ਅੰਮ੍ਰਿਤਸਰ, 17 ਜਨਵਰੀ (ਜਗਦੀਪ ਸਿੰਘ ਸੱਗੂ)- ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਵਿਖੇ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵਿਸ਼ਾਲ ਜਨ ਸਭਾ ਦਾ ਪ੍ਰਬੰਧ ਕੀਤਾ ਗਿਆ।

ਜਿਸ ਵਿੱਚ ਗਠਜੋੜ ਦੇ ਉਮੀਦਵਾਰ ਐਡਵੋਕੇਟ ਰਾਜੇਸ਼ ਹਨੀ ਨੇ ਇਕੱਠ ਨੂੂੰੰ ਸੰਬੋਧਿਤ ਕਰਦੇ ਹੋਏ ਕਿਹਾ ਕਿ 10 ਸਾਲ ਤੱਕ ਅੰਮ੍ਰਿਤਸਰ ਲੋਕ ਸਭਾ ਤੋਂ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੰੱਧੂ ਨੇ 10 ਵਾਰ ਵੀ ਅੰਮ੍ਰਿਤਸਰ ਦਾ ਰੁੱਖ ਨਹੀ ਕੀਤਾ।ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਹਲਕਾ ਪੂਰਬੀ ਵਿੱਚ 150 ਕਰੋੜ ਦੇ ਵਿਕਾਸ ਕਾਰਜ ਕਰਵਾਏ ਹਨ। ਜਰੂਰਤਮੰਦ ਲੋਕਾਂ ਨੂੰ 2000 ਨੀਲੇ ਕਾਰਡ ਵੰਡੇ। ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਫਰੀ ਗੈਸ ਸਿਲੰਡਰ ਅਤੇ ਪ੍ਰਧਾਨ ਮੰਤਰੀ ਘਰ ਯੋਜਨਾ ਅਧੀਨ 1.5 ਲੱਖ ਰੂਪਏ ਦਿਤੇ ਗਏ। ਉਨ੍ਹਾਂ ਨੇ ਕਿਹਾ ਕਿ ਤੀਸਰੀ ਵਾਰ ਸਰਕਾਰ ਬਨਣ `ਤੇ ਸਾਰੇ ਸਰਕਾਰੀ ਕੰਮ ਇੱਕ ਛੱਤ ਹੇਠਾਂ ਹੋਣਗੇ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇੱਕ ਹੀ ਥੈਲੀ ਦੇ ਚੱਟੇ ਵੱਟੇ ਹਨ ਅਤੇ ਹਲਕੇ ਦੀ ਜਨਤਾ ਇਨ੍ਹਾਂ ਨੂੰ ਵਾਪਸ ਪਟਿਆਲਾ ਭੇਜਣ ਦਾ ਮਨ ਬਣਾ ਚੁੱਕੀ ਹੈ ।ਇਸ ਮੌਕੇ ਲੋਕ ਸਭਾ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਵੀ ਮੌਜੂਦ ਸਨ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, SRomxI kmytI mYNbr ਭਾਈ ਰਾਮ ਸਿੰਘ, ਸੰਜੇ ਸ਼ਰਮਾ, ਸੰਜੇ ਕੁੰਦਰਾ, ਸਲਿਲ ਕਪੂਰ, ਅੰਕੁਸ਼ ਮਹਿਰਾ, ਮੋਨੂ ਮਹਾਜਨ ਆਦਿ ਮੌਜੂਦ ਸਨ ।
Punjab Post Daily Online Newspaper & Print Media