
ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਸਾਹਿਬੇ ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਦੇ ਸੰਬੰਧ ਵਿੱਚ ਪੂਰੀ ਖਾਲਸਾਈ ਸ਼ਾਨ ਅਤੇ ਰਵਾਇਤ ਨਾਲ ਇਕ ਆਲੌਕਿਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਵਿਚ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ, ਬਸੰਤ ਐਵੀਨਿਊ, ਮਜੀਠਾ ਬਾਈਪਾਸ, ਰਣਜੀਤ ਐਵੀਨਿਊ, ਗੋਲਡਨ ਐਵੀਨਿਊ, ਸੁਲਤਾਨਵਿੰਡ ਰੋਡ, ਪਰਾਗਦਸ, ਭਗਤਾਂਵਾਲਾ, ਫਰੈਂਡਸ ਐਵੀਨਿਊ, ਮਝਵਿੰਡ, ਝਬਾਲ, ਅਜਨਾਲਾ, ਨਵਾਂ ਪਿੰਡ, ਤਰਨਤਾਰਨ, ਰਸੂਲਪੁਰ, ਪੱਟੀ, ਸੀ.ਕੇ.ਡੀ ਨਰਸਿੰਗ ਕਾਲਜ ਅਤੇ ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ।
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ ਰੋਡ ਤੋਂ ਅਰੰਭ ਹੋਏ ਇਸ ਨਗਰ ਕੀਰਤਨ ਵਿਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਹਿੰਦਰ ਸਿੰਘ ਖੁਰਾਣਾ, ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਗੁਰਿੰਦਰ ਸਿੰਘ ਚਾਵਲਾ, ਸਰਬਜੀਤ ਸਿੰਘ, ਸਵਿੰਦਰ ਸਿੰਘ ਕੱਥੁਨੰਗਲ, ਮਨਮੋਹਨ ਸਿੰਘ ਸੇਠੀ, ਰਣਬੀਰ ਸਿੰਘ ਚੋਪੜਾ, ਮਨਜੀਤ ਸਿੰਘ ਮੰਜਲ, ਡਾ: ਧਰਮਵੀਰ ਸਿੰਘ, ਅਰਿਦਮਨ ਸਿੰਘ ਮਾਹਲ, ਰਮਨੀਕ ਸਿੰਘ, ਬਲਦੇਵ ਸਿੰਘ ਚੌਹਾਨ, ਜਸਪਾਲ ਸਿੰਘ, ਡਾ: ਅਮਰਪਾਲੀ ਕੌਰ, ਸ਼੍ਰੀਮਤੀ ਸੁਖਬੀਰ ਕੌਰ ਮਾਹਲ, ਸੁਰਿੰਦਰ ਸਿੰਘ, ਤਜਿੰਦਰ ਸਿੰਘ, ਮਨਮੋਹਨ ਸਿੰਘ ਸਹਿੰਸਰਾ, ਹਰਕੰਵਲ ਸਿੰਘ ਕੋਹਲੀ, ਮਨਜੀਤ ਸਿੰਘ ਨਰੂਲਾ, ਸੁਰਜੀਤ ਸਿੰਘ, ਅਜੀਤ ਸਿੰਘ ਤੁਲੀ, ਰਜਿੰਦਰ ਸਿੰਘ ਮਰਵਾਹਾ, ਜਜਬੀਰ ਸਿੰਘ ਵਾਲੀਆ, ਡਾ: ਬਲਜਿੰਦਰ ਸਿੰਘ, ਡਾ: ਹਰਪ੍ਰੀਤ ਸਿੰਘ ਅਤੇ ਡਾ: ਅੇਚ. ਐਸ ਸੰਧੂ ਨੇ ਸ਼ਿਰਕਤ ਕੀਤੀ । ਜੀ. ਟੀ. ਰੋਡ ਸਕੂਲ ਦੇ ਪਿ੍ਰੰਸੀਪਲ ਤੇ ਡਾਇਰੈਕਟਰ ਡਾ: ਧਰਮਵੀਰ ਸਿਘ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਮਹਿਮਾਨਾਂ, ਮੈਂਬਰ ਸਾਹਿਬਾਨ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਸੰਗਤਾਂ ਨੂੰ ‘ਜੀ ਆਇਆਂ’ ਆਖਿਆ ।ਇਸ ਦੇ ਨਾਲ ਹੀ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਮੌਕੇ ਤੇ ਜੀ. ਟੀ ਰੋਡ ਸਕੂਲ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ `ਤੇ ਅਧਾਰਿਤ ਪੇਸ਼ ਕੀਤੇ ਗਏ ਰੌਸ਼ਨੀ ਅਤੇ ਅਵਾਜ ਦੇ ਪ੍ਰੋਗਰਾਮ ` ਵਹੁ ਪ੍ਰਗਟਿਓ ਮਰਦ ਅਗੰਮੜਾ` ਦੀ ਸੀ.ਡੀ ਵੀ ਰਿਲੀਜ਼ ਕੀਤੀ ਗਈ ।ਉਹਨਾਂ ਕਿਹਾ ਕਿ ਦੀਵਾਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ `ਤੇ ਅਧਾਰਿਤ ਇਕ ਵਿਸ਼ੇਸ਼ ਪੁਸਤਕ `ਘੁਰੁ ਘੋਬਨਿਦ ਸ਼ਨਿਗਹ ਝ ਿ ਅ ਸ਼ੳਗੳ ੋਡ ੜੳਲੋਰ ਫ਼ ਸ਼ੳਚਰਡਿਚਿੲ` ਵੀ ਰਿਲੀਜ਼ ਕੀਤੀ ਜਾ ਰਹੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਲੋਂ ਅਰਦਾਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਯੋਜਿਤ ਨਗਰ ਕੀਰਤਨ ਵਿਚ ਨਿਸ਼ਾਨ ਸਾਹਿਬ, ਰਣਜੀਤ ਨਗਾੜਾ, ਹਾਥੀ ਅਤੇ ਘੋੜਿਆਂ ਉੱਤੇ ਅਤੇ ਖਾਲਸਾਈ ਪਹਿਰਾਵੇ ਵਿਚ ਸੱਜੇ ਵਿਦਿਆਰਥੀ ਸਿਖ ਵਿਰਸੇ ਦੀ ਸ਼ਾਨੋ-ਸ਼ੌਕਤ ਦਾ ਪ੍ਰਦਰਸ਼ਨ ਕਰ ਰਹੇ ਸਨ।ਵਿਦਿਆਰਥੀਆਂ ਵਲੋਂ ਟਿਪਰੀ, ਡੰਬਲ, ਲੇਜ਼ੀਅਮ, ਬੈਂਡ ਆਦਿ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।ਸੁੰਦਰ ਯੂਨੀਫਾਰਮ ਵਿੱਚ ਸਜੇ ਵਿਦਿਆਰਥੀ ਅਤੇ ਅਧਿਆਪਕ ਗੁਰਬਾਣੀ ਦਾ ਜਾਪ ਕਰ ਰਹੇ ਸਨ।ਉਹਨਾਂ ਵੱਲੋਂ ਲਗਾਏ ਜਾ ਰਹੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਪੂਰਾ ਆਲਾ-ਦੁਆਲਾ ਗੂੰਜ ਰਿਹਾ ਸੀ ।ਵੱਖ-ਵੱਖ ਸਕੂਲਾਂ ਵਲੋਂ ਸਜਾਈਆਂ ਝਾਕੀਆਂ ਸੰਗਤਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ।ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਸੰਗਤਾਂ ਦੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚਾਹ-ਪਾਣੀ ਦੀ ਸੇਵਾ ਕੀਤੀ ਗਈ।ਜੀ. ਟੀ. ਰੋਡ ਸਕੂਲ ਤੋਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ, ਭੰਡਾਰੀ ਬ੍ਰਿਜ, ਹਾਲ ਗੇਟ, ਹਾਲ ਬਜ਼ਾਰ ਤੋਂ ਹੁੰਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਿਥੇ ਨਗਰ ਕੀਰਤਨ ਨਗਰ ਕੀਰਤਨ ਵਿੱਚ ਸ਼ਾਮਲ ਵਿਦਿਆਰਥੀਆਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਨਗਰ ਕੀਰਤਨ ਦੇ ਸਫਲ ਆਯੋਜਨ ਲਈ ਸ਼ਹਿਰ ਦੀ ਪੁਲਿਸ, ਪ੍ਰਸ਼ਾਸਨ ਅਤੇ ਸੰਗਤਾਂ ਦਾ ਉਨ੍ਹਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਨੇ ਦਸਿਆਂ ਕਿ ਸਕੂਲ ਵਲੋਂ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਮੌਕੇ ਪੇਸ਼ ਕੀਤੇ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਅਧਾਰਿਤ `ਰੌਸ਼ਨੀ ਅਤੇ ਅਵਾਜ਼ ਦਾ ਪ੍ਰੋਗਰਾਮ `ਵਹੁ ਪ੍ਰਗਟਿਓ ਮਰਦ ਅਗੰਮੜਾ` ਅਤੇ ਅੱਜ ਦੇ ਨਗਰ ਕੀਰਤਨ ਦਾ ਪ੍ਰਸਾਰਨ 05 ਜਨਵਰੀ 2017 ਨੂੰ ਫਾਸਟ-ਵੇ ਕੇਬਲ ਦੇ ਚੈਨਲ ਨੰਬਰ 550 ਤੇ ਰਾਤ 8.00 ਵਜੇ ਹੋਵੇਗਾ ।
Punjab Post Daily Online Newspaper & Print Media