
ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਥਾਣਾ ਸਦਰ ਪੁਲਸ ਫਾਜ਼ਿਲਕਾ ਵਿਚ ਤੈਨਾਤ ਪੰਜਾਬ ਪੁਲਸ ਦੇ ਜਵਾਨ ਸੂਰਜ ਭਾਨ ਥਿੰਦ ਨੂੰ ਤਰੱਕੀ ਦੇਕੇ ਅੱਜ ਹੈਡਕਾਂਸਟੇਬਲ ਤੋਂ ਏ.ਐਸ.ਆਈ. ਬਣਾਇਆ ਗਿਆ। ਡੀਐਸਪੀ ਫਾਜ਼ਿਲਕਾ ਦੇ ਦਫ਼ਤਰ ਵਿਚ ਫਾਜ਼ਿਲਕਾ ਦੇ ਡੀ.ਐਸ.ਪੀ ਸੁਬੇਗ ਸਿੰਘ ਅਤੇ ਐਸ.ਐਚ.ਓ ਥਾਣਾ ਸਦਰ ਹਰਪਾਲ ਸਿੰਘ ਨੇ ਸੂਰਜ ਭਾਨ ਨੂੰ ਸਟਾਰ ਲਗਾਕੇ ਹੈਡਕਾਂਸਟੇਬਲ ਤੋਂ ਏਐਸਆਈ ਬਣਾਇਆ।ਜਾਣਕਾਰੀ ਦਿੰਦਿਆਂ ਏ.ਐਸ.ਆਈ ਸੂਰਜ ਭਾਨ ਨੇ ਦੱਸਿਆ ਕਿ ਉਹ 26 ਜੂਨ 1992 ਵਿਚ ਪੰਜਾਬ ਪੁਲਸ ਵਿਚ ਭਰਤੀ ਹੋਏ ਸਨ ਅਤੇ ਲਗਭਗ 20 ਸਾਲ ਟ੍ਰ੍ਰੇਨਿੰਗ ਸੈਂਟਰ ਫਿਲੋਰ ਵਿਚ ਸੇਵਾਵਾਂ ਦੇਣ ਤੋਂ ਬਾਅਦ ਪਿਛਲੇ ਕੁਝ ਵਰ੍ਹਿਆਂ ਤੋਂ ਥਾਣਾ ਸਦਰ ਫਾਜਿਲਕਾ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।ਇਸ ਮੌਕੇ ਡੀਐਸਪੀ ਸੁਬੇਗ ਸਿੰਘ ਅਤੇ ਐਚਐਚਓ ਹਰਪਾਲ ਸਿੰਘ ਨੇ ਹੈਡਕਾਂਸਟੇਬਲ ਤੋਂ ਏ.ਐਸ.ਆਈ ਬਣੇ ਸੂਰਜ ਭਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media