Friday, July 3, 2026

ਭਾਸ਼ਾ ਵਿਭਾਗ ਵੱਲੋਂ ਉਰਦੂ ਦੇ ਮੁਫ਼ਤ ਸਿਖਲਾਈ ਕੋਰਸ ਲਈ ਦਾਖ਼ਲਾ 2 ਜਨਵਰੀ ਤੋਂ

ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ ਸੱਗੂ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ’ਤੇ ੳਰਦੂ ਦੀ ਮੁਫ਼ਤ ਪੜ੍ਹਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸ ਦਾ ਨਵਾਂ ਦਾਖ਼ਲਾ ਸਥਾਨਕ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਮਜੀਠਾ ਫੋਰ.ਐਸ ਸਕੂਲ ਬਿਲਡਿੰਗ ਵਿਖੇ 2 ਜਨਵਰੀ 2017 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ 6 ਮਹੀਨਿਆਂ ਦੇ ਇਸ ਕੋਰਸ ਲਈ ਸ਼ਾਮ 5.15 ਤੋਂ 6.15 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਕਲਾਸਾਂ ਲਗਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਸ ਕੋਰਸ ਲਈ ਦਾਖ਼ਲਾ ਫਾਰਮ ਉਨ੍ਹਾਂ ਦੇ ਦਫ਼ਤਰ ਤੋਂ ਦਫ਼ਤਰੀ ਕੰਮ ਵਾਲੇ ਕਿਸੇ ਵੀ ਦਿਨ ਪ੍ਰਾਪਤ ਕੀਤੇ ਜਾ ਸਕਦੇ ਹਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply