ਫਾਜ਼ਿਲਕਾ, 30 ਦਸੰਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ’ਤੇ ਲੋਕਾਂ ਨੂੰ ਨਕਦੀ ਰਹਿਤ ਲੈਣ ਦੇਣ ਲਈ ਪ੍ਰੇਰਿਤ ਕਰਨ ਅਤੇ ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਡਿਜੀਟਲ ਆਰਮੀ ਫਾਰ ਕੈਸ਼ਲੈੱਸ ਫਾਜ਼ਿਲਕਾ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵੱਲੋਂ ਲੋਕਾਂ ਨੂੰ ਨਕਦੀ ਰਹਿਤ ਲੈਣ ਦੇਣ ਲਈ ਪ੍ਰੇਰਿਤ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਟੀਮ ਲੋਕਾਂ ਨੂੰ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਯੂਐਸਐਸਡੀ ਜਿਵੇਂ ਕਿ ਈ-ਵੈਲਟ ਪੇ.ਟੀ.ਐਮ, ਪੀ.ਓ.ਐਸ ਮਸ਼ੀਨ ਤੇ ਸਵਾਈਪ ਕਰਨ ਆਦਿ ਤਕਨੀਕਾਂ ਨਾਲ ਸੌਖੇ ਤਰੀਕੇ ਨਾਲ ਲੈਣ-ਦੇਣ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਪਿੱਛਲੇ ਦਿਨਾਂ ਵਿਚ ਇਸ ਟੀਮ ਵੱਲੋਂ ਜਿੱਥੇ ਪਿੰਡਾਂ ਵਿਚ ਸਿਖਲਾਈ ਕੈਂਪ ਆਯੋਜਿਤ ਕੀਤੇ ਗਏ ਹਨ। ਉੱਥੇ ਹੀ ਸ਼ਹਿਰਾਂ ਵਿਚ ਵੀ ਨੌਜਵਾਨ ਵਰਗ ਵਿਚ ਇਸ ਤਕਨੀਕ ਨੂੰ ਹਰਮਨ ਪਿਆਰਾ ਬਣਾਉਣ ਲਈ ਸੈਲਫ਼ੀ ਕ੍ਰੇਜ ਰਾਹੀਂ ਲੋਕਾਂ ਵਿਚ ਹੋਰ ਜਿਆਦਾ ਪ੍ਰਸਿੱਧੀ ਦੁਆਈ ਜਾ ਰਹੀ ਹੈ। ਇਸ ਸੈਲਫ਼ੀ ਮੁਹਿੰਮ ਦਾ ਨਤੀਜਾ ਇਹ ਨਿਕਲਿਆ ਹੈ ਕਿ ਹੁਣ ਬਹੁਤ ਆਮ ਲੋਕ ਅਤੇ ਸ਼ਹਿਰ ਦੇ ਨੌਜਵਾਨ ਵੀ ਇਸ ਮੁਹਿੰਮ ਵਿਚ ਭਰਵਾਂ ਹੁੰਗਾਰਾ ਦੇਣ ਲੱਗੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਸੈਲਫ਼ੀ ਵਟਸਅੱਪ ਨੰਬਰ ਤੇ ਸੈਂਕੜੇ ਲੋਕਾਂ ਅਤੇ ਨੌਜਵਾਨਾਂ ਵੱਲੋਂ ਆਪਣੀ ਤਸਵੀਰਾਂ ਭੇਜੀਆਂ ਗਈਆਂ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਆਮ ਲੋਕਾਂ ਵਿਚ ਨਕਦੀ ਰਹਿਤ ਲੈਣ ਦੇਣ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਜਿਸ ਕਾਰਨ ਆਮ ਲੋਕਾਂ ਨੂੰ ਕਿਸੇ ਵੀ ਵਸਤੂ ਦੇ ਖਰੀਦਣ ਸਮੇਂ ਉਸਦੀ ਅਦਾਇਗੀ ਕਰਨ ਵੇਲੇ ਕੋਈ ਜਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਇਸ ਉਪਰਾਲੇ ਵਿਚ ਵੱਡੇ ਪੱਧਰ ਤੇ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ ਮੁਹਿੰਮ ਨੂੰ ਹੋਰ ਜਿਆਦਾ ਹਰਮਨ ਪਿਆਰਾ ਬਣਾਉਣ ਲਈ ਪੂਰਨ ਸਹਿਯੋਗ ਦੀ ਹੋਰ ਮੰਗ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਹਿੰਮ ਅਧੀਨ ਲੋਕਾਂ ਨੂੰ ਆਪਣੀਆਂ ਸੈਲਫ਼ੀਆਂ ਖਿੱਚ ਕੇ 81021-52123 ਤੇ ਵਟਸਅੱਪ ਭੇਜਣ ਲਈ ਅਪੀਲ ਵੀ ਕੀਤੀ ਗਈ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media