Monday, September 28, 2026

ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ ਹੋਈ

PPN0703201723ਫਾਜ਼ਿਲਕਾ, 7 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਇਕਾਈ ਨਗਰ ਕੋਂਸਲ ਫਾਜ਼ਿਲਕਾ ਦੀ ਮੀਟਿੰਗ ਪ੍ਰਧਾਨ ਕੁਲਬੀਰ ਸਿੰਘ ਢਾਬਾਂ ਦੀ ਪ੍ਰਧਾਨਗੀ ਵਿਚ ਹੋਈ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਚੇਅਰਮੈਨ ਪ੍ਰਦੀਪ ਧਵਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕੰਟਰੈਕਟ ਬੇਸ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਦਕਿ ਚੰਡੀਗੜ੍ਹ ਵਿਚ ਬੀਤੇ ਲੰਬੇ ਸਮੇਂ ਤੋਂ ਕਰਮਚਾਰੀ ਭੁੱਖ ਹੜ੍ਹਤਾਲ ਤੇ ਬੈਠੇ ਹੋਏ ਹਨ। ਪਰ ਕਰਮਚਾਰੀਆਂ ਦੇ ਪ੍ਰਤੀ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।  ਆਪਣੇ ਸੰਬੋਧਨ ਵਿੱਚ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਗਾਬਾ ਵੱਲੋਂ ਪਬਲਿਕ ਹੈਲਥ ਦੇ ਜੇ.ਈ ਸੁਖਮੰਦਰ ਸਿੰਘ ਸਿੰਘ ਜਲਾਲਾਬਾਦ ਦੇ ਨਾਲ ਹੋਈ ਮਾਰਕੁੱਟ ਦੀ ਘਟਨਾਂ ਦੀ ਨਿੰਦਾ ਕੀਤੀ ਕੀਤੀ ਗਈ।ਜਨਰਲ ਸਕੱਤਰ ਨਰੇਸ਼ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ 2016 ਤੋਂ ਨਵਾਂ ਪੇਸਕੇਲ ਲਾਗੂ ਕਰੇ ਅਤੇ ਬਕਾਇਆ ਕਰਮਚਾਰੀਆਂ ਨੂੰ ਨਗਦ ਦਿੱਤਾ ਜਾਵੇ।  ਇਸ ਮੌਕੇ ਗੁਰਤੇਜ ਸਿੰਘ, ਸੁਰਿੰਦਰ ਕੁਮਾਰ, ਭਗਵਾਨ ਦਾਸ, ਸੁਮਿਤ ਕੁਮਾਰ, ਬੰਸੀ ਲਾਲ ਨੇ ਸਾਂਝੇ ਰੂਪ ਨਾਲ ਕਿਹਾ ਕਿ ਨਗਰ ਕੌਂਸਲ ਦੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੈ।ਯੂਨੀਅਨ ਵੱਲੋਂ ਵਾਰ ਵਾਰ ਮੰਗ ਕੀਤੀ ਜਾਂਦੀ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਨੂੰ ਵੈਟ ਦੀ ਰਕਮ 20 ਪ੍ਰਤੀਸ਼ਤ ਕੀਤੀ ਜਾਵੇ ਕਿਉਂਕਿ ਨਗਰ ਕੌਂਸਲਾਂ ਦੇ ਕਰਮਚਾਰੀਆਂ ਨੂੰ ਤਨਖਾਹ ਸਮੇਂ ਤੇ ਨਹੀਂ ਮਿਲਦੀ ਅਤੇ ਨਾ ਹੀ ਪੀ.ਐਫ ਜਮਾਂ ਕਰਵਾਇਆ ਜਾ ਰਿਹਾ ਹੈ ਅਤੇ ਨਾ ਹੀ ਬਕਾਇਆ ਦਿੱਤੇ ਜਾ ਰਹੇ ਹਨ।ਇਸ ਮੌਕੇ ਝਾਂਗੀ ਰਾਮ, ਸੁਖਦੇਵ ਸਿੰਘ ਫਾਇਰਬ੍ਰਿਗੇਡ ਨੇ ਵੀ ਸੰਬੋਧਤ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply