Friday, October 2, 2026

ਪਿੰਡ ਪਨਗੋਟਾ ਵਿਖੇ ਕਾਂਗਰਸੀ ਵਰਕਰਾਂ ਵੱਲੋ ਹਰਮਿੰਦਰ ਸਿੰਘ ਗਿੱਲ ਦੀ ਜਿੱਤ `ਤੇ ਵੰਡੇ ਲੱਡੂ

ਪੱਟੀ, 14 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਪੱਟੀ ਹਲਕੇ ਦੇ ਲੋਕਾਂ ਦੀ ਆਸ ਮੁਤਾਬਕ ਆਏ ਨਤੀਜਿਆਂ ਦੀ ਖੁਸ਼ੀ ਵਿੱਚ ਪਿੰਡ ਪਨਗੋਟਾ ਦੇ ਕਾਂਗਰਸੀ ਵਰਕਰਾਂ ਵੱਲੋ ਲੱਡੂ ਵੱੰਡੇ ਗਏ।ਪਿੰਡ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਦਾਰ ਹਰਮਿੰਦਰ ਸਿੰਘ ਗਿੱਲ ਬਹੁਤ ਲੰਮੇ ਸਮੇਂ ਤੋ ਆਮ ਲੋਕਾਂ ਦੇ ਹੱਕਾਂ ਲਈ ਲੜ ਰਹੇ ਹਨ ਅਤੇ ਲੋਕਾਂ ਦੇ ਹਰ ਸੁੱਖ ਦੁੱੱਖ ਵਿੱਚ ਜਰੂਰ ਹਾਜਰ ਹੁੰਦੇ ਸੀ।PPN1403201727ਲੋਕਾਂ ਨੇ ਇਸੇ ਕਰ ਕੇ ਹੀ ਵੋਟਾਂ ਪਾ ਕੇ ਉਹਨਾ ਨੂੰ ਵਿਧਾਨ ਸਭਾ ਵਿੱਚ ਭੇਜਿਆ ਹੈ।ਇਸ ਮੋਕੇ ਸੁਖਵੰਤ ਸਿੰਘ, ਗੁਰਪ੍ਰੀਤ ਸਿੰਘ ਪਨਦੋਟਾ, ਮਿਲਖਾ ਸਿੰਘ, ਹਰਮਨਦੀਪ ਸਿੰਘ, ਕੁਲਵੰਤ ਸਿੰਘ, ਮਹਿਤਾਬ ਸਿੰਘ ਮਨੀ, ਸਾਧਾ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ, ਵੱਸਣ ਸਿੰਘ, ਮਹਿੰਦਰ ਸਿੰਘ, ਬਿੱਕਰ ਸਿੰਘ ਅਤੇ ਨਵਰੂਪ ਸਿੰਘ ਸੰਧੂ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply