ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਸੰਧੂ) – ਪੰਜਾਬ ਦੀ ਨਾਮਵਰ ਮਹਿਲਾ ਤੇ ਸਮਾਜ ਭਲਾਈ ਸੰਸਥਾ ਹੌਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਵੱਲੋਂ ਸ਼ਪੱਸ਼ਟ ਬਹੁਮਤ ਲੈ ਕੇ ਸੂਬੇ ਦੀ ਸੱਤਾ `ਤੇ ਕਾਬਜ਼ ਹੋਣ ਜਾ ਰਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸ.ਸੀ ਐਸ.ਟੀ ਸੈਲ ਦੇ ਸੂਬਾਈ ਜਨਰਲ ਸਕੱਤਰ ਗੁਰਿੰਦਰ ਸਿੰਘ ਸਾਬੀ ਗਿੱਲ ਦਾ ਮੂੰਹ ਮਿੱਠਾ ਕਰਵਾਇਆ ਕਰਵਾ ਕੇ ਸਨਮਾਨਿਤ ਕੀਤਾ ਗਿਆ।
ਸੁੁਸਾਇਟੀ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਤੇ ਜ਼ਿਲ੍ਹਾ ਜਨਰਲ ਸਕੱਤਰ ਮਨਿੰਦਰਦੀਪ ਕੌਰ ਆਦਿ ਨੇ ਸਾਬੀ ਗਿਲ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ।ਹਰਪਵਨਪ੍ਰੀਤ ਕੌਰ ਸੰਧੂ ਨੇ ਇਸ ਸਮੇਂ ਕਿਹਾ ਕਿ ਗੁਰਿੰਦਰ ਸਿੰਘ ਸਾਬੀ ਗਿੱਲ ਨੇ ਦਲਿਤ ਸਮਾਜ ਦੀ ਭਲਾਈ ਵਾਸਤੇ ਜੋ ਕੁੱਝ ਕੀਤਾ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਆਸ ਕੀਤੀ ਜਾਂਦੀ ਹੈ ਕਿ ਹੁਣ ਉਹ ਆਪਣੀ ਸਰਕਾਰ ਪਾਸ ਦਲਿਤ ਭਾਈਚਾਰੇ ਦੇ ਨਾਲ-ਨਾਲ ਮਹਿਲਾਵਾਂ ਦੇ ਹੱਕਾਂ ਤੇ ਅਧਿਕਾਰਾਂ ਤੇ ਮਾਨ-ਸਨਮਾਨ ਲਈ ਆਵਾਜ਼ ਬੁਲੰਦ ਕਰਨਗੇ।ਗੁਰਿੰਦਰ ਸਿੰਘ ਸਾਬੀ ਗਿੱਲ ਨੇ ਕਿਹਾ ਕਿ ਦਲਿਤ ਭਾਈਚਾਰੇ ਤੇ ਮਹਿਲਾ ਵਰਗ ਵਾਸਤੇ ਸ਼ੁਰੂ ਕੀਤੀਆਂ ਗਈਆਂ ਸਹੂਲਤਾਂ ਹੂ-ਬ-ਹੂ ਲਾਗੂ ਰਹਿਣਗੀਆਂ।ਸਗੋਂ ਇਸ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।ਇਸ ਮੌਕੇ ਲਖਬੀਰ ਸਿੰਘ, ਜਸਪਾਲ ਸਿੰਘ, ਸੈਫੀ ਸੰਧੂ, ਐਨਮ ਸੰਧੂ, ਬਲਜਿੰਦਰ ਸਿੰਘ ਮੱਟੂ, ਬਲਦੇਵ ਰਾਜ, ਜੀ.ਐਸ. ਲੱਕੀ ਸੰਧੂ, ਜਸਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media