Tuesday, September 29, 2026

ਵਿਚਾਰਵਾਨ ਨੂੰ ਮਸਲ ਦੇਣਾ ਸੰਭਵ ਪਰ ਵਿਚਾਰਧਾਰਾ ਨੂੰ ਮਾਰਨਾ ਅਸੰਭਵ – ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ ਬਿਊਰੋ) – ਦੇਸ਼ ਵਿਦੇਸ਼ ਦੀਆਂ ਧਾਰਮਿਕ ਸੰਸਥਾਵਾਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਮਲੇਸ਼ੀਆ ਵਿਚ ਈਪੋਹ ਸ਼ਹਿਰ ਦੇ ਗਰੀਨ ਟਾਊਨ ਦੇ ਗੁਰਦੁਆਰੇ ਵਿਖੇ ਪ੍ਰੋ: ਇੰਦਰ ਸਿੰਘ ਘੱਗਾ ’ਤੇ ਹੋਏ ਹਮਲੇ ਪ੍ਰਤੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਸੇ ਵਿਚਾਰਵਾਨ ਨੂੰ ਮਸਲ ਦੇਣਾ ਸੰਭਵ ਹੁੰਦਾ ਹੈ।Giani Kewal Sਪਰ ਵਿਚਾਰਧਾਰਾ ਨੂੰ ਮਾਰਨਾ ਅਸੰਭਵ ਹੁੰਦਾ ਹੈ।ਸਿੱਖ ਦੀ ਵੀਚਾਰਧਾਰਾ ਦੇ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਖ ਵੱਖ ਰੰਗਾਂ, ਜਿਨਸਾਂ, ਨਸਲਾਂ ਤੇ ਮਾਇਆ ਨੂੰ ਰੱਬੀ ਰਹਿਮਤ ਦੇ ਤੋਹਫੇ ਵਜੋਂ ਪ੍ਰਚਾਰਦੇ ਹਨ।ਭਿੰਨਤਾ ਕੁਦਰਤ ਕਾਇਨਾਤ ਦਾ ਅੰਗ ਹੈ ਅਤੇ ਖੇਤੀ ਸਮਾਜ ਅੰਦਰ ਫਸਲੀ ਵਿਭਿੰਨਤਾ ਕਾਇਮ ਕਰਨ ਲਈ ਮੰਗ ਉੱਠ ਰਹੀ ਹੈ।ਵਿਗਿਆਨੀਆਂ ਵਲੋਂ ਤਿਆਰ ਜ਼ਹਿਰਾਂ ਰਾਹੀਂ ਭਿੰਨ ਭਿੰਨ ਪ੍ਰਕਾਰੀ ਬਨਸਪਤੀ ਦੀ ਅਤੇ ਮਿੱਤਰ ਜੀਵ ਜੰਤੂਆਂ ਦੀ ਮੌਤ ਕਾਰਣ ਵਾਤਾਵਰਣ ਵਿਗੜ ਚੁੱਕਿਆ ਹੈ। ਦੁਨੀਆਂ ਦੇ ਅਨੇਕ ਖੇਤਰਾਂ ਦੇ ਵਿਗਿਆਨੀਆਂ, ਕਲਾਕਾਰਾਂ, ਸਾਹਿਤਕਾਰਾਂ, ਪੱਤਰਕਾਰਾਂ, ਸੰਗੀਤਕਾਰਾਂ ਅਤੇ ਕਿਰਤੀਆਂ ਅੰਦਰਲੇ ਸਮਾਜਾਂ ਵਿਚ ਵਿਚਾਰਾਂ ਦੇ ਵਖਰੇਵੇਂ ਤੇ ਟਕਰਾਓ ਚੱਲਦੇ ਹਨ।ਜਿਸ ਵਿਚੋਂ ਖੂਬਸੂਰਤੀ ਜਨਮ ਲੈਂਦੀ ਹੈ।ਧਰਮੀ ਦੁਨੀਆਂ ਅੰਦਰ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦਾ ਪਾਠ ਪੜ੍ਹਾਇਆ ਜਾਂਦਾ ਹੈ।ਪਰ ਤ੍ਰਾਸਦੀ ਹੈ ਕਿ ਅਸੀਂ ਅਨਾੜ੍ਹੀ ਧਰਮੀਆਂ ਨੇ ਧਰਮ ਨੂੰ ਬੇਹੱਦ ਨਾਜ਼ਕ ਸਥਿਤੀ ਵਿਚ ਖੜ੍ਹਾ ਕਰ ਦਿੱਤਾ ਹੈ।ਜਿਸ ਨਾਲ ਸ਼ਾਂਤੀ ਤੋਂ ਦੂਰੀ ਤੇ ਹਿੰਸਾ ਨਾਲ ਨੇੜਤਾ ਵੱਧ ਰਹੀ ਹੈ। ਜੋ ਕਿ ਧਰਮ ਦੇ ਵਿਰੁੱਧ ਹੈ।ਮਿੱਤਰ ਤੇ ਦੁਸ਼ਮਣ ਦੀ ਪਛਾਣ ਕਰਨੀ ਧਰਮ ਸਿਖਾਉਂਦਾ ਹੈ। ਸਿੱਖ ਧਰਮ ਇਕ ਡਾਕਟਰ ਦੀ ਹੈਸੀਅਤ ਵਿਚ ਦੁਸ਼ਮਣ ਹਿੱਸੇ ਦਾ ਸਫਲਪੂਰਬਕ ਅਪ੍ਰੇਸ਼ਨ ਕਰਦਾ ਹੈ ਅਤੇ ਮਿੱਤਰ ਹਿੱਸੇ ਨੂੰ ਜ਼ਿੰਦਗੀ ਦਿੰਦਾ ਹੈ।
ਸਿੱਖ ਧਰਮ ਦੇ ਮਸਲਿਆਂ’ਤੇ ਮਾਰ ਧਾੜ ਅਤੇ ਗੋਲੀ ਦੀ ਭਾਸ਼ਾ ਵਿਚ ਆਪਣੀ ਗੱਲ ਸਮਝਾਉਣ ਦੀ ਪ੍ਰਵਿਰਤੀ ਕਿਸੇ ਵੀ ਤਰ੍ਹਾਂ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ ਹੈ।ਸਿੱਖੀ ਅੰਦਰ ਸੰਵਾਦ ਦੀ ਖੁੱਲ੍ਹ ਹੈ ਅਤੇ ਵਾਦਵਿਵਾਦ ਦੀ ਮਨਾਹੀ ਹੈ।ਜੇਕਰ ਕੋਈ ਹਿੰਸਾ ਤੇ ਉਤਰਦਾ ਹੈ ਤਾਂ ਉਸ ਦਾ ਮਤਲਬ ਹੈ ਕਿ ਉਸ ਨੂੰ ਸੰਵਾਦ ਵਿਚੋਂ ਸਵਾਦ ਨਹੀਂ ਆਉਂਦਾ ਹੈ।ਸੰਗਠਨ ਅਪੀਲ ਕਰਦਾ ਹੈ ਕਿ ਜਿਉਂਦੀਆਂ ਕੌਮਾਂ ਅੰਦਰ ਮਸਲੇ ਉੱਠਦੇ ਰਹਿੰਦੇ ਹਨ, ਉਹਨਾਂ ਨੂੰ ਜਾਗਦੀਆਂ ਜ਼ਮੀਰਾਂ ਨਾਲ ਹੱਲ ਕਰਨ ਦੇ ਅਭਿਆਸੀ ਬਣੀਏ।ਗੁਰਦੁਆਰਿਆਂ ਅੰਦਰ ਜਾਂ ਜਨਤਕ ਥਾਵਾਂ ਤੇ ਪੱਗਾਂ ਉਛਾਲਣੀਆਂ ਜਿੱਥੇ ਸਿੱਖੀ ਸਿਧਾਂਤਾਂ ਦੀ ਘੋਰ ਨਿਰਾਦਰੀ ਹੈ, ਉੱਥੇ ਕੌਮ ਦੇ ਰੁਤਬੇ ਨੂੰ ਅਸਭਿਅਕ ਵਿਖਾਉਣ ਵਾਲਾ ਗੁਨਾਹ ਵੀ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply