Sunday, March 22, 2026

ਆਪਣੇ ਪਰਿਵਾਰ ਪਾਸ ਪੁੱਜੀ ਬਠਿੰਡਾ ਤੋਂ ਮਿਲੀ ਝਾਰਖੰਡ ਤੋਂ ਗੁੰਮਸ਼ੁਦਾ ਬੱਚੀ

ਬਠਿੰਡਾ, 15 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇੱਕ ਗੁੰਮਸ਼ੁਦਾ ਬੱਚੀ ਰਾਖੀ ਕੁਮਾਰੀ (ਉਮਰ ਤਕਰੀਬਨ 12 ਸਾਲ) 12 ਦਸੰਬਰ 2016 ਨੂੰ ਬਠਿੰਡਾ ਰੇਲਵੇ ਸਟੇਸ਼ਨ ਤੋਂ ਮਿਲੀ ਸੀ।ਇਸ ਬੱਚੀ ਨੂੰ ਰੇਲਵੇ ਪੁਲਿਸ ਵਲੋਂ ਇਸ ਦਫਤਰ ਦੇ ਸਪੁੱਰਦ ਕੀਤਾ ਗਿਆ।PPN1502201703

ਬੱਚੀ ਦੇ ਸਬੰਧ ਵਿਚ ਡੀ.ਡੀ.ਆਰ ਨੰਬਰ 2 ਮਿਤੀ 12 ਦਸੰਬਰ 2016 ਦਰਜ ਕਰਵਾਈ ਗਈ।ਬੱਚੀ ਨੂੰ ਸੀ. ਜੇ. ਐਮ/ਸੈਕਟਰੀ ਮੈਡਮ ਅੰਮ੍ਰਿਤਾ ਸਿੰਘ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ਹੁਕਮਾਂ ਨਾਲ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਸੰਗਰੂਰ ਬਰਾਂਚ ਵਿਖੇ ਭਰਤੀ ਕਰਵਾਇਆ ਗਿਆ।ਇਸ ਮਗਰੋਂ ਜ਼ਿਲ੍ਹਾ ਬਾਲ ਸੁਰੱਖਿਆ ਦੇ ਦਫ਼ਤਰ ਵਲੋਂ ਕਾਰਵਾਈ ਕਰਦੇ ਹੋਏ ਰਾਖੀ ਕੁਮਾਰੀ ਦੇ ਪਰਿਵਾਰ ਦੀ ਭਾਲ ਕੀਤੀ ਗਈ ਅਤੇ ਲੜਕੀ ਦਾ ਪਰਿਵਾਰ ਜੋ ਕਿ ਪਿੰਡ ਜਰਿਆਗੜ੍ਹ ਜ਼ਿਲ੍ਹਾ ਖੂੰਟੀ, ਰਾਜ ਝਾਰਖੰਡ ਦਾ ਰਹਿਣ ਵਾਲਾ ਸੀ ਨਾਲ ਸੰਪਰਕ ਕੀਤਾ ਗਿਆ।10 ਫਰਵਰੀ 2017 ਦਿਨ ਸ਼ੁੱਕਰਵਾਰ ਨੂੰ ਰਾਖੀ ਕੁਮਾਰੀ ਨੂੰ ਉਸ ਦੀ ਵੱਡੀ ਭੈਣ ਸੰਤੋਸ਼ੀ ਦੇਵੀ ਪਤਨੀ ਦਾਮੋਦਰ ਸਿੰਘ ਪਿੰਡ ਕਟਬਾ ਕੁੰਬਾ ਟੋਲੀ (ਝਾਰਖੰਡ) ਅਤੇ ਚਚੇਰੇ ਭਰਾ ਅਜੈ ਤਾਂਤਾ (ਝਾਰਖੰਡ) ਦੇ ਸਪੁੱਰਦ ਕਰ ਦਿੱਤਾ ਗਿਆ।ਇਸ ਮੌਕੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸੰਗਰੂਰ ਬਰਾਂਚ ਦੇ ਪ੍ਰਧਾਨ ਤਰਲੋਚਨ ਸਿੰਘ ਚੀਮਾ, ਸਹਾਇਕ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਠਿੰਡਾ ਦੇ ਕਰਮਚਾਰੀ ਗਗਨਦੀਪ ਗਰਗ ਆਦਿ ਮੈਂਬਰ ਮੌਜੂਦ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply