Monday, March 23, 2026

ਸਵ. ਸੁਖਜੀਤ ਘਈ ਨੂੰ ਸ਼ਰਧਾਂਜਲੀ ਦੇਣ ਲਈ ਸੰਗੀਤ ਪ੍ਰੋਗਰਾਮ ਯਾਦ-ਏ-ਸੁਖਜੀਤ 1 ਜਨਵਰੀ ਨੂੰ

ppn2812201611
ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਸੁਰ ਆਂਗਨ ਸੰਸਥਾ ਫਾਜ਼ਿਲਕਾ ਦੀ ਇੱਕ ਮੀਟਿੰਗ ਬੀਤੀ ਦੇਰ ਸ਼ਾਮ ਸੁਰ ਆਂਗਨ ਦੇ ਵੇਹੜੇ ਵਿਚ ਹੋਈ। ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਸੁਰ ਆਂਗਨ ਸੰਸਥਾ ਦੇ ਸੰਚਾਲਕ ਡਾ. ਰਾਜੇਸ਼ ਮੋਹਨ ਨੇ ਕਿਹਾ ਕਿ ਬੀਤੀ 9 ਦਸੰਬਰ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਹੋਏ ਭਿਆਨਕ ਸੜ੍ਹਕ ਹਾਦਸੇ ਵਿਚ ਅਧਿਆਪਕ ਅਤੇ ਸੁਰ ਆਂਗਨ ਸੰਸਥਾ ਫਾਜ਼ਿਲਕਾ ਦੇ ਸੰਸਥਾਪਕ ਸੁਖਜੀਤ ਘਈ ਦੇ ਦੇਹਾਂਤ ਨਾਲ ਸੰਗੀਤ ਜਗਤ ਦਾ ਕਦੇ ਵੀ ਪੂਰਾ ਨਾ ਹੋਣ ਵਾਲਾ ਨੁਕਸਾਨ ਹੋਇਆ ਹੈ ਅਤੇ ਫਾਜ਼ਿਲਕਾ ਅਤੇ ਆਲੇ ਦੁਆਲੇ ਦੇ ਸੰਗੀਤ ਪ੍ਰੇਮੀਆਂ ਨੂੰ ਡੂੰਘਾ ਸਦਮਾ ਲੱਗਿਆ ਹੈ।ਉਨ੍ਹਾਂ ਕਿਹਾ ਕਿ ਸੁਖਜੀਤ ਸਿੰਘ ਘਈ ਦੇ ਦੇਹਾਂਤ ਮਗਰੋਂ ਅਜਿਹਾ ਕਿਆਸ ਲਗਾਇਆ ਜਾ ਰਿਹਾ ਸੀ ਕਿ ਸੁਰ ਆਂਗਨ ਸੰਸਥਾ ਦੀ ਹੋਂਦ ਹੁਣ ਖ਼ਤਮ ਹੋ ਗਈ ਹੈ।ਉਨ੍ਹਾਂ ਕਿਹਾ ਕਿ ਇਸਦੇ ਉਲਟ ਸੁਰ ਆਂਗਨ ਸੰਸਥਾ ਨੂੰ ਚਲਾਉਣ ਵਿਚ ਸੁਖਜੀਤ ਸਿੰਘ ਘਈ ਦੇ ਸਹਿਯੋਗੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਕਦੇ ਵੀ ਅਜਿਹਾ ਮੰਨਣਾ ਨਹੀਂ ਹੈ।ਮੀਟਿੰਗ ਵਿਚ ਸੰਸਥਾ ਦੇ ਮੈਂਬਰਾਂ ਨੇ ਪ੍ਰਣ ਲਿਆ ਕਿ ਸੰਗੀਤ ਦੀ ਜੋ ਚਿੰਗਾਰੀ ਸੁਖਜੀਤ ਘਈ ਨੇ ਜਗਾਈ ਹੈ ਉਸ ਨੂੰ ਇੱਕ ਮੁਕੰਮਲ ਰੋਸ਼ਨੀ ਵਿਚ ਜ਼ਰੂਰ ਬਦਲਿਆ ਜਾਵੇਗਾ ਅਤੇ ਇਹੀ ਸੁਖਜੀਤ ਘਈ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਸੁਰ ਆਂਗਨ ਫਾਜ਼ਿਲਕਾ ਸਖਜੀਤ ਘਈ ਦੇ ਪਿਤਾ ਸਰੂਪ ਸਿੰਘ ਘਈ ਦੀ ਅਗਵਾਈ ਵਿਚ ਅਤੇ  ਸੁਰ ਆਂਗਨ ਸੰਚਾਲਕ ਡਾ. ਰਾਜੇਸ਼ ਮੋਹਨ ਦੇ ਮਾਰਗ ਦਰਸ਼ਨ ਵਿਚ ਉਨ੍ਹਾਂ ਦੇ ਸਾਥੀਆਂ ਵੱਲੋਂ ਚਲਾਇਆ ਜਾਵੇਗਾ। ਇਸ ਕੜੀ ਵਿਚ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ 2017 ਨੂੰ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਸੁਖਜੀਤ ਘਈ ਦੀ ਸ਼ਰਧਾਂਜਲੀ ਵਜੋਂ ਸੰਗੀਤ ਪ੍ਰੋਗਰਾਮ ਯਾਦ-ਏ-ਸੁਖਜੀਤ ਕਰਵਾਇਆ ਜਾਵੇਗਾ।ਮੀਟਿੰਗ ਤੋਂ ਬਾਅਦ ਡਾ. ਰਾਜੇਸ਼ ਮੋਹਨ ਵੱਲੋਂ ਪ੍ਰੋਗਰਾਮ ਲਈ ਵਿਦਿਆਰਥੀਆਂ ਨੂੰ ਅਭਿਆਸ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਕੈਨੇਡਾ ਤੋਂ ਆਏ ਡਾ. ਰਾਜੇਸ਼ ਮੋਹਨ ਦੇ ਵਿਦਿਆਰਥੀ ਇਮਾਨ ਸਮਰਾ ਨੇ ਗਜ਼ਲਾਂ ਪੇਸ਼ ਕੀਤੀਆਂ।ਮੀਟਿੰਗ ਵਿਚ ਸਵ. ਸੁਖਜੀਤ ਸਿੰਘ ਘਈ ਦੇ ਪਰਿਵਾਰਕ ਮੈਂਬਰ, ਉਨ੍ਹਾਂ ਦੇ ਸਾਥੀ, ਵਿਦਿਆਰਥੀ, ਮੈਡਮ ਸੁਨੀਤਾ, ਫਲੋਰਿਸਟ ਪਵਨ, ਅਧਿਆਪਕ ਸੰਦੀਪ ਆਰੀਆ ਅਤੇ ਜਤਿੰਦਰ ਆਰੀਆ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply