ਪੱਟੀ, 11 ਜੂਨ(ਰਾਣਾ/ਰਣਜੀਤ ਸਿੰਘ ਮਾਹਲਾ)-ਦਾਣਾ ਮੰਡੀ ਪੱਟੀ ਵਿਖੇ ਕੁਝ ਦਿਨ ਪਹਿਲਾਂ ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂੰ ਗਰੁੱਪ) ਵਲੋਂ ਕੀਤੀ ਗਈ ਹੁੱਲੜਬਾਜ਼ੀ ਦੇ ਵਿਰੋਧ ਵਿਚ ਅੱਜ ਪੱਟੀ ਮੰਡੀ ਦੇ ਆੜ੍ਹਤੀਆਂ ਵਲੋਂ ਧਰਨਾ ਦੇ ਕੇ ਹੁੱਲੜਬਾਜ਼ੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਕੁਲਦੀਪ ਸਿੰਘ ਬੇਗੇਪੁਰ ਡਾਇਰੈਕਟਰ ਪਨਗ੍ਰੇਨ ਪੰਜਾਬ ਨੇ ਕਿਹਾ ਕਿ ਕਿਸਾਨ ਅਤੇ ਆੜ੍ਹਤੀ ਦਾ ਰਿਸ਼ਤਾ ਨਹੁੰ-ਮਾਸ ਵਰਗਾ ਹੁੰਦਾ ਹੈ ਪਰ ਕੁਝ ਸ਼ਰਾਰਤੀ ਅਨਸਰ ਇਸ ਰਿਸ਼ਤੇ ਨੂੰ ਗੰਧਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀਆਂ ਹੋਰ ਯੂਨੀਅਨਾਂ ਵੀ ਹਨ ਪਰ ਉਨ੍ਹਾਂ ਨੇ ਕਦੀ ਅਜਿਹੀ ਹਰਕਤ ਨਹੀਂ ਕੀਤੀ, ਜਿਸ ਨਾਲ ਇਹ ਰਿਸ਼ਤਾ ਟੁੱਟੇ। ਕੁਲਦੀਪ ਸਿੰਘ ਸੈਕਟਰੀ ਅਤੇ ਅਜੀਤਪਾਲ ਸਿੰਘ ਵਿੱਕੀ ਨੇ ਕਿਹਾ ਕਿ ਪੰਨੂੰ ਗਰੁੱਪ ਦੇ ਆਗੂਆਂ ਨੇ ਜੋ ਕਾਰਾ ਕੀਤਾ ਹੈ ਉਹ ਬੇਹੱਦ ਮਾੜਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਵਲੋਂ ਕੀਤੇ ਕੰਮ ਦੀ ਪ੍ਰਸ਼ੰਸਾ ਕਰਦਿਆਂ ਮੰਗ ਕੀਤੀ ਕਿ ਇਸ ਘਟਨਾ ਦੇ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਕੁਲਦੀਪ ਸਿੰਘ ਸੈਕਟਰੀ, ਜਸਪ੍ਰੀਤ ਸਿੰਘ ਢਿੱਲੋਂ, ਰਾਜ ਕੁਮਾਰ, ਬਿਕਰਮਜੀਤ ਸਿੰਘ, ਸੇਵਾ ਸਿੰਘ ਉਬੋਕੇ, ਸਤਨਾਮ ਸਿੰਘ ਸੇਖੋਂ, ਮਨਬੀਰ ਸਿੰਘ, ਲਾਲਜੀਤ ਭੁੱਲਰ, ਰਣਜੀਤ ਸਿੰਘ ਬਿੱਲੂ, ਅਜੀਤਪਾਲ ਸਿੰਘ, ਪਵਨ ਕੁਮਾਰ, ਸਤਨਾਮ ਸਿੰਘ ਸੇਖੋਂ, ਗਿਆਨ ਸ਼ਾਹ, ਜਗਮੋਹਨ, ਵਿਜੇ ਕੁਮਾਰ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਬਿਮਲ ਕੁਮਾਰ, ਗੁਰਮੁੱਖ ਸਿੰਘ, ਵਿਜੇ ਕੁਮਾਰ, ਜਸਬੀਰ ਸਿੰਘ, ਭਾਰਤ ਭੂਸ਼ਨ ਕੌਸ਼ੜ, ਸੁਖਦੇਵ ਸਿੰਘ ਭੁੱਲਰ, ਲੱਕੀ, ਹਰਭਜਨ ਸਿੰਘ, ਬਲਕਾਰ ਸਿੰਘ, ਜਵਾਹਰ ਸਿੰਘ ਚੀਮਾ, ਵਿਮਲ ਅਗਰਵਾਲ, ਸ਼ੋਬਨ ਜੈਨ, ਬਿੱਟੂ ਸ਼ਾਹ, ਭਾਰਤ ਭੂਸ਼ਨ, ਗੁਰਚੇਤ ਸਿੰਘ, ਵੀਰ ਸਿੰਘ, ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ, ਇੰਦੇ ਸ਼ਾਹ, ਰਜਿੰਦਰ ਕੁਮਾਰ, ਮਾਹਣ ਸਿੰਘ, ਅਸ਼ੋਕ ਕੁਮਾਰ, ਦਵਿੰਦਰ ਸਿੰਘ, ਬੰਟੀ, ਸੁਖਵਿੰਦਰ ਸਿੰਘ ਬੇਦੀ, ਪਰਮਿੰਦਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਅਸ਼ੋਕ ਕੁਮਾਰ, ਸੇਵਾ ਸਿੰਘ ਸੈਕਟਰੀ, ਰਸ਼ਪਾਲ ਬੇਦੀ, ਰੌਸ਼ਨ ਲਾਲ, ਹਰਨਪ੍ਰੀਤ ਸਿੰਘ ਇੰਸਪੈਕਟਰ, ਦਵਿੰਦਰ ਸਿੰਘ ਇੰਸਪੈਕਟਰ, ਸੁਖਚੈਨ ਸਿੰਘ, ਜੋਗਾ ਸਿੰਘ, ਦੀਵਾਨ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …