Monday, June 17, 2024

ਆਰ. ਓ. ਪਲਾਂਟ ਵਰਕਰ ਯੂਨੀਅਨ ਵੱਲੋਂ ਭੁੱਖ ਹੜਤਾਲ ਜਾਰੀ

PPN100604
ਫਾਜਿਲਕਾ,  10  ਜੂਨ  (ਵਿਨੀਤ ਅਰੋੜਾ) –  ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਡੀ. ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੂਜੇ ਦਿਨ ਵੀ ਜਾਰ ਰਹੀ। ਅੱਜ ਭੁੱਖ ਹੜਤਾਲ ਨੂੰ ਸ਼ੁਰੂ ਕਰਨ ਦੇ ਦੂਜੇ ਦਿਨ ਰਘੁਬੀਰ ਸਾਗਰ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਜਗਮਾਲ ਸਿੰਘ ਪਿੰਡ ਖਿੱਪਾਂਵਾਲੀ ਅਤੇ ਅਮਰਜੀਤ ਸਿੰਘ ਪਿੰਡ ਦੀਵਾਨ ਖੇੜਾ ਭੁੱਖ ਹੜਤਾਲ ‘ਤੇ ਬੈਠੇ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਹਰਮੀਤ ਸਿੰਘ ਵਿੱਕੀ, ਕੁਲਦੀਪ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਮੁੱਢਲੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪਰ ਉਨ੍ਹਾਂ ਦੀ ਮੰਗਾਂ ਵੱਲ ਗ਼ੌਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਉਜਰਤ (ਡੀ. ਸੀ. ਰੇਟ) 1950 ਵਿਚ ਪਾਸ ਹੋਏ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਸੀ, ਉਹ ਕਾਨੂੰਨ ਸਿਰਫ਼ ਦਫ਼ਤਰਾਂ ਦੀ ਫਾਈਲਾਂ ਤਕ ਹੀ ਸੀਮਿਤ ਰਹਿ ਗਏ ਹਨ ਅਤੇ ਮੌਜ਼ੂਦਾ ਤਾਨਾਸ਼ਾਹ ਸਰਕਾਰਾਂ ਨੇ ਘਟੀਆ ਰਾਜਨੀਤਕ ਤਹਿਤ ਕਾਨੂੰਨ ਲਾਗੂ ਹੀ ਨਹੀਂ ਹੋਣ ਦਿੱਤੇ ਜਿਸ ਦੇ ਸਿੱਟੇ ਵਜੋਂ ਕੰਪਨੀ ਸਰਕਾਰ ਨਾਲ ਮਿਲ ਕੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਰਫ਼ 1200 ਤੋਂ ਲੈ ਕੇ 2500 ਰੁਪਏ ਪ੍ਰਤੀ ਮਹੀਨਾ ਦੇ ਕੇ ਉਨ੍ਹਾਂ ਦਾ ਸ਼ਰ੍ਹੇਆਮ ਆਰਥਿਕ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦ ਤਕ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਨਹੀਂ ਪੂਰਾ ਕੀਤਾ ਜਾਵੇਗਾ ਉਦੋਂ ਤਕ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਚੱਲਦੀ ਭੁੱਖ ਹੜਤਾਲ ਸਮੇਂ ਕੋਈ ਅਣ ਸੁਖਾਵੀਂ ਘਟਨਾ ਹੋ ਜਾਂਦੀ ਹੈ ਤਾਂ ਉਸ ਦੀ ਸਾਰੀ ਜਿੰਮੇਵਾਰੀ ਸਰਕਾਰੀ ਦੀ ਹੋਵੇਗੀ। ਇਸ ਮੌਕੇ ਬਲਜੀਤ ਸਿੰਘ ਭੁੰਦੜ, ਰਘਬੀਰ ਅੋਲਖ, ਵਿਸ਼ਨੂੰ ਕੁਮਾਰ, ਰਾਕੇਸ਼ ਕੁਮਾਰ ਨੇਮਪਾਲ ਬੋਦੀਵਾਲਾ, ਮਨਦੀਪ ਅੋਲਖ, ਮਨੀਰਾਮ ਅਭੁੰਨ, ਟੇਕ ਸਿੰਘ ਆਦਿ ਹਾਜ਼ਰ ਸਨ।

Check Also

ਲੂ ਤੋਂ ਬਚਾਅ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਨਾ ਨਿਕਲਣ ਨਾਗਰਿਕ- ਡਿਪਟੀ ਕਮਿਸ਼ਨਰ

ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਿਲ੍ਹਾ ਸੰਗਰੂਰ ਦੇ ਨਾਗਰਿਕਾਂ …

Leave a Reply