ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ ਰਜਿ: ਪੰਜਾਬ ਦੀ ਮਹੀਨਾਵਾਰ ਨੋਜਵਾਨਾ ਦੀ ਹੰਗਾਮੀ ਮੀਟਿੰਗ ਫਾਊਂਡੇਸ਼ਨ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਉਹਨਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਕੋਮੀ ਕਾਰਜ ਅਤੇ ਸਮਾਜ ਸੇਵਾ ਵਿੱਚ ਵੱਧ ਚੜ ਕੇ ਸੇਵਾ ਕਰਨ ਵਾਲੇ ਨੋਜਵਾਨਾ ਨੂੰ ਜੱਥੇਬੰਦੀ (ਏ.ਕੇ.ਐਫ) ਵਿੱਚ ਜਲਦ ਹੀ ਅਹੁਦੇਦਾਰੀਆ ਦੇ ਕੇ ਕੋਮੀ ਕਾਰਜਾ,ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ,ਪਤਿਤਪੁਣੇ ਵੱਲ ਵੱਧ ਰਹੇ ਨੋਜਵਾਨਾ ਨੂੰ ਸਿੱਖੀ ਸਰੂਪ ਨਾਲ ਜੋੜਨਾ, ਨੋਜਵਾਨਾ ਨੂੰ ਨਸ਼ਿਆ ਤੋਂ ਪ੍ਰੇਰਿਤ ਕਰਕੇ ਬਚਾਉਣਾ ਅਤੇ ਕੋਮ ਦੀ ਚੜ੍ਹਦੀਕਲਾ ਵਾਸਤੇ ਕਾਰਜ ਕਰਨ ਲਈ ਪੰਜਾਬ ਦੀ ਦੂਜੀ ਬਾਡੀ ਦਾ ਐਲਾਨ ਜਲਦ ਕਰਨ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਸੰਬੋਧਨ ਕਰਦਿਆ ਭਾਈ ਖਾਲਸਾ ਨੇ ਕਿਹਾ ਕਿ ਨੋਜਵਾਨਾ ਨੂੰ ਨਸ਼ਾ ਮੁਕਤ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਫਾਊਂਡੇਸ਼ਨ ਗਰੀਬ ਬੱਚਿਆ ਦੀ ਪੜਾਈ ਲਈ ਅਤੇ ਹੋਰ ਵੀ ਕੋਮੀ ਕਾਰਜਾ ਲਈ ਹਰ ਤਰ੍ਹਾ ਦਾ ਯਤਨ ਕਰੇਗੀ ਅਖੀਰ ਵਿੱਚ ਖਾਲਸਾ ਅਤੇ ਸਾਥੀਆ ਨੇ ਕਿਹਾ ਕਿ ਹੋਰ ਵੀ ਨੋਜਵਾਨ ਵੱਧ ਤੋ ਵੱਧ ਫਾਊਂਡੇਸ਼ਨ ਨਾਲ ਜੁੜ ਕੇ ਸਮਾਜ ਸੇਵਾ ਲਈ ਅੱਗੇ ਆਉਣ ਤਾਂ ਜੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਿੱਚ ਵੱਧ ਤੋ ਵੱਧ ਸਹਿਯੋਗ ਕਰਨ। ਇਸ ਮੋਕੇ ਤੇ ਅਵਤਾਰ ਸਿੰਘ ਪ੍ਰਧਾਨ ਵਿਰਾਸਤ-ਏ-ਖਾਲਸਾ ਗੁਰੱਪ, ਸੀਨੀ. ਮੀਤ ਪ੍ਰਧਾਨ ਬਾਬਾ ਪਰਮਜੀਤ ਸਿੰਘ ਮੂਲੇਚੱਕ, ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਖਹਿਰਾ,ਕਰਨਜੀਤ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਨਿਮਰਲ ਸਿੰਘ, ਭਗਵੰਤ ਸਿੰਘ, ਜਗਤਾਰ ਸਿੰਘ, ਅਮਰੀਕ ਸਿੰਘ, ਗੁਰਬਚਨ ਸਿੰਘ, ਹਰਮਨਜੋਤ ਸਿੰਘ, ਮਨਪੀ੍ਰਤ ਸਿੰਘ, ਮਲਕੀਤ ਸਿੰਘ ਸ਼ੇਰਾ, ਸ਼ੰਕਰ ਸਿੰਘ, ਫੁਲਜੀਤ ਸਿੰਘ ਵਰਪਾਲ, ਨੰਬਰਦਾਰ ਜੀਵਨ ਸਿੰਘ ਮੂਲੇਚੱਕ ਆਦਿ ਨੋਜਵਾਨ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …