ਫਾਜ਼ਿਲਕਾ, 7 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿੱਧ ਸ਼੍ਰੀ ਦੁਰਗਿਆਨਾ ਮੰਦਰ ਵੱਲੋਂ ਸ਼੍ਰੀ ਬਾਲਾ ਜੀ ਦੇ ਪਵਿੱਤਰ ਧਾਮ ਸ਼੍ਰੀ ਸਾਲਾਸਰ ਵਿਚ 16ਵੀਂ ਸਾਇਕਲ ਯਾਤਰਾ 15 ਮਾਰਚ ਨੂੰ ਮੰਦਰ ਤੋਂ ਰਵਾਨਾ ਹੋਵੇਗੀ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮੈਂਬਰ ਨਵਦੀਪ ਅਹੂਜਾ ਨੇ ਦੱਸਿਆ ਕਿ ਇਸ ਸਾਇਕਲ ਯਾਤਰਾ ਵਿਚ ਲਗਭਗ 50 ਮੈਂਬਰ ਸ਼ਾਮਲ ਹੋਣਗੇ ਜੋਕਿ 15 ਮਾਰਚ ਬੁੱਧਵਾਰ ਨੂੰ ਸਵੇਰੇ 5.15 ਵਜੇ ਰਵਾਨਾ ਹੋਣਗੇ ਅਤੇ ਲਗਭਗ 72 ਘੰਟੇ ਵਿਚ ਸ਼੍ਰੀ ਸਾਲਾਸਰ ਧਾਮ ਪਹੁੰਚਕੇ ਝੰਡਾ ਚੜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਇਸ ਸਾਇਕਲ ਯਾਤਰਾ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ, ਮੰਦਰ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media