Wednesday, April 1, 2026

ਸਮੇਂ ਸਿਰ ਪਤਾ ਲੱਗੇ ਤਾਂ ਸਫਲ ਤਰੀਕੇ ਨਾਲ ਹੋ ਸਕਦਾ ਹੈ ਗਲੋਕੋਮਾ ਦਾ ਇਲਾਜ – ਡਾ. ਨੈਨਾ ਸਲਾਥੀਆ

ਪਠਾਨਕੋਟ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵਲੋਂ ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫਤਾ (12 ਤੋਂ 18 ਮਾਰਚ 2017) ਅਧੀਨ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਅਗਵਾਈ ਹੇਠ ਕਾਲੇ ਮੋਤੀਏ ਦੇ ਸੰਬਧ ਵਿੱੱਚ ਜਾਗਰੂਕਤਾ ਰੈਲੀ ਅਤੇ ਗਲੋਕੋਮਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੱੱਗਭਗ 185 ਮਰੀਜ਼ਾਂ ਦੀ ਜਾਂਚ ਕੀਤੀ ਗਈ।PPN1403201728ਇਸ ਮੋਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਵਿੰਦਰ ਠਾਕੁਰ ਤੋਂ ਇਲਾਵਾ, ਅੱੱਖਾਂ ਦੇ ਮਾਹਿਰ ਡਾ. ਰਮੇਸ਼ ਡੋਗਰਾ, ਉਪਥੈਲਮਿਕ ਅਫਸਰ ਜਤਿੰਦਰ ਕਟੋਚ, ਸੁਰਿੰਦਰ ਕੁਮਾਰ, ਸਰਬਜੀਤ, ਮਾਸ ਮੀਡੀਆ ਇੰਚਾਰਜ ਗੁਰਿੰਦਰ ਕੋਰ, ਐਨ.ਪੀ.ਸੀ.ਬੀ ਕੰਪਿਉਟਰ ਅਪਰੇਟਰ ਮੈਡਮ ਮਨਜਿੰਦਰ ਕੋਰ ਅਤੇ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ (ਜਿਲਾ ਨੋਡਲ ਅਫਸਰ ਐਨ.ਪੀ.ਸੀ.ਬੀ) ਨੇ ਕਿਹਾ ਕਿ ਵਿਸ਼ਵ ਗਲੋਕੋਮਾ ਹਫਤਾ ਅਧੀਨ ਮਿਤੀ 14 ਮਾਰਚ 2017 ਨੂੰ ਪੰਜਾਬ ਦੇ ਸਾਰੇ ਜਿਲਾ ਹਸਪਤਾਲਾਂ,ਸਬ-ਡਵੀਜ਼ਨਲਾਂ ਹਸਪਤਾਲਾਂ ਅਤੇ ਸਰਕਾਰੀ ਕਾਲਜਾਂ ਵਿੱਚ ਕਾਲੇ ਮੋਤੀਏ ਦੇ ਮੁਫਤ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ।ਉਨਾਂ ਕਿਹਾ ਕਿ ਜੇਕਰ ਤੁਹਾਡਾ ਕੋਈ ਵੀ ਰਿਸ਼ਤੇਦਾਰ ਡਾਇਬਟੀਜ਼ (ਸ਼ੂਗਰ), ਹਾਈਪਰਟੈਂਸ਼ਨ (ਬਲੱਡ ਪ੍ਰੈਸ਼ਰ) ਗਲੋਕੋਮਾ, ਨਾਲ ਪੀੜਤ ਹੋਵੇ ਜਾਂ ਉਹ ਦਮਾਂ ਜਾ ਚਮੜੀ ਰੋਗਾਂ ਆਦਿ ਲਈ ਸਟੀਰਾਇਡ ਦੀ ਵਰਤੋਂ ਕਰਦਾ ਹੋਵੇ ਉਸ ਨੂੰ ਅਪਣੀ ਅੱਖਾਂ ਦਾ ਚੈਕ-ਅੱਪ ਨੇੜੇ ਦੇ ਸਿਹਤ ਕੇਂਦਰ ਵਿਚ ਕਰਵਾਉਣਾ ਚਾਹੀਦਾ ਹੈ।ਗਲੋਕੋਮਾ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ ਜੇਕਰ ਇਸ ਦਾ ਸਮੇਂ ਸਿਰ ਪਤਾ ਚੱਲ ਜਾਵੇ।ਉਨਾਂ ਕਿਹਾ ਕਿ ਗਲੋਕੋਮਾ ਤੋਂ ਪੀੜਤ ਮਰੀਜ ਦਾ ਸਿਹਤ ਕੇਂਦਰਾਂ ਵਿੱੱਚ ਮੁਫਤ ਇਲਾਜ ਹੋਵੇਗਾ ਅਤੇ ਨਾ ਹੀ ਕੋਈ ਪਰਚੀ ਫੀਸ ਲਈ ਜਾਵੇਗੀ।ਇਸ ਤੋਂ ਇਲਾਵਾ ਕਾਲੇ ਮੋਤੀਏ ਦਾ ਫੈਕੋ ਮਸ਼ੀਨ ਨਾਲ ਮੁਫਤ ਅਪ੍ਰੇਸ਼ਨ ਵੀ ਹੋਵੇਗਾ।
ਅੱਖਾਂ ਦੇ ਮਾਹਿਰ ਡਾ. ਰਮੇਸ਼ ਡੋਗਰਾ ਨੇ ਕਾਲੇ ਮੋਤੀਏ ਦੇ ਲੱਛਣਾਂ ਬਾਰੇ ਦੱਸਿਆ ਕਿ ਜੇਕਰ ਕਿਸੇ ਦੇ ਆਸਾਧਾਰਣ ਸਿਰ ਦਰਦ ਜਾਂ ਅੱਖਾ ਵਿੱੱਚ ਦਰਦ ਪੜਣ ਵਾਲੇ ਚਸਮੇ ਦਾ ਵਾਰ ਵਾਰ ਬਦਲਣਾ, ਅੱਖਾਂ ਦੇ ਆਲੇ ਦੁਆਲੇ ਰੰਗ ਦਾਰ ਚੱਕਰ, ਅੱਖਾਂ ਵਿਚ ਲਾਲੀ ਜਾਂ ਦਿ੍ਰਸ਼ਟੀ ਦੀ ਅਚਾਨਕ ਹਾਨੀ ਜਾਂ ਦਿ੍ਰਸ਼ਟੀ ਦਾ ਸੀਮਤ ਹੋਣਾ ਆਦਿ ਗਲੋਕੋਮਾ ਦੇ ਮੁੱਖ ਲੱਛਣ ਹਨ।40 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਵਿਚ ਉਪਰ ਦਿੱਤੇ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਨੇੜੇ ਦੇ ਸਿਹਤ ਕੇਂਦਰ ਵਿਚ ਜਾਂਚ ਲਈ ਜਾਣਾ ਚਾਹੀਦਾ ਹੈ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply