
ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਰਾਏ ਸਿੱਖ ਭਾਈਚਾਰੇ ਦੇ ਸਰਪੰਚਾਂ ਦੀ ਇੱਕ ਮੀਟਿੰਗ ਜ਼ਿਲ੍ਹੇ ਦੇ ਪਿੰਡ ਹਸਤਾ ਕਲਾਂ ਵਿਚ ਰਾਏ ਸਿੱਖ ਭਾਈਚਾਰੇ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪ੍ਰਧਾਨ ਸਰਾਜ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਭਾਈਚਾਰੇ ਦੇ ਆਗੂਆਂ ਵੱਲੋਂ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨੋਜ਼ਵਾਨਾਂ ਨੂੰ ਪੜ੍ਹਾਈ ਦੇ ਪ੍ਰਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਮੌਕੇ ਰਾਏ ਸਿੱਖ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਕਈ ਰਾਜਨੀਤਿਕ ਪਾਰਟੀਆਂ ਦੇ ਵਿਧਾਇਕ ਅਤੇ ਮੰਤਰੀ ਵੱਲੋਂ ਕਿਸ ਤਰ੍ਹਾਂ ਭਾਈਚਾਰੇ ਨੂੰ ਅਣਵੇਖਿਆ ਕੀਤਾ ਜਾਂਦਾ ਹੈ।ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਸਾਨੂੰ ਇੱਕਜੁਟ ਹੋਕੇ ਅਜਿਹੇ ਆਗੂਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।ਮੀਟਿੰਗ ਵਿਚ ਸਾਂਝੇ ਰੂਪ ਨਾਲ ਫੈਸਲਾ ਲਿਆ ਗਿਆ ਕਿ ਚਾਹੇ ਰਾਏ ਸਿੱਖ ਭਾਈਚਾਰੇ ਦੇ ਜਿਸ ਵੀ ਆਗੂ ਨੂੰ ਟਿਕਟ ਮਿਲਦੀ ਹੈ, ਉਸਦਾ ਸਮਰਥਨ ਕਰਨਗੇ ਅਤੇ ਜੋ ਆਗੂ ਸਾਡੇ ਸਮਾਜ ਵਿਚ ਫੁੱਟ ਪਾਉਣ ਦਾ ਪ੍ਰਚਾਰ ਕਰ ਰਹੇ ਹਨ ਅਜਿਹੇ ਆਗੂਆਂ ਨੂੰ ਰਾਏਸਿੱਖ ਭਾਈਚਾਰਾ ਮੂੰਹ ਨਹੀਂ ਲਗਾਏਗਾ।ਵਰਣਨਯੋਗ ਹੈ ਕਿ ਰਾਏ ਸਿੱਖ ਭਾਈਚਾਰਾ ਫਾਜ਼ਿਲਕਾ ਹਲਕੇ ਵਿਚ 31.71 ਪ੍ਰਤੀਸ਼ਤ ਜੋਕਿ 51237 ਵੋਟਾਂ, ਗੁਰੂ ਹਰ ਸਹਾਏ ਹਲਕੇ ਵਿਚ 40.85 ਪ੍ਰਤੀਸ਼ਤ ਅਤੇ ਜਲਾਲਾਬਾਦ ਵਿਚ 35.26 ਪ੍ਰਤੀਸ਼ਤ ਤੋਂ ਇਲਾਵਾ ਹੋਰ ਹਲਕਿਆਂ ਵਿਚ ਵੀ ਰਾਏ ਸਿੱਖ ਭਾਈਚਾਰੇ ਦੀਆਂ ਵੱਡੀ ਗਿਣਤੀ ਵਿਚ ਵੋਟਾਂ ਹਨ। ਇਸ ਮੌਕੇ ਜੋਗਿੰਦਰ ਸਿੰਘ, ਜਗਨੰਦਨ ਸਿੰਘ, ਬਚਨ ਸਿੰਘ, ਗੁਰਮੇਜ਼ ਸਿੰਘ, ਰਜਿੰਦਰਪਾਲ ਸਿੰਘ, ਗੁਰਮੀਤ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਮੁਖਤਿਆਰ ਸਿੰਘ, ਤੋਮਰ ਸਿੰਘ, ਸੋਹਨ ਸਿੰਘ, ਵਜ਼ੀਰ ਸਿੰਘ ਸਰਪੰਚ, ਭਰਪੂਰ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਰਾਏ ਸਿੱਖ ਭਾਈਚਾਰੇ ਦੇ ਲੋਕ ਹਾਜ਼ਰ ਸਨ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media