
ਧੂਰੀ, 29 ਦਸੰਬਰ (ਪ੍ਰਵੀਨ ਗਰਗ) – ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਕੈਸ਼ਲੈਸ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਜੋਗਰਾਜ ਗਰਗ ਚੀਫ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਸ਼ਲੈਸ ਭੁਗਤਾਨ ਸਬੰਧੀ ਡਿਜ਼ੀਟਲ ਲੈਣ-ਦੇਣ ਨੂੰ ਵਧਾਉਣ ਲਈ ਵਿਸ਼ੇਸ਼ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ ਅਤੇ ਦੇਸ਼ ਵਿੱਚ ਨੋਟਬੰਦੀ ਕਾਰਨ ਪੈਦਾ ਹੋਏ ਨਗਦੀ ਦੇ ਸੰਕਟ ਨੂੰ ਵੇਖਦੇ ਹੋਏ ਲੋਕਾਂ ਨੂੰ ਡਿਜ਼ੀਟਲ ਲੈਣ-ਦੇਣ ਦੇ ਤਰੀਕਿਆਂ ਅਤੇ ਉਹਨਾਂ ਤੋਂ ਹੋਣ ਵਾਲੇ ਲਾਭ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਆਮ ਨਾਗਰਿਕ ਬਿਨਾਂ ਨਗਦ ਭੁਗਤਾਨ ਕੀਤੇ ਕੈਸ਼ਲੈਸ ਭੁਗਤਾਨ ਨਾਲ ਪੈਨ ਕਾਰਡ, ਬੀਮਾ, ਪਾਸਪੋਰਟ, ਬਿਜ਼ਲੀ-ਬਿਲ, ਰੀਚਾਰਜ, ਰੇਲ-ਬੱਸ ਅਤੇ ਹਵਾਈ ਟਿਕਟ ਆਦਿ ਵਰਗੀਆਂ ਵੱਖ-ਵੱਖ ਸੁਵਿਧਾਵਾਂ ਦਾ ਲਾਭ ਲੈ ਸਕਦਾ ਹੈ।ਇਸ ਮੌਕੇ 18 ਬੈਂਕ ਬ੍ਰਾਂਚਾਂ ਦੇ ਨੁਮਾਇੰਦੇ ਇਸ ਕੈਂਪ ਵਿੱਚ ਸ਼ਾਮਲ ਹੋਏ ਅਤੇ ਤਕਰੀਬਨ 400 ਵਿਅਕਤੀਆਂ ਦੇ ਖਾਤੇ ਖੋਲ਼ੇ੍ਹ ਗਏ।ਇਸ ਮੌਕੇ ਹਾਜ਼ਰ ਰਾਜੇਸ਼ ਅੱਬਰਵਾਲ ਮੈਨੇਜਰ ਸਟੇਟ ਬੈਂਕ ਆਫ ਇੰਡੀਆਂ, ਰਾਜਪਾਲ ਸਿੰਘ ਸੇਖੋਂ ਤਹਿਸੀਲਦਾਰ, ਸਵਰਨ ਸਿੰਘ ਨਾਇਬ ਤਹਿਸੀਲਦਾਰ ਅਤੇ ਹੋਰ ਬੈਂਕ ਕਰਮਚਾਰੀਆਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਚੁੱਕੇ ਇਸ ਸ਼ਲਾਘਾਯੋਗ ਕਦਮ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਹਲਕੇ ਦੇ ਲੋਕਾਂ ਨੂੰ ਨੋਟਬੰਦੀ ਵਿੱਚ ਸਹਿਯੋਗ ਦੇ ਕੇ ਸਫਲ ਬਨਾਉਣ ਦੀ ਅਪੀਲ ਵੀ ਕੀਤੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media