜ ਹੋਏ ਮੁੱਕਦਮੇ ਉਨ੍ਹਾਂ ਦਾ ਹੌਂਸਲਾ ਪਸਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਇਹ ਜਿੱਤਣ ਤੋਂ ਬਾਅਦ ਇਹ ਟੋਲ ਪਲਾਜਾ ਤੋਂ ਧੂਰੀ ਹਲਕੇ ਦੇ ਲੋਕਾਂ ਨੂੰ ਵੱਡੀ ਛੋਟ ਦਿਵਾ ਕੇ ਰਾਹਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਤੇ ਹਮੇਸ਼ਾ ਤਸ਼ੱਦਦ ਹੀ ਕੀਤਾ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਜਿੱਥੇ ਪੰਜਾਬ ਦਾ ਚੁਫੇਰਿਓ ਵਿਕਾਸ ਹੋਇਆ, ਉਥੇ ਪੰਜਾਬ ਦਾ ਵਪਾਰ ਹਰ ਪੱਖੋਂ ਪ੍ਰਫੱਿਲਿਤ ਹੋਇਆ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਪੰਜਾਬ ਦੇ ਕਿਸੇ ਵਪਾਰੀ ਦੇ ਵਪਾਰ ’ਤੇ ਨਿਗ੍ਹਾ ਨਹੀਂ ਰੱਖੀ, ਸਗੋਂ ਅਕਾਲੀਆਂ ਨੇ ਪੰਜਾਬ ਦੇ ਹਰ ਵਪਾਰ ਤੇ ਕਬਜ਼ੇ ਕਰਕੇ ਆਪਣੇ ਪਰਿਵਾਰਾਂ ਦਾ ਵਿਕਾਸ ਕੀਤਾ। ਉਨ੍ਹਾਂ ਕਿਹਾ ਕਿ ਪੰਜਬ ’ਚ ਕਾਂਗਰਸ ਸਰਕਾਰ ਬਣਨ ’ਤੇ ਹਰ ਵਾਸੀ ਦੇ ਅਕੀਦਿਆਂ ’ਤੇ ਕਾਂਗਰਸ ਖਰ੍ਹਾ ਉਤਰੇਗੀ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply