Tuesday, March 31, 2026

ਸਥਾਨਕ ਗੁਰੂਕੁਲ ਕਾਲਜ ਵਿਖੇ ਸਾਲਾਨਾ ਖੇਡ ਸਮਾਰੋਹ ਦਾ ਆਯੋਜਨ

ਬਠਿੰਡਾ, 6 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਵੱਲਭ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਅੰਤਰਗਤ ਚੱਲ ਰਹੇ ਗੁਰੂਕੁਲ ਕਾਲਜ, ਬਠਿੰਡਾ ਵਿਖੇ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।PPN0603201706ਸਰਦੂਲ ਸਿੰਘ ਸਿੱੱਧੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਇਸ ਖੇਡ ਸਮਾਰੋਹ ਦੌਰਾਨ ਜੈਵਲਿਨ ਥਰੋਅ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ (ਬੀ.ਏ ਭਾਗ ਦੂਜਾ) ਨੇ ਪਹਿਲਾ, ਸੁਖਮੰਦਰ ਸਿੰਘ (ਬੀ.ਏ ਭਾਗ ਤੀਜਾ) ਨੇ ਦੂਜਾ ਅਤੇ ਸੁਖਵੀਰ ਸਿੰਘ (ਬੀ.ਏ ਭਾਗ ਤੀਜਾ) ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਦੀ ਦੌੜ ਵਿੱਚ ਜ਼ਸਵੀਰ ਸਿੰਘ (ਬੀ.ਏ ਭਾਗ ਪਹਿਲਾ) ਨੇ ਪਹਿਲਾ, ਦਨਸ਼ਵੀਰ ਸਿੰਘ (ਬੀ.ਏ ਭਾਗ ਪਹਿਲਾ) ਨੇ ਦੂਜਾ ਅਤੇ ਸ਼ਿਵਰਾਜ ਸਿੰਘ (ਬੀ.ਏ ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ।ਲੰਬੀ ਛਾਲ ਮੁਕਾਬਲੇ ਵਿੱਚ ਕਰਮਜੀਤ ਸਿੰਘ (ਬੀ.ਏ ਭਾਗ ਪਹਿਲਾ) ਨੇ ਪਹਿਲਾ, ਬਬਲਦੀਪ ਸਿੰਘ (ਬੀ.ਏ ਭਾਗ ਪਹਿਲਾ) ਨੇ ਦੂਜਾ ਅਤੇ ਹਰਪ੍ਰੀਤ ਸਿੰਘ (ਬੀ.ਏ ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ।ਸ਼ਾਟ-ਪੁਟ ਮੁਕਾਬਲੇ ਵਿੱਚ ਨਵਨੀਤ ਨਿਸ਼ਾਨ (ਬੀ.ਏ ਭਾਗ ਪਹਿਲਾ) ਨੇ ਪਹਿਲਾ, ਅਮਨਦੀਪ ਕੌਰ (ਬੀ.ਏ ਭਾਗ ਪਹਿਲਾ) ਨੇ ਦੂਜਾ ਅਤੇ ਸੰਦੀਪ ਕੌਰ (ਬੀ.ਏ ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ।200 ਮੀਟਰ ਦੌੜ ਦੇ ਮੁਕਾਬਲੇ ਵਿੱਚ ਸ਼ਿਵਰਾਜ (ਬੀ.ਏ ਭਾਗ ਪਹਿਲਾ)ਨੇ ਪਹਿਲਾ, ਜਸਪ੍ਰੀਤ ਸਿੰਘ (ਬੀ.ਏ ਭਾਗ ਪਹਿਲਾ) ਨੇ ਦੂਜਾ ਅਤੇ ਬਬਲਦੀਪ ਸਿੰਘ (ਬੀ.ਏ ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ।ਡਿਸਕਸ ਥਰੋਅ ਮੁਕਾਬਲੇ ਵਿੱਚ ਰਵੀ ਕੁਮਾਰ (ਬੀ.ਏ ਭਾਗ ਦੂਜਾ) ਨੇ ਪਹਿਲਾ, ਅਕਾਸ਼ਦੀਪ ਸਿੰਘ ਨੇ ਦੂਜਾ ਅਤੇ ਸੁਖਵੀਰ ਸਿੰਘ (ਬੀ.ਏ ਭਾਗ ਤੀਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਸਰਵੋਤਮ ਖਿਡਾਰੀ ਦਾ ਖਿਤਾਬ ਜਸਵੀਰ ਸਿੰਘ (ਬੀ.ਏ ਭਾਗ ਪਹਿਲਾ) ਅਤੇ ਸਰਵੋਤਮ ਖਿਡਾਰਣ ਦਾ ਖਿਤਾਬ ਨਵਨੀਤ ਨਿਸ਼ਾਨ (ਬੀ.ਏ ਭਾਗ ਪਹਿਲਾ ) ਨੂੰ ਦਿੱਤਾ ਗਿਆ।ਇਸ ਮੌਕੇ ਤੇ ਕਾਲਜ ਦੇ ਡਾਇਰੈਕਟਰ ਐਡਮਿਨ ਮੀਨੂੰ ਗੋਇਲ,ਪ੍ਰਿੰਸੀਪਲ ਡਾ:ਹਰਵੰਤ ਸਿੰਘ ਬੈਂਸ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ।ਇਸ ਦੌਰਾਨ ਪ੍ਰਿੰਸੀਪਲ ਡਾ: ਹਰਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਖੇਡਾਂ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ ਲਈ ਪ੍ਰੇਰਿਤ ਕੀਤਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply