Tuesday, June 23, 2026

ਖਾਣਾ ਖਾਣ ਤੋਂ ਪਹਿਲਾਂ ਨਹੀਂ, ਬਾਅਦ ਵਿਚ ਦੰਦ ਕਰੋ ਸਾਫ਼ – ਡਾ. ਧਾਲੀਵਾਲ

ਫਾਜ਼ਿਲਕਾ, 22 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਡੀਐਚਓ ਡਾ. ਅਨੀਤਾ ਕਟਾਰੀਆ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ਵਿਚ ਸੀਐਚਸੀ ਖੂਈਖੇੜਾ ਵਿਚ 27ਵਾਂ ਦੰਦ ਜਾਂਚ ਪੰਦਰਵਾੜਾ ਮਨਾਇਆ ਜਾ ਰਿਹਾ ਹੈ। PPN2202201719
ਜਿਸ ਦੇ ਤਹਿਤ ਚੋ. ਸ਼ਿਵ ਕਰਨ ਮੈਮੋਰੀਅਲ ਪਬਲਿਕ ਸਕੂਲ ਵਿਚ ਕੈਂਪ ਲਗਾਕੇ ਡੈਂਟਲ ਮੈਡੀਕਲ ਅਫ਼ਸਰ ਡਾ. ਕੰਵਰਜੀਤ ਸਿੰਘ ਧਾਲੀਵਾਲ ਵੱਲੋਂ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਨੂੰ ਦੰਦਾਂ ਨੂੰ ਸਾਫ਼ ਰੱਖਣ ਅਤੇ ਹਰ ਰੋਜ਼ ਦੰਤ ਮੰਜਨ ਕਰਨ ਦੇ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜਿਆਦਾਤਰ ਕੀ ਹੁੰਦਾ ਹੈ ਕਿ ਸਾਰੇ ਲੋਕ ਸਵੇਰੇ ਉਠਦੇ ਹੀ ਦੰਦ ਸਾਫ਼ ਕਰਦੇ ਹਨ, ਪਰ ਇਹ ਸਹੀ ਨਹੀਂ ਹੈ। ਦੰਦਾਂ ਨੂੰ ਹਮੇਸ਼ਾਂ ਖਾਣਾ ਖਾਣ ਤੋਂ ਬਾਅਦ ਹੀ ਸਾਫ਼ ਕਰਨਾ ਚਾਹੀਦਾ ਹੈ। ਜੇਕਰ ਅਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਦੰਦਾਂ ਨੂੰ ਸਾਫ਼ ਕਰਕੇ ਸੋਂਦੇ ਹਾਂ ਤਾਂ ਸਾਨੂੰ ਸਵੇਰੇ ਉਠਕੇ ਦੰਦਾਂ ਨੂੰ ਸਾਫ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸਗੋਂ ਸਵੇਰੇ ਖਾਣਾ ਖਾਣ  ਤੋਂ ਬਾਅਦ ਆਪਣੇ ਦੰਦ ਸਾਫ਼ ਕਰੋ, ਤਾਕਿ ਉੁਨ੍ਹਾਂ ਵਿਚ ਜੋ ਖਾਣਾ ਫਸਿਆ ਹੋਇਆ ਹੋਵੇ ਉਹ ਸਾਫ਼ ਹੋ ਜਾਵੇ।
ਇਸ ਮੋਕੇ ਬਲਾਕ ਮਾਸ ਮੀਡੀਆ ਇੰਚਾਰਜ਼ ਸੁਸ਼ੀਲ ਕੁਮਾਰ ਬੇਗਾਂਵਾਲੀ ਨੇ ਦੱਸਿਆ ਕਿ ਉਕਤ ਪੰਦਰਵਾੜਾ 11 ਤੋਂ 27 ਫਰਵਰੀ ਤੱਕ ਚਲਾਇਆ ਜਾਵੇਗਾ। ਜਿਸ ਵਿਚ ਹਰ ਰੋਜ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜ਼ਰੂਰਤ ਦੇ ਮੁਤਾਬਕ ਮਰੀਜ਼ਾਂ ਦੇ ਡੇਂਚਰ (ਨਕਲੀ ਬੀੜ) ਵੀ ਮੁਫ਼ਤ ਲਗਾਏ ਜਾਣਗੇ।
ਇਸ ਮੌਕੇ ਸਕੂਲ ਪ੍ਰਿੰਸੀਪਲ ਸੁਰਿੰਦਰ ਕੁਮਾਰ ਨੇ ਸੀਐਚਸੀ ਖੂਈਖੇੜਾ ਤੋਂ ਆਏ ਹੋਏ ਸਟਾਫ਼ ਦਾ ਬੱਚਿਆਂ ਦੇ ਦੰਦਾਂ ਦੀ ਜਾਂਚ ਕਰਨ ਲਈ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਆਪਣੇ ਦੰਦਾਂ ਦੀ ਸਫ਼ਾਈ ਕਰਨ ਸਬੰਧੀ ਕਿਹਾ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply