Monday, March 23, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਹੋਈ ਮਾਸਿਕ ਇਕੱਤਰਤਾ

PPN1502201709
ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ (ਰਜਿ.) ਧੂਰੀ ਦੀ ਮਾਸਿਕ ਇੱਕਤਰਤਾ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਦਰਸ਼ਨ ਸਿੰਘ ਨਾਵਲਕਾਰ, ਸਾਹਿਤਕਾਰ ਅਮਰ ਗਿਰੀ ਅਤੇ ਗੁਰਨਾਮ ਸਿੰਘ ਖੁਸ਼ਦਿਲ਼ ਦੇ ਸਪੁੱਤਰ ਜਗਪਾਲ ਸਿੰਘ ਦੇ ਜਵਾਨੀ ਵਿੱਚ ਅਕਾਲ ਚਲਾਣੇ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਅਮਨਦੀਪ ਕੌਰ ਨੂਰ ਨੇ ਸ਼ਿਅਰ, ਸੁਖਜੀਤ ਕੌਰ ਸੋਹੀ ਨੇ ਲੋਕ ਗੀਤ, ਮਹਿਮਾਨ ਰਿਤੂ ਵਾਸਦੇਵ ਨੇ “ਅਪਣਾ ਅਕਸ ਲੈ ਕੇ ਆਪਣੇ ਅੰਦਰ ਆਪ ਧੁਖਦੀ ਹੈ, ਅੱਗ ਨੂੰ ਭਾਲ ਲਪਟਾਂ ਦੀ ਗਿੱਲੀਆਂ ਗੇਲੀਆਂ ਅੰਦਰ”, ਅਸ਼ੋਕ ਭੰਡਾਰੀ ਨੇ ਨੋਟਬੰਦੀ `ਤੇ ਕਵਿਤਾ, ਰਣਜੀਤ ਅਜਾਦ ਨੇ ਨੇ ਕਵਿਤਾ “ਜ਼ਮਾਨਾ ਖੋਟਾ ਹੈ”, ਭੁਪਿੰਦਰ ਹਸਮੁੱਖ ਨੇ ਕਵਿਤਾ, ਰਣਜੀਤ ਜਵੰਧਾ ਨੇ ਕਵਿਤਾ “ਅਨਸੁਣੀ”, ਨਾਹਰ ਸਿੰਘ ਮੁਬਾਰਕਪੁਰੀ ਨੇ ਕਵਿਤਾ “ਤੀਂਆਂ ਵਾਲਾ ਬਰੋਟਾ”, ਡਾ. ਪ੍ਰਮਜੀਤ ਦਰਦੀ ਨੇ ਗਜ਼ਲ, ਸੁਖਵਿੰਦਰ ਲੋਟੇ ਨੇ ਗਜ਼ਲ “ਕਿਰਾਏ ਤੇ ਇਹ ਪਿੰਜਰ ਇਸੇ ਤੇ ਮਾਣ ਤੂੰ ਕਰਦਾ ਏਂ”, ਮੂਲ ਚੰਦ ਸ਼ਰਮਾਂ ਨੇ ਗੀਤ, ਸੁਖਦੇਵ ਸ਼ਰਮਾਂ ਨੇ ਕਵਿਤਾ “ਮੇਰੇ ਦੇਸ਼ ਦੀ ਧਰਤੀ”, ਗੁਰਤੇਜ ਮੱਲੂਮਾਜਰਾ ਨੇ ਕਵਿਤਾ “ਬਾਪ ਦਾ ਬਚਪਨ”, ਕਰਮ ਸਿੰਘ ਜ਼ਖਮੀ ਨੇ ਗਜ਼ਲ “ਬੰਦੇ ਦਾ ਕਿਰਦਾਰ ਕਿਤਾਬਾਂ ਕਰਕੇ ਹੈ, ਇਹ ਸੋਹਣਾ ਸੰਸਾਰ ਕਿਤਾਬਾਂ ਕਰਕੇ ਹੈ”, ਰਮੇਸ਼ ਚੰਦ ਨੇ ਕਵਿਤਾ, ਸੈਂਲਿੰਦਰ ਗਰਗ ਨੇ ਕਵਿਤਾ, ਦੇਵੀ ਸਰੂਪ ਮੀਮਸਾ ਨੇ ਕਵਿਤਾ, ਕੁਲਜੀਤ ਧਵਨ ਨੇ ਚੁਟਕਲੇ, ਅਸ਼ਵਨੀ ਕੁਮਾਰ ਨੇ ਗਜ਼ਲ, ਤੇਜਾ ਸਿੰਘ ਮਾਨਾਂ ਨੇ ਕਵਿਤਾ, ਨਗਿੰਦਰ ਮਾਨਾਂ ਨੇ ਕਵਿਤਾ “ਮਿਹਨਤ ਹੀ ਹੈ ਮਸਲੇ ਦਾ ਹੱਲ”, ਪ੍ਰਵੀਨ ਗਰਗ ਨੇ ਕਵਿਤਾ, ਡਾ. ਜਗਤਾਰ ਨੇ ਗਜ਼ਲ, ਸੁਰਿੰਦਰ ਇੰਸਾ ਫੋਟੋਗ੍ਰਾਫਰ ਨੇ ਕਵਿਤਾ, ਸੱਤਪਾਲ ਲੋਂਗੋਵਾਲ ਨੇ ਗਜ਼ਲ “ਆਜ਼ਾਦੀ ਦਾ ਮਤਲਬ ਨਿਰੀ ਖੁੱਲ੍ਹ ਨਹੀਂ ਹੁੰਦਾ”, ਪ੍ਰਿਆ ਗਰਗ ਨੇ ਕਵਿਤਾ ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗਜ਼ਲ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਕ੍ਰਿਪਾਲ ਸਿੰਘ ਜਵੰਧਾ, ਧਰਮਪਾਲ ਸਿੰਘ ਅਤੇ ਸੰਜੇ ਲਹਿਰੀ ਨੇ ਉਸਾਰੂ ਸੁਝਾਅ ਪੇਸ਼ ਕੀਤੇ ਅਤੇ ਸਭਾ ਦਾ ਸਲਾਨਾ ਸਮਾਗਮ ਮਾਰਚ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply