ਫਾਜ਼ਿਲਕਾ, 16 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਅਬੋਹਰ ਰੋਡ ਤੇ ਸਥਿਤ ਕਾਰ ਡੇਂਟਿੰਗ ਪੇਂਟਿੰਗ ਦੀ ਦੁਕਾਨ ਤੇ ਚੋਰਾਂ ਵੱਲੋਂ ਧਾਵਾ ਬੋਲਦੇ ਹੋਏ ਅੰਦਰ ਪਈਆਂ ਬੈਂਟਰੀਆਂ, ਸਿਲੰਡਰ ਅਤੇ ਹੋਰ ਸਮਾਨ ਚੋਰੀ ਕਰ ਲੈਣ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਸੰਚਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਗਏ ਸਨ। ਅੱਜ ਸਵੇਰੇ ਲਗਭਗ 8.30 ਵਜੇ ਜਦੋਂ ਉਹ ਦੁਕਾਨ ਤੇ ਆਇਆ ਤਾਂ ਦੁਕਾਨ ਦੇ ਦੋਵ੍ਹਾਂ ਪਾਸੇ ਲੱਗੇ ਤਾਲੇ ਟੁੱਟੇ ਹੋਏ ਸਨ। ਜਦੋਂ ਉਹ ਦੁਕਾਨ ਦੇ ਅੰਦਰ ਗਏ ਤਾਂ ਕਾਫ਼ੀ ਸਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਚੋਰ ਦੁਕਾਨ ਤੋਂ ਕਾਰ ਦੀਆਂ ਚਾਰ ਬੈਂਟਰੀਆਂ, ਦੋ ਆਕਸੀਜਨ ਦੇ ਵੱਡੇ ਸਿਲੰਡਰ, ਦੋ ਘਰੇਲੂ ਸਿਲੰਡਰ, ਟਾਇਰਾਂ ਸਮੇਤ ਚਾਰ ਸਟਪਨੀਆਂ ਅਤੇ ਹੋਰ ਸਮਾਨ ਚੋਰੀ ਹੋਇਆ ਸੀ। ਜਿਸਦੀ ਕੁਲ ਕੀਮਤ 30 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media