ਬਠਿੰਡਾ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਭਾਰਤ ਸਕਾਊਟ ਐਂਡ ਗਾਈਡ ਦੇ ਪ੍ਰਾਇਮਰੀ ਵਿੰਗ ਦੀ ਕੱਬ ਬੁਲਬੁਲ ਲਹਿਰ ਵਿੱਚ ਹਿੱਸਾ ਲੈਂਦਿਆਂ ਜ਼ਿਲ੍ਹਾ ਬਠਿੰਡਾ ਦੇ ਵੱਖ ਵੱਖ ਸਕੂਲਾਂ ਨਾਲ ਸਬੰਧਿਤ 56 ਵਿਦਿਆਰਥੀਆਂ ਦੀ ਰਾਸ਼ਟਰੀ ਪੁਰਸਕਾਰ ਦੇ ਸਰਵਉੱਚ ਐਵਾਰਡ ਲਈ ਚੋਣ ਹੋਈ ਹੈ।ਉਕਤ ਬੱਚੇ ਜ਼ਿਲ੍ਹਾ ਬਠਿੰਡਾ ਦੇ ਮਲਕਾਣਾ, ਲਹਿਰਾ ਮੁਹੱਬਤ, ਬੁਰਜ ਕਾਹਨ ਸਿੰਘ ਵਾਲਾ, ਜੰਗੀਰਾਣਾ, ਤਲਵੰਡੀ ਸਾਬੋ, ਕੋਠੇ ਇੰਦਰ ਸਿੰਘ ਵਾਲਾ ਅਤੇ ਬਠਿੰਡਾ ਦੇ ਪ੍ਰਾਇਮਰੀ ਸਕੂਲਾਂ ਨਾਲ ਸਬੰਧਿਤ ਹਨ।ਜ਼ਿਲ੍ਹੇ ਦੇ 56 ਬੱਚੇ ਜਿੰਨ੍ਹਾਂ ਵਿੱਚ 13 ਲੜਕੀਆਂ ਦੇ ਨਾਮ ਵੀ ਸ਼ਾਮਿਲ ਹਨ ਦੀ ਕੌਮੀ ਅਵਾਰਡ ਵਰਗੀ ਸ਼ਾਨਦਾਰ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਖੁਸ਼ਵੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਸਪ੍ਰੀਤ ਸਿੰਘ ਅਤੇ ਡਿਪਟੀ ਡੀ.ਈ.ਓ ਹਰਨੇਕ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਟ੍ਰੇਂਨਰ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਬਰਾੜ ਡੀ.ਓ.ਸੀ (ਸਕਾਊਟ) ਅਤੇ ਰਣਜੀਤ ਬਰਾੜ (ਸਹਾਇਕ ਡੀ.ਓ.ਸੀ) ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮਲਕਾਣਾ ਦੇ 8 ਲੜਕੇ, ਖਾਲਸਾ ਸਕੂਲ ਤਲਵੰਡੀ ਸਾਬੋ ਦੇ 2 ਲੜਕੇ, ਲਾਲ ਸਿੰਘ ਬਸਤੀ ਲਹਿਰਾ ਮੁਹੱਬਤ ਦੇ 8 ਬੱਚੇ, ਬੁਰਜ ਕਾਹਨ ਸਿੰਘ ਵਾਲਾ ਦੇ 3 ਬੱਚੇ, ਪਰਸਰਾਮ ਨਗਰ ਬਠਿੰਡਾ ਦੇ 9ਲੜਕੇ ਅਤੇ 6 ਲੜਕੀਆਂ, ਜੰਗੀਰਾਣਾ ਸਕੂਲ ਦੇ 10 ਲੜਕੇ ਅਤੇ ਕੋਠੇ ਇੰਦਰ ਸਿੰਘ ਦੇ 3 ਲੜਕੇ ਅਤੇ 7 ਲੜਕੀਆਂ ਦੀ ਚੋਣ ਪ੍ਰਾਇਮਰੀ ਪੱਧਰ ਦੇ ਸਰਵਉੱਚ ਕੌਮੀ ਪੁਰਸਕਾਰ ਗੋਲਡਨ ਐਰੋ ਲਈ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਉਕਤ ਸਾਰੇ ਬੱਚਿਆਂ ਨੂੰ ਭਾਰਤ ਸਕਾਊਟ ਐਂਡ ਗਾਈਡਜ਼ ਦੇ ਨੈਸ਼ਨਲ ਕਮਿਸ਼ਨਰ ਜਲਦ ਹੀ ਕੌਮੀ ਪੁਰਸਕਾਰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ। ਇਸ ਮੌਕੇ ਸਕਾਊਟਿੰਗ ਦੀ ਜ਼ਿਲ੍ਹਾ ਅਧਿਕਾਰੀਆਂ ਵਿੱਚ ਜ਼ਿਲ੍ਹਾ ਸਕੱਤਰ ਜਗਸ਼ੇਰ ਸਿੰਘ ਸਿੱਧੂ, ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨ ਹਰਦਰਸ਼ਨ ਸਿੰਘ ਸੋਹਲ ਨੇ ਬੱਚਿਆਂ ਅਤੇ ਅਧਿਆਪਕ ਰਣਜੀਤ ਬਰਾੜ, ਪ੍ਰਿਤਪਾਲ ਕੌਰ, ਸੁਖਜੀਤ ਸਿੰਘ, ਗੁਰਜੰਟ ਸਿੰਘ, ਬਲਵੀਰ ਸਿੰਘ ਕਮਾਂਡੋ ਅਤੇ ਰਾਜਿੰਦਰ ਸਿੰਘ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਐਨੀ ਵੱਡੀ ਗਿਣਤੀ ਵਿੱਚ ਕੌਮੀ ਐਵਾਰਡ ਲਈ ਚੋਣ ਹੋਣਾ ਪੂਰੇ ਜ਼ਿਲ੍ਹੇ ਅਤੇ ਸੂਬੇ ਲਈ ਵੱਡੇ ਮਾਣ ਵਾਲੀ ਗੱਲ ਹੈ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media