Tuesday, September 29, 2026

ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਯੁਵਕ ਮੇਲਾ ਸੰਪਨ

PPN1603201716 ਪਠਾਨਕੋਟ, 16 ਮਾਰਚ (ਪੰਜਾਬ ਪੋਸਟ ਬਿਊਰੋ) – ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਵਿਖੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਠਾਨਕੋਟ ਦੀ ਨਿਗਰਾਨੀ ਹੇਠ ਜਿਲ੍ਹਾ ਪੱਧਰੀ ਯੁਵਕ ਮੇਲਾ ਅੱਜ ਦੂਸਰੇ ਦਿਨ ਮਿੱਠੀਆਂ ਯਾਦਾਂ ਨਾਲ ਸਮਾਪਤ ਹੋ ਗਿਆ। ਯੁਵਕ ਮੇਲੇ ਦੇ ਦੂਸਰੇ ਦਿਨ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਸਾਮਲ ਹੋਏ ਅਤੇ ਯੁਵਕ ਮੇਲੇ ਦਾ ਆਰੰਭ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ, ਨਰਿੰਦਰ ਕਾਲਰਾ, ਇੰਦਰਸੇਨ ਮਿੱਤਲ, ਅਰਵਿੰਦ ਕਾਲਰਾ, ਅਸੋਕ ਗੁਪਤਾ, ਕਾਲਜ ਦੇ ਸਟਾਫ ਮੈਂਬਰ ਕਮਲੇਸ ਸਲਾਰੀਆ, ਮੀਨਾ ਕੁਮਾਰੀ, ਨਰਿੰਦਰ ਕੌਰ, ਡਾ. ਸੁਨੀਤਾ ਡੋਗਰਾ, ਡਾ. ਵੀਨਾ ਸਰਮਾ, ਤਰੂਨ ਮਹਾਜਨ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਹੋਰ ਕਾਲਜ ਦੀ ਕਮੇਟੀ ਦੇ ਮੈਂਬਰ ਹਾਜ਼ਰ ਸਨ।PPN1603201715
ਆਪਣੇ ਸੰਬੋਧਨ ਵਿੱਚ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਇਹ ਤੱਦ ਹੀ ਸੰਭਵ ਹੋ ਸਕਦਾ ਹੈ ਅਗਰ ਇਸ ਤਰ੍ਹਾਂ ਦੇ ਯੁਵਕ ਮੇਲੇ ਲਗਦੇ ਰਹਿਣ ਅਤੇ ਇਹ ਵਿਰਾਸਤੀ ਜਾਣਕਾਰੀਆਂ ਪੀੜੀ ਦਰ ਪੀੜੀ ਅੱਗੇ ਤੁਰਦੀਆਂ ਰਹਿਣ। ਉਨ੍ਹਾਂ ਨੋਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇਆਂ ਵਿੱਚ ਭਾਗ ਲੈਣ ਨਾਲ ਨੋਜਵਾਨਾਂ ਦੀ ਸਖਸੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਆਪਣੀ ਵਿਰਾਸ਼ਤ ਨੂੰ ਵੀ ਅੱਗੇ ਵੱਧਣ ਵਿੱਚ ਵੜਾਵਾ ਮਿਲਦਾ ਹੈ।ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਕੋਈ ਵੀ ਮੰਜਿਲ ਇੰਨੀ ਅੋਖੀ ਨਹੀਂ ਹੁੰਦੀ ਬਸ ਜਰੁਰਤ ਹੁੰਦੀ ਹੈ ਆਪਣੇ ਮਨ ਵਿੱਚ ਉਸ ਮੰਜਿਲ ਨੂੰ ਪਾ ਲੈਣ ਦਾ ਪੱਕਾ ਜਜਬਾ ਪੈਦਾ ਕਰਨ ਦੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਤਰੱਕੀ ਵਿੱਚ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਮਾਪਿਆਂ ਦਾ ਮਾਨ ਸਨਮਾਨ ਕਰਨਾਂ ਚਾਹੀਦਾ ਹੈ।
ਯੁਵਕ ਮੇਲੇ ਦੇ ਦੁਸਰੇ ਦਿਨ ਗੀਤ, ਕਵੀਸ਼ਰੀ, ਮੋਨੋ ਐਕਟਿੰਗ ਅਤੇ ਲੋਕ ਗੀਤ ਦੇ ਮੁਕਾਬਲੇ ਕਰਵਾਏ ਗਏ। ਕਰਵਾਏ ਗਏ ਮੁਕਾਬਲਿਆਂ ਵਿੱਚੋਂ ਫੁਲਕਾਰੀ ਵਿੱਚ ਪਹਿਲਾ ਸਥਾਨ ਆਰੀਆਂ ਕਾਲਜ ਦੀ ਵਿਦਿਆਰਥਣ ਪ੍ਰਿੰਯਾਂ, ਦੂਸਰਾ ਸਥਾਨ ਜੀ.ਐਨ.ਡੀ.ਯੂ ਕਾਲਜ ਨਰੋਟ ਜੈਮਲ ਸਿੰਘ ਦੀ ਆਰਤੀ ਅਤੇ ਤੀਸਰਾ ਸਥਾਨ ਏ.ਬੀ. ਕਾਲਜ ਪਠਾਨਕੋਟ ਦੀ ਅੰਜਲੀ ਨੇ, ਪੀੜੀ ਬਣਾਉਂਣ ਦੇ ਮੁਕਾਬਲਿਆਂ ਵਿੱਚ ਪਠਾਨਕੋਟ ਕਾਲਜ ਆਫ ਐਜੂਕੇਸ਼ਨ ਦੇ ਸ਼ੇਰਾ ਨੇ ਪਹਿਲਾ, ਏਂਜਲ ਕਾਲਜ ਆਫ ਐਜੂਕੇਸ਼ਨ ਦੇ ਕ੍ਰਿਸ਼ਨਾ ਨੇ ਦੂਸਰਾ ਅਤੇ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਦੀ ਕਾਮਨੀ ਨੇ ਤੀਸਰਾ ਸਥਾਨ, ਛਿੱਕੂ ਬਣਾਉਂਣ ਵਿੱਚ ਰਮਾ ਚੋਪੜਾ ਕਾਲਜ ਪਠਾਨਕੋਟ ਦੀ ਰਿਤਿਕਾ ਨੇ ਪਹਿਲਾ, ਆਰ.ਐਮ.ਕੇ ਆਰੀਆਂ ਕਾਲਜ ਪਠਾਨਕੋਟ ਦੀ ਸਿਮਰਨ ਨੇ ਦੂਸਰਾ, ਪੱਖੀ ਬਣਾਉਂਣ ਦੇ ਵਿੱਚ ਰਮਾ ਚੋਪੜਾ ਕਾਲਜ ਪਠਾਨਕੋਟ ਦੀ ਰੈਨੂੰ ਬਾਲਾ ਨੇ ਪਹਿਲਾ,ਐਸ.ਡੀ. ਕਾਲਜ ਆਫ ਐਜੂਕੇਸ਼ਨ ਪਠਾਨਕੋਟ ਦੀ ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਆਰ.ਆਰ.ਐਮ.ਕੇ ਆਰੀਆਂ ਕਾਲਜ ਪਠਾਨਕੋਟ ਦੀ ਸੁਸ਼ਮਾ ਨੇ ਤੀਸਰਾ ਸਥਾਨ, ਵਿਕਾਰ ਵਸਤੂਆਂ ਦਾ ਸਦ ਉਪਯੋਗ ਕਰਨ ਵਿੱਚ ਆਰੀਆਂ ਕਾਲਜ ਪਠਾਨਕੋਟ ਨੇ ਪਹਿਲਾ, ਯੂਥ ਕਲੱਬ ਭੋਆ ਨੇ ਦੂਸਰਾ ਅਤੇ ਯੂਵਕ ਕਲੱਬ ਪਰਮਾਨੰਦ ਨੇ ਤੀਸਰਾ ਸਥਾਨ, ਪੰਜਾਬੀ ਪਹਿਰਾਵੇ ਵਿੱਚ ਏ.ਐਂਡਐਮ ਇੰਸਟੀਚਉਟ ਦੀ ਪਰਮਜੀਤ ਨੇ ਪਹਿਲਾ, ਰਮਾ ਚੋਪੜਾ ਕਾਲਜ ਪਠਾਨਕੋਟ ਦੀ ਵੰਧਨਾ ਨੇ ਦੂਸਰਾ ਅਤੇ ਜੀ.ਐਨ.ਡੀ.ਯੂ ਕਾਲਜ ਸੁਜਾਨਪੁਰ ਦੀ ਜੋਤੀ ਨੇ ਤੀਸਰਾ ਸਥਾਨ, ਗਿੱਧੇ ਵਿੱਚ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਪਹਿਲਾ ਸਥਾਨ, ਏ.ਬੀ ਕਾਲਜ ਪਠਾਨਕੋਟ ਨੇ ਦੂਸਰਾ ਅਤੇ ਪਠਾਨਕੋਟ ਕਾਲਜ ਆਫ ਐਜੂਕੇਸ਼ਨ ਕਾਲਜ ਪਠਾਨਕੋਟ ਨੇ ਤੀਸਰਾ ਸਥਾਨ, ਭੰਗੜੇ ਵਿੱਚ ਏ.ਬੀ ਕਾਲਜ ਨੇ ਪਹਿਲਾ ਅਤੇ ਏ.ਐਂਡ ਐਮ ਕਾਲਜ ਪਠਾਨਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। PPN1603201717
ਇਸ ਤੋਂ ਇਲਾਵਾ ਲੋਕ ਗੀਤ ਵਿੱਚ ਏ.ਬੀ ਕਾਲਜ ਦੇ ਇਕਬਾਲ ਸਿੰਘ ਨੇ ਪਹਿਲਾ, ਆਰੀਆ ਕਾਲਜ ਦੀ ਸ਼ੈਲੀ ਰਾਣੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਮੋਨੋ ਐਕਟਿੰਗ ਵਿੱਚ ਏਂਜਲ ਕਾਲਜ ਦੀ ਬਲਜੀਤ ਕੋਰ ਨੇ ਪਹਿਲਾ, ਏ. ਐਂਡ ਐਮ. ਕਾਲਜ ਦੀ ਸ਼ਰਨਜੀਤ ਕੌਰ ਨੇ ਦੂਸਰਾ ਸਥਾਨ, ਭਾਸ਼ਣ ਵਿੱਚ ਏ.ਬੀ ਕਾਲਜ ਪਠਾਨਕੋਟ ਦੀ ਰਸ਼ਮੀ ਨੇ ਪਹਿਲਾ, ਸਾਂਈ ਕਾਲਜ ਦੀ ਕੋਮਲ ਨੇ ਦੂਸਰਾ ਅਤੇ ਆਰੀਆਂ ਕਾਲਜ ਦੀ ਰਕਸ਼ੰਦਾ ਨੇ ਤੀਸਰਾ ਸਥਾਨ, ਕਵੀਸ਼ਰੀ ਵਿੱਚ ਏ.ਬੀ ਕਾਲਜ ਪਠਾਨਕੋਟ ਨੇ ਪਹਿਲਾ ਅਤੇ ਆਰੀਆ ਕਾਲਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਸਮਾਰੋਹ ਦੇ ਸਮਾਪਨ ਵਿੱਚ ਮੁੱਖ ਮਹਿਮਾਨ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ।ਕਾਲਜ ਦੀ ਪ੍ਰਿੰਸੀਪਲ ਡਾ. ਗੁਰਮੀਤ ਕੌਰ ਅਤੇ ਕਾਲਜ ਕਮੇਟੀ ਮੈਂਬਰਾਂ ਨੇ ਮੁੱਖ ਮਹਿਮਾਨ ਨੂੰ ਯਾਦਗਾਰ ਚਿੰਨ੍ਹ ਭੇਂਟ ਕਰ ਕੇ ਸਨਮਾਨਤ ਕੀਤਾ। ਮੰਚ ਸੰਚਾਲਨ ਦੀ ਭੁਮਿਕਾ ਡਾ. ਰੁਪਿੰਦਰ ਗਿੱਲ ਨੇ ਨਿਭਾਈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply