Tuesday, September 29, 2026

ਆਤਮ ਵੱਲਭ ਸਕੂਲ ਵਿਚ ਕਿੰਡਰ ਗਾਰਟਨ ਗ੍ਰੈਜੂਏਸ਼ਨ ਪਾਰਟੀ ਦਾ ਆਯੋਜਨ

PPN1603201708ਫਾਜ਼ਿਲਕਾ, 16 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿੱਖਿਆ, ਵਿਗਿਆਨ, ਸੰਸਕ੍ਰਿਤੀ, ਖੇਡਾਂ, ਕੰਪਿਊਟਰ, ਗਣਿਤ ਦੀ ਸਿੱਖਿਆ ਦੇਣ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸੰਸਕਾਰਾਂ ਦਾ ਗਿਆਨ ਦੇਣ ਵਿਚ ਅਗਾਂਹਵਧੂ ਸਥਾਨਕ ਆਤਮ ਵੱਲਭ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਗਿਆਨ ਮਾਨਟੇਸਰੀ ਵਿਚ ਕਿੰਡਰ ਗਾਰਟਨ ਗ੍ਰੈਜੂਏਸ਼ਨ ਪਾਰਟੀ ਦਾ ਅਯੋਜਨ ਕੀਤਾ ਗਿਆ।ਪ੍ਰੋਗਰਾਮ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਅਤੇ ਭੁਪਿੰਦਰ ਸਿੰਘ ਸੇਵਾਮੁਕਤ ਐਚਓਡੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਦੀਪ ਜਗਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਪੜ੍ਹਾਈ ਪੂਰੀ ਕਰਨ ਵਾਲੇ 123 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਸਕੂਲ ਚੇਅਰਮੈਨ ਰਮਨ ਵਾਟਸ, ਡਾਇਰੈਕਟਰ ਸਦਾ ਲਾਲ ਗਰੋਵਰ, ਡਾ. ਵਿਜੈ ਪ੍ਰਵੀਣ, ਪ੍ਰੋ. ਓ.ਪੀ ਚਾਵਲਾ, ਸਤਪਾਲ ਕ੍ਰਿਸ਼ਨ ਮੋਹਲਾ, ਸਰੋਜ ਥਿਰਾਨੀ, ਓ.ਪੀ. ਲੂਨਾ, ਲੀਲਾਧਰ ਸ਼ਰਮਾ, ਪ੍ਰਵੀਣ ਸ਼ਰਮਾ, ਨਰਿੰਦਰ ਸਚਦੇਵਾ, ਨੰਦ ਲਾਲ ਗੁਪਤਾ, ਰਮੇਸ਼ ਚੁਚਰਾ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੋਕੇ ਬੀਤੇ 3 ਵਰ੍ਹਿਆਂ ’ਚ 10ਵੀਂ ਅਤੇ ਜਮਾ ਦੋ ਜਮਾਤ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਗਟ ਸਿੰਘ ਬਰਾੜ ਨੇ ਕਿਹਾ ਕਿ ਅਧਿਅਪਾਕ ਨੂੰ ਪੜ੍ਹਾਈ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਤ ਹੋਣਾ ਚਾਹੀਦਾ ਹੈ।ਉਸ ਨੂੰ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹੈ ਉਸਦੇ ਮੋਢਿਆਂ ਤੇ ਹੀ ਦੇਸ਼ ਦੇ ਬੱਚਿਆਂ ਦਾ ਭਵਿੱਖ ਨਿਰਭਰ ਹੈ। ਅੰਤ ਵਿਚ ਸਕੂਲ ਪ੍ਰਿੰਸੀਪਲ ਸੰਗੀਤਾ ਤਿੰਨ੍ਹਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply