
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦ ਸ਼ਹਿਰ ਦੀ ਰਿਕਸ਼ਾ ਯੂਨੀਅਨ ਨੇ ਆਪ ਦੇ ਹਲਕਾ ਉਮੀਦਵਾਰ ਦੀਪਕ ਬਾਂਸਲ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਫੌਜੀ ਚੋਂਕ ’ਚ ਰੱਖੀ ਇੱਕ ਜਨਸਭਾ ਚ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਵਿਧਾਨ ਸਭਾ ਚੋਣਾ ਵਿਚ ਆਪ ਦੇ ਹੱਕ ’ਚ ਡਟ ਕੇ ਪ੍ਰਚਾਰ ਕਰਨਗੇ ਇਸ ਮੌਕੇ ਹਲਕਾ ਉਮੀਦਵਾਰ ਦੀਪਕ ਬਾਂਸਲ ਨੇ ਕਿਹਾ ਕਿ ਜਲਦ ਪੰਜਾਬ ਚ ਆਪ ਸਰਕਾਰ ਆਉਣ ਤੇ ਇੰਂਨ੍ਹਾ ਕਿਰਤੀਆਂ ਦੀ ਹਰ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਇਸ ਮੌਕੇ ਇਸ ਮੌਕੇ ਪੰਕਜ ਮਹੇਸ਼ਵਰੀ, ਮਨੂ ਬਾਂਸਲ, ਅਮਰਦੀਪ ਰਾਜਨ, ਸਤਿੰਦਰ ਸਿੰਘ ਆਦਿ ਹਾਜ਼ਰ ਸਨ ।
ਇਸ ਤੋਂ ਇਲਾਵਾ ਪੰਜਾਬ ਵਿੱਚ ਚੋਣ ਜਾਬਤਾ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸ਼ਹਿਰੀ ਉਮੀਦਵਾਰ ਦੀਪਕ ਬਾਂਸਲ ਨੇ ਆਪਣੀ ਚੁਣਾਵੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਜ਼ੀ.ਟੀ.ਰੋਡ ਦੇ ਡੋਰ-ਟੂ-ਡੋਰ ਕਰਦੇ ਹੋਏ ਲੋਕਾਂ ਨਾਲ ਰੂਬਰੂ ਹੋਏ ਅਤੇ ਕੁਝ ਨੁੱਕੜ ਮੀਟਿੰਗਾਂ ਕੀਤੀਆਂ।ਇਸ ਮੌਕੇ ਜਿੱਥੇ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ,ਉੱਥੇ ਹੀ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾਂ ਮਿਲਿਆਂ।ਇਸ ਮੌਕੇ ਦੀਪਕ ਬਾਂਸਲ ਨੇ ਲੋਕਾਂ ਨਾਲ ਵਿਚਾਰ ਵਟਾਂਦਰਾ ਅਤੇ ਸੰਬੋਧਨ ਕਰਦੇ ਕਿਹਾ ਕਿ ਅਕਾਲੀ ਸਰਕਾਰ ਦਾ ਗੁੰਡਾ-ਗਰਦੀ,ਭ੍ਰਿਸ਼ਟਾਚਾਰ, ਧੱਕੇਸ਼ਾਹੀ,ਕਿਸਾਨਾਂ ਨੂੰ ਆਤਮ-ਹੱਤਿਆ ਲਈ ਮਜ਼ਬੂਰ ਕਰਨ ਵਾਲਾ ਰਾਜ ਖਤਮ ਹੋ ਚੁੱਕਿਆ ਹੈ,ਇਸ ਲਈ ਲੋਕ ਹੁਣ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਉਤਸ਼ਾਹਤ ਹਨ।ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਕਾਂਗਰਸ ਪਾਰਟੀ ਉਮੀਦਵਾਰ ਦੇ ਇਤਿਹਾਸ ਅਤੇ ਪਿਛਲੇ ਸਾਲਾਂ ਵਿੱਚ ਬਠਿੰਡਾ ਵਾਸੀਆਂ ਦੇ ਵਿਸ਼ਵਾਸ ਨੂੰ ਧੋਖਾ ਦਿੱਤੇ ਜਾਣ ਕਰਕੇ,ਬੜੀ ਸਮਝਦਾਰੀ ਨਾਲ ਆਪਣੇ ਸ਼ਹਿਰ ਦੇ ਲੋਕਲ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਇਕ ਮੌਕਾ ਦਿਉ ਤਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ।ਇਸ ਮੌਕੇ ਉਹਨਾਂ ਦੇ ਨਾਲ ਰਾਜ ਕੁਮਾਰ ਐਮ.ਸੀ, ਕੇ.ਸੀ ਬੱਗਾ, ਬਲਦੇਵ ਬਰਾੜ, ਅਨਿਲ ਠਾਕੁਰ, ਬਲਜਿੰਦਰ ਸਿੰਘ, ਪ੍ਰਦੀਪ ਕਾਲੀਆ, ਹਰਜਿੰਦਰ ਕੌਰ, ਸੰਨੀ ਜੈਨ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media