Friday, July 31, 2026

ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਕਰਵਾਈ

ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਪ੍ਰਿੰਸੀਪਲ ਡਾ. ਤ੍ਰਿਸ਼ਲਾ ਤੁਲਾਨੀ ਦੀ ਅਗਵਾਈ ਹੇਠ ਕਰਵਾਈ ਗਈ।ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਅਤੇ ਵਿੱਦਿਆ ਸਾਗਰ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।PPN2702201712ਕਾਲਜ ਕੈਂਪਸ ਵਿਖੇ ਕਰਵਾਈ ਗਈ ਇਸ ਐਥਲੈਟਿਕ ਮੀਟ ਦੌਰਾਨ  ਦੌੜ 100 ਮੀਟਰ, ਸਪੂਨ ਰੇਸ, ਚਾਟੀ ਰੇਸ, ਬੋਰੀ ਰੇਸ, ਲੌਂਗ ਜੰਪ, ਸ਼ਾਟ ਪੁੱਟ, ਥਰੀ ਲੈੱਗ ਰੇਸ, ਡਿਸਕ ਥਰੋ, ਰੱਸੀ ਟੱਪਣਾ, ਰੱਸ਼ਾਕੱਸ਼ੀ ਆਦਿ ਦੇ ਮੁਕਾਬਲੇ ਕਰਵਾਏ ਗਏ। 100 ਮੀਟਰ ਦੌੜ ਵਿੱਚ ਪਰਮਜੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ, ਪਰਮਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਸਪੂਨ ਰੇਸ ਵਿੱਚ ਅਮਨਦੀਪ ਨੇ ਪਹਿਲਾ, ਕ੍ਰਾਂਤੀ ਸ਼ਰਮਾ ਨੇ ਦੂਸਰਾ, ਮੋਨਿਕਾ ਗਰਗ ਨੈ ਤੀਸਰਾ, ਚਾਟੀ ਰੇਸ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਜਸਬੀਰ ਕੌਰ ਨੇ ਦੂਸਰਾ, ਸੰਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬੋਰੀ ਰੇਸ ਵਿੱਚ ਰਮਨਦੀਪ ਨੇ ਪਹਿਲਾ, ਰਿਨਾ ਰਾਣੀ ਨੇ ਦੂਸਰਾ, ਲੌਂਗ ਜੰਪ ਮੁਕਾਬਲੇ ਵਿੱਚ ਅਮਨਦੀਪ ਕੌਰ ਨੇ ਪਹਿਲਾ, ਕਰਮਜੀਤ ਕੌਰ ਨੇ ਦੂਸਰਾ, ਸੰਦੀਪ ਕੌਰ ਨੇ ਤੀਸਰਾ, ਸ਼ਾਟਪੁੱਟ ਮੁਕਾਬਲੇ ਵਿੱਚ ਕਰਮਜੀਤ ਕੌਰ, ਜਸਵਿੰਦਰ ਕੌਰ, ਰਮਨਦੀਪ ਕੌਰ ਕ੍ਰਮਵਾਰ ਪਹਿਲੇ ਅਤੇ ਦੂਜੇ ਅਤੇ ਤੀਜੇ ਨੰਬਰ ਤੇ ਰਹੀਆਂ। ਡਿਸਕਸ ਥਰੋ ਦੇ ਮੁਕਾਬਲਿਆਂ ਵਿੱਚ ਕਿਰਨਾ ਰਾਣੀ ਨੇ ਪਹਿਲਾ, ਜਸਵੀਰ ਕੌਰ ਨੇ ਦੂਸਰਾ, ਕਰਮਜੀਤ ਕੌਰ ਨੇ ਤੀਸਰਾ ਅਤੇ ਰੱਸੀ ਟੱਪਣ ਦੇ ਮੁਕਾਬਲਿਆਂ ਵਿੱਚ  ਸ਼ੁਸ਼ਮਾ ਰਾਣੀ ਪਹਿਲੇ, ਕਰਮਜੀਤ ਕੌਰ ਦੂਸਰੇ ਅਤੇ ਦਿਵਿਆ ਸ਼ਰਮਾ ਤੀਸਰੇ ਸਥਾਨ ਤੇ ਰਹੀਆਂ। ਇਸ ਮੌਕੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਡਾਇਰੈਕਟਰ ਜਗਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਜੀਵਨ ਵਿਚ ਖੇਡਾਂ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਮਨੁੱਖ ਦੀ ਜਿੰਦਗੀ ’ਚ ਪੜ੍ਹਾਈ ਜਰੂਰੀ ਹੈ, ਉਥੇ ਪੜ੍ਹਾਈ ਦੇ ਨਾਲ -ਨਾਲ ਖੇਡਾਂ ਵੀ ਮਨੁੱਖੀ ਜਿੰਦਗੀ ’ਚ ਅਹਿਮ ਸਥਾਨ ਰੱਖਦੀਆਂ ਹਨ।ਉਨ੍ਹਾ ਕਿਹਾ ਚੰਗੀ ਸਿਹਤ ਵਿੱਚ ਹੀ ਚੰਗੀ ਸੋਚ ਦਾ ਵਾਸਾ ਹੁੰਦਾ ਹੈ।ਉਨ੍ਹਾਂ ਵਿਦਿਅਿਾਰਥਣਾਂ ਨੂੰ ਅੱਜ ਦੇ ਮੁਕਾਬਲੇਬਾਜੀ ਦੇ ਯੁੱਗ ਵਿੱਚ ਸਮੇਂ ਦੀ ਹਾਣੀ ਬਣਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਆਪਣੀ ਜਿੰਦਗੀ ’ਚ ਕਦੇ ਵੀ ਸੰਤੁਸਟ ਨਹੀਂ ਹੋਣਾ ਚਾਹੀਦਾ, ਕਿਉਂਕਿ ਸੰਤੁਸਟੀ ਮਨੁੱਖੀ ਜਿੰਦਗੀ ’ਚ ਖੜੌਤ ਲਿਆ ਦਿੰਦੀ ਹੈ। ਇਸ ਮੌਕੇ ਲੈਕਚਰਾਰ ਪ੍ਰੀਤਪਾਲ ਕੌਰ ਸਿੱਧੂ, ਅਨੂ ਬਾਲਾ, ਅਮਨਪ੍ਰੀਤ ਕੌਰ, ਮਨਦੀਪ ਕੌਰ ਆਦਿ ਵੀ ਹਾਜਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply