ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣਨ `ਤੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।

ਪੰਜਾਬ ਦੀਆਂ ਪ੍ਰਚਲਤ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਖਿਡਾਰੀਆਂ ਦੇ ਮਾਨ-ਸਨਮਾਨ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।ਇੰਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਅੱਜ ਇੱਥੇ ਕੀਤਾ।ਉਨ੍ਹਾਂ ਕਿਹਾ ਕਿ ਉਹ ਖੁੱਦ ਵੀ ਐਥਲੈਟਿਕਸ ਦੇ ਖਿਡਾਰੀ ਰਹੇ ਹਨ ਤੇ ਮਹਿਸੂਸ ਕਰਦੇ ਹਨ ਕਿ ਨਸ਼ਿਆਂ ਵਿੱਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਵੱਲ ਪ੍ਰੇਰਿਤ ਕਰਕੇ ਇੱਕ ਚੰਗੇ ਨਾਗਰਿਕ ਬਣਾਉਣ ਦੇ ਨਾਲ-ਨਾਲ ਸਿਹਤਮੰਦ ਤੇ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਪੰਥਕ ਸਰਕਾਰ ਬਣਨ `ਤੇ ਪੰਜਾਬ ਦੇ ਵੱਖ-ਵੱਖ ਖਾਲੀ ਪਏ ਖਿਡਾਰੀਆਂ ਦੇ ਸਰਕਾਰੀ ਕੋਟਿਆਂ ਨੂੰ ਭਰਿਆ ਜਾਵੇਗਾ। ਜਦੋਂ ਕਿ ਜ਼ਰੂਰਤਮੰਦ ਧੀਆਂ ਨੂੰ ਮਿਲਣ ਵਾਲੇ ਸਰਕਾਰੀ ਸਨਮਾਨ ਦੇ ਵਿੱਚ ਦੂਣਾ ਚੋਣਾਂ ਵਾਧਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੂਬੇ ਦੇ ਖੇਡ ਖੇਤਰ ਦੀ ਪਤਲੀ ਹੋ ਚੁੱਕੀ ਹਾਲਤ ਨੂੰ ਮੁੜ ਸੁਰਜੀਤ ਕਰਨ ਵਾਸਤੇ ਠੋਸ ਨੀਤੀ ਤੇ ਆਰਥਿਕ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਇੰਨ੍ਹਾਂ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਵਿਦਿਆਰਥੀਆਂ ਨੂੰ ਇਸ ਪਾਸੇ ਲਾਉਣਾ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਯੂਨੀਵਰਸਿਟੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮੱਲ੍ਹਾ ਮਾਰਨ ਵਾਲੇ ਸਰਕਾਰੀ ਵਿਭਾਗਾਂ ਵਿੱਚ ਉਹ ਬਣਦਾ ਮਾਨ-ਸਨਮਾਨ ਹਾਂਸਲ ਨਹੀਂ ਹੋ ਰਿਹਾ, ਜਿਸ ਦੇ ਉਹ ਅਸਲੀ ਹੱਕਦਾਰ ਹਨ।
Punjab Post Daily Online Newspaper & Print Media