Sunday, March 15, 2026

ਹਿਊਮਨ ਰਾਈਟਸ ਸੰਘਰਸ਼ ਕਮੇਟੀ ਵੱਲੋਂ ਖੂਨਦਾਨ ਕੈਂਪ ਅਯੋਜਿਤ

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਹਿਊਮਨ ਰਾਈਟਸ ਸੰਘਰਸ਼ ਕਮੇਟੀ ਵੱਲੋਂ ਸਿਵਲ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ ਸਥਾਨਕ ਈਸਟ

ppn1001201702

ਮੋਹਨ ਨਗਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਿਵਲ ਸਰਜਨ ਪ੍ਰਦੀਪ ਚਾਵਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਕੁਲਵਿੰਦਰ ਸਿੰਘ ਜੋਨਲ ਡਰੱਗ ਲਾਇਸੰਸਿੰਗ ਅਥਾਰਟੀ ਤੇ ਥਾਣਾ ਬੀ ਡਵੀਜਨ ਇੰਚਾਰਜ ਇੰਸਪੈਕਟਰ ਮੰਗਲ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ।ਨੌਜਵਾਨਾਂ ਨੂੰ ਅਜਿਹੇ ਕੈਂਪਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਸਿਵਲ ਸਰਜਨ ਚਾਵਲਾ ਨੇ ਹਿਊਮਨ ਰਾਈਟਸ ਕਮੇਟੀ ਵਲੋਂ ਸਮੇਂ ਸਮੇਂ `ਤੇ ਸਮਾਜ ਸੇਵਾ ਦੇ ਨਾਲ-ਨਾਲ ਮੈਡੀਕਲ ਚੈਕਅੱਪ ਤੇ ਖੂਨਦਾਨ ਕੈਂਪ ਅਯੋਜਿਤ ਕਰਨ ਦੀ ਸ਼ਲਾਘਾ ਕੀਤੀ।
ਸੰਘਰਸ਼ ਕਮੇਟੀ ਪ੍ਰਧਾਨ ਸ਼ਾਮ ਲਾਲ ਤ੍ਰੇਹਨ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ 50 ਯੂਨਿਟ ਦੇ ਕਰੀਬ ਖੂਨ ਇਕੱਠਾ ਕਰ ਕੇ ਸਿਵਲ ਹਸਪਤਾਲ ਵਿਖੇ ਜਮਾਂ ਕਰਵਾਇਆ ਗਿਆ ਹੈ, ਜੋ ਲੋੜਵੰਦ ਮਰੀਜਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਕਿਹਾ ਕਿ ਜੇਕਰ 3% ਲੋਕ ਵੀ ਖੂਨਦਾਨ ਕਰਨ ਤਾਂ ਸਮਾਜ ਵਿੱਚ ਕੋਈ ਵੀ ਵਿਅਕਤੀ ਖੂਨ ਦੀ ਘਾਟ ਕਾਰਣ ਦਮ ਨਹੀਂ ਤੋੜ ਸਕਦਾ।ਹਰਜੀਤ ਸਿੰਘ ਬਾਜਵਾ ਅਤੇ ਚਰਨਜੀਤ ਕੈਰੋਂ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਖੂਨਦਾਨੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।ਕੈਂਪ ਵਿੱਚ ਵੱਖ-ਵੱਖ ਸੰਸਥਾਵਾਂ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ, ਮੈਡੀਕਲ ਰਿਪਰੈਜੈਂਟੇਟਿਵ ਐਸੋਸੀਏਸ਼ਨ, ਰੀਟੇਲ ਕੈਮਿਸਟ ਐਸੋਸੀਏਸ਼ਨ ਆਦਿ ਦੇ ਨੁਮਾਇੰਦਿਆਂ ਤੋਂ ਇਲਾਵਾ ਵਰਿੰਦਰ ਸਿੰਘ, ਕੁਲਵਿੰਦਰ ਸਿੰਘ ਸੱਗੂ, ਦੀਪਕ ਰਾਣਾ, ਪੰਜਾਬ ਸਿੰਘ ਛੀਨਾ, ਰਮੇਸ਼ ਰਾਮਪੁਰਾ, ਜਸਬੀਰ ਸਿੰਘ ਸੱਗੂ, ਜਸਪਾਲ ਸਿੰਘ ਭੁੱਲਰ, ਚਾਨਣ ਸਿੰਘ ਕੀੜੀ ਸੈਕਟਰੀ, ਮੰਨਾ ਸਿੰਘ ਝਾਮਕੇ, ਅਮਨ, ਸਵਿੰਦਰ ਸਿੰਘ, ਰਵਿੰਦਰ ਰਾਣਾ, ਸੁੱਚਾ ਸਿੰਘ, ਕਰਤਾਰ ਸਿੰਘ, ਤਿਲਕ ਰਾਜ, ਜਸਮੀਤ ਸਿੰਘ, ਦਾਰਾ ਸਿੰਘ, ਅਜੀਤ ਸਿੰਘ ਭੁੱਲਰ, ਗੋਰਵ ਜਿੰਦਲ, ਗੁਰਪ੍ਰਤਾਪ ਸਿੰਘ, ਹਰਜੀਤ ਸਿੰਘ, ਸੰਦੀਪ ਸਿੰਘ ਤੇ ਵੱਡੀ ਗਿਣਤੀ `ਚ ਕਮੇਟੀ ਅਹੁਦੇਦਾਰ ਤੇ ਮੈਂਬਰ ਮੌਜੂਦ ਰਹੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply