
ਪੱਟੀ, 11 ਜੂਨ (ਰਣਜੀਤ ਸਿੰਘ ਮਾਹਲਾ) – ਲੋਕ ਸੈਲਡੰਰ ਲਈ ਗੈਸ ਏਜੰਸੀ ਜਾ ਕੇ ਉੱਥੇ ਲੰਬੀਆਂ ਲਾਈਨਾ ਵਿੱਚ ਲੱਗ ਕੇ ਆਪਣਾ ਸਮਾਂ ਅਤੇ ਪੋਟਰੋਲ, ਡੀਜਲ ਖਰਾਬ ਨਾ ਕਰਨ । ਪੱਟੀ ਵਿਖੇ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਮਨਜਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕੀ ਬੁਕਿੰਗ ਕਰਾਉਣ ਤੋ ਬਾਅਦ ਗੈਂਸ ਏਜੰਸੀਆਂ ਨੂੰ ਹਦਾਇੰਤਾ ਹਨ ਕਿ ਏਜੰਸੀ ਵਾਲੇ ਰੇਟ ਉਪਰ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ-ਘਰ ਸਿਲੰਡਰ ਪਹੁੰਚਾਉਣਗੇ । ਜੇਕਰ ਕੋਈ ਗੈਂਸ ਏਜੰਸੀ ਤੁਹਾਡੇ ਕੋਲੋ ਘਰ ਪਹੁੰਚਾਉਣ ਦਾ ਵੱਧ ਰੇਟ ਵਸੂਲ ਕਰਦੇ ਨੇ ਜਾ ਤੁਹਾਡੇ ਘਰ ਸਿਲੰਡਰ ਨਹੀ ਪਹੁੰਚਾਉਦੇ ਤਾ ਤੁਸੀ ਉਸ ਦੀ ਸ਼ਿਕਾਇਤ ਕਸ਼ਟਮਰ ਕੇਅਰ ਨੰਬਰ 9800833555 ਜਾ ਆਪ ਪਾਰਟੀ ਵਰਕਰ ਮਨਜਿੰਦਰ ਸਿੰਘ ਨਾਲ 97801-47506 ਤੇ ਸੰਪਰਕ ਕਰਨ । ਉਹਨਾ ਕਿਹਾ ਕਿ ‘ਆਪ’ ਪਾਰਟੀ ਲੋਕਾਂ ਦੀ ਸੇਵਾ ਵਿੱਚ ਅਜਿਹੇ ਖੁਲਾਸੇ ਕਰਦੀ ਰਹੇਗੀ ਅਤੇ ਲੋਕਾਂ ਨੂੰ ਕਈ ਹੋਰ ਪ੍ਰਕਾਰ ਦੀਆ ਸੇਵਾਵਾ ਦੀਆਂ ਸਹੂਲਤਾਂ ਮੁਹੱਈਆ ਕਰਾਉਦੀ ਰਹੇਗੀ । ਇਸ ਮੋਕੇ ਵੱਸਣ ਸਿੰਘ ਕੈਰੋਂ, ਸਰਦਾਰਾਂ ਸਿੰਘ ਸਭਰਾ, ਡਾਕਟਰ ਬਲਜੀਤ ਸਿੰਘ ਅਜ਼ਾਦ, ਪਰਿੰਗੜੀ, ਬਲਜਿੰਦਰ ਸਿੰਘ ਕੈਰੋਂ, ਗਗਨਪ੍ਰੀਤ ਸਿੰਘ ਚੋਧਰੀਵਾਲਾ ਅਤੇ ਜਸਵਿੰਦਰ ਸਿੰਘ ਨੋਸ਼ਾਹਿਰਾ ਆਦਿ ਹਾਜ਼ਰ ਸਨ ।
Punjab Post Daily Online Newspaper & Print Media