Sunday, February 22, 2026

ਭਿੱਖੀਵਿੰਡ ਵਿਖੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

ਭਿੱਖੀਵਿੰਡ/ ਖਾਲੜਾ/ ਬੀੜ ਸਾਹਿਬ 29 ਦਸੰਬਰ (ਕੁਲਵਿੰਦਰ ਕੰਬੋਕੇ, ਭਾਟੀਆ, ਬਖਤਾਵਰ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਭਿੱਖੀਵਿੰਡ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।ਤਹਿਸੀਲ ਸਕੱਤਰ ਸੁਰਜੀਤ ਸਿੰਘ, ਗੁਰਦੇਵ ਸਿੰਘ ਮਨਿਆਲਾ ਦੀ ਅਗਵਾਈ ਹੇਠ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਚਮਨ ਲਾਲ ਦਰਾਜਕੇ ਤੇ ਹਲਕਾ ਖੇਮਕਰਨ ਤੋਂ ਪਾਰਟੀ ਉਮੀਦਵਾਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਸਾਮਰਾਜੀ ਸੰਸਥਾ ਵਿਸ਼ਵ ਵਪਾਰ ਸੰਸਥਾ ਦੇ ਨਿਰਦੇਸ਼ਾਂ `ਤੇ ਵਿਦੇਸ਼ਾਂ ਵਿਚੋਂ ਆਉਦੀ ਕਣਕ ਦੇ ਦਰਾਮਦ ਟੈਕਸ ਹਟਾ ਕੇ ਦੇਸ਼ ਦੇ ਖੱਪਤਕਾਰਾਂ ਤੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ।ਸੰਸਾਰ ਭਰਦੀਆਂ ਵਪਾਰਕ ਕੰਪਨੀਆਂ ਨੂੰ ਦੇਸ਼ ਦੇ ਖਪਤਕਾਰਾਂ ਤੇ ਕਿਸਾਨਾਂ ਦੀ ਲੁੱਟ ਦੀ ਨੀਤੀ `ਤੇ ਚੱਲਦਿਆਂ ਪਹਿਲਾਂ ਤੋਂ ਬਣੇ ਸਰਕਾਰੀ ਖਰੀਦ, ਮੰਡੀ ਪ੍ਰਬੰਧ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਤੋੜਣ ਦੀ ਯੋਜਨਾ ਵੱਲ ਇੱਕ ਹੋਰ ਕਦਮ ਹੈ ਅਤੇ ਪੰਜਾਬ ਤੇ ਕੇਂਦਰ ਸਰਕਾਰ ਸਿਰਫ ਦੇਸ਼ ਦੇ ਵੱਡੇ ਪੂੰਜੀਪਤੀਆਂ ਤੇ ਵਿਦੇਸ਼ੀ ਕੰਪਨੀਆਂ ਲਈ ਕੰਮ ਕਰ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਹਾਤੀ ਮਜਦੂਰ ਸਭਾ ਦੇ ਹਰਜਿੰਦਰ ਸਿੰਘ, ਜਸਵੰਤ ਸਿੰਘ ਭਿੱਖੀਵਿੰਡ, ਅੰਗਰੇਜ ਸਿੰਘ, ਗੱਜਣ ਨਾਰਲਾ, ਜਗਤਾਰ ਸਿੰਘ, ਸੁਖਦੇਵ ਸਿੰਘ ਮਨਿਆਲਾ, ਅਜੀਤ ਸਿੰਘ ਕੰਬੋਕੇ, ਹਰਭਾਲ ਸਿੰਘ ਨਵਾਂਪਿੰਡ, ਪਰਮਜੀਤ ਕੌਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply