ਪਠਾਨਕੋਟ, 14 ਮਾਰਚ (ਪੰਜਾਬ ਪੋਸਟ ਬਿਊਰੋ) – ਯੁਵਕ ਸੇਵਾਵਾਂ ਵਿਭਾਗ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਠਾਨਕੋਟ ਦੀ ਨਿਗਰਾਨੀ ਹੇਠ ਜਿਲਾ ਪੱਧਰੀ ਯੁਵਕ ਮੇਲਾ 15 ਅਤੇ 16 ਮਾਰਚ 2017 ਨੂੰ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਵਿਦਿਆਰਥੀ ਅਤੇ ਗੈਰ ਵਿਦਿਆਰਥੀ ਭਾਗ ਲੈ ਸਕਦੇ ਹਨ।
ਉਨਾਂ ਦੱਸਿਆ ਕਿ ਉਪਰੋਕਤ ਮੇਲੇ ਵਿੱਚ ਭਾਗ ਲੈਣ ਲਈ ਨੋਜਵਾਨਾਂ ਦੀ ਉਮਰ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ । ਉਨਾਂ ਦੱਸਿਆ ਕਿ ਮੇਲੇ ਵਿੱਚ ਭੰਗੜਾ, ਗਿੱਧਾ, ਲੋਕ ਗੀਤ, ਲੋਕ ਨਾਚ ਮੁਕਾਬਲੇ, ਭਾਸਣ, ਕਵੀਸ਼ਰੀ, ਮੋਨੋ ਐਕਟਿੰਗ, ਪੁਰਾਤਨ ਪਹਿਰਾਵਾ, ਰਵਾਇਤੀ ਲੋਕ ਕਲਾ ਮੁਕਾਬਲਾ (ਫੁਲਕਾਰੀ, ਪੱਖੀ ਬੂਣਨਾ, ਨਾਲੇ ਤੇ ਪੀੜੀ ਬੁਣਨਾ ਆਦਿ) ਅਤੇ ਬੇਕਾਰ ਵਸਤਾਂ ਦਾ ਸਦਉਪਯੋਗ ਆਦਿ ਮੁਕਾਬਲੇ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਯੁਵਕ ਮੇਲੇ ਦਾ ਸੁਭ ਅਰੰਭ 15 ਮਾਰਚ ਨੂੰ ਕੀਤਾ ਜਾਵੇਗਾ ਅਤੇ ਇਸ ਦਿਨ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਲਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋ ਕੇ ਯੁਵਕ ਮੇਲੇ ਦਾ ਸੁਭ ਅਰੰਭ ਕਰਨਗੇ ਅਤੇ ਦੂਸਰੇ ਦਿਨ 16 ਮਾਰਚ ਨੂੰ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਾਮਲ ਹੋ ਕੇ ਮੇਲੇ ਵਿੱਚ ਜੇਤੂ ਰਹੇ ਨੋਜਵਾਨਾਂ ਨੂੰ ਸਨਮਾਨਤ ਕਰਨਗੇ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 17 ਮਾਰਚ ਨੂੰ ਯੁਵਕ ਦਿਵਸ ਵੀ ਆਰ.ਆਰ.ਐਮ.ਕੇ. ਆਰੀਆ ਕਾਲਜ ਪਠਾਨਕੋਟ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਭਾਸਣ ਪ੍ਰਤੀਯੋਗਤਾ, ਪੋਸਟਰ ਮੈਕਿੰਗ ਅਤੇ ਲੇਖ ਰਚਨਾਂ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਸਮਾਰੋਹ ਵਿੱਚ ਸ੍ਰੀ ਸੁਰਿੰਦਰ ਸਿੰਘ ਐਸ.ਡੀ.ਐਮ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋਣਗੇ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media