ਅੰਮ੍ਰਿਤਸਰ, 19 ਜੂਨ (ਸਾਜਨ)- ਪੰਜਾਬ ਰੋਡ ਪਨਬਸ ਵਰਕਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਕੱਲ ਸ਼ਾਮ ਨੂੰ ਖੱਤਮ ਕਰ ਦਿੱਤੀ ਗਈ ਹੈ।ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਸੇਂਟਰ ਬਾਡੀ ਦੇ ਸੱਦੇ ਤੇ ਮੰਗਾਂ ਨੂੰ ਲੈਕੇ ਕੀਤੀ ਗਈ ਹੜਤਾਲ ਕੱਲ ਖੱਤਮ ਕਰ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਅੰਮ੍ਰਿਤਸਰ 1 ਅਤੇ ਅੰਮ੍ਰਿਤਸਰ 2 ਦੀ ਹੜਤਾਲ ਜਾਰੀ ਸੀ।ਕਿਉਕਿ ਪੰਜਾਬ ਰੋਡਵੇਜ ਪਨਬਸ ਦੇ ਗਨਰਲ ਮੈਨੇਜਰ ਵਲੋਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਬ ਕਰਵਾਉਣ ਤੋਂੰ ਮਨਾ ਕਰ ਦਿੱਤਾ ਸੀ, ਜਿਸ ਕਾਰਨ ਯੂਨੀਅਨ ਵਲੋਂ ਹੜਤਾਲ ਜਾਰੀ ਰੱਖਣ ਲਈ ਕਿਹਾ ਗਿਆ ਸੀ।ਪਰ ਗਨਰਲ ਮੈਨੇਜਰ ਨੇ ਸਾਰੇ ਵਰਕਰਾਂ ਨੂੰ ਬੂਲਾ ਕੇ ਸਾਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਬ ਕਰਵਾਉਣ ਦੀ ਮਨਜੂਰੀ ਦੇ ਦਿੱਤੀ ਹੈ।ਜਿਸ ਦੌਰਾਨ ਅੱਜ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਬ ਕਰਵਾ ਕੇ ਮੰਗਾਂ ਮਨੀਆਂ ਜਾਣ ਤੇ ਪ੍ਰਮਾਤਮਾ ਦਾ ਸ਼ੂਕਰਾਨਾ ਕੀਤਾ ਗਿਆ ਅਤੇ ਸਾਰੀਆਂ ਦੀ ਸੁਖ ਸ਼ਾਨਤੀ ਲਈ ਅਰਦਾਸ ਕੀਤੀ ਗਈ।ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ 21 ਜੂਨ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਜਿਸ ਵਿਚ ਸੇਂਟਰ ਬਾਡੀ ਦੇ ਅਹੁਦੇਦਾਰ ਅਤੇ ਵਰਕਰ ਹਾਜਰ ਹੋਣਗੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਅਟੂਟ ਵਰਤਾਇਆ ਜਾਵੇਗਾ।ਇਸ ਮੌਕੇ ਬਲਜਿੰਦਰ ਸਿੰਘ, ਸੁਖਚੈਨ ਸਿੰਘ, ਰਨਜੋਧ ਸਿੰਘ, ਵਿਜੇ ਕੁਮਾਰ ਸਿੰਘ, ਬਲਵਿੰਦਰ ਸਿੰਘ, ਤਜਿੰਦਰ ਸਿੰਘ, ਸੁਖਦੇਵ ਸਿੰਘ, ਜਨਰਮ ਮੈਨੇਜਰ ਹਰਜਿੰਦਰ ਸਿੰਘ ਮਨਹਾਸ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …