Wednesday, March 18, 2026

ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਰਾਸ਼ਟਰੀ ਯੁਵਕ ਦਿਵਸ ਮਨਾਇਆ

PPN1703201720ਪਠਾਨਕੋਟ, 17 ਮਾਰਚ (ਪੰਜਾਬ ਪੋਸਟ ਬਿਊਰੋ)- ਯੁਵਕ ਸੇਵਾਵਾਂ ਪਠਾਨਕੋਟ ਵੱਲੋਂ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਵਿਖੇ ਜਿਲ੍ਹਾ ਪੱਧਰੀ ਰਾਸ਼ਟਰੀ ਯੁਵਕ ਦਿਵਸ ਸ੍ਰੀ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਜਿਸ ਵਿੱਚ ਗੁਰਜੀਤ ਸਿੰਘ ਐਸ.ਡੀ.ਐਮ ਧਾਰਕਲਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਐਸ.ਡੀ.ਐਮ ਗੁਰਜੀਤ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਦੀ ਯਾਦ ਕਰਵਾਈ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਅਕਤੀ ਦੇ ਸਰਵਪੱਖੀ ਵਿਕਾਸ ਲਈ ਹਰ ਕਲਾ ਵਿੱਚ ਨਿਪੁੰਨ ਹੋਣਾ ਜਰੂਰੀ ਹੁੰਦਾ ਹੈ ਅਤੇ ਯੁਵਕ ਦਿਵਸ ਮੌਕੇ ਲੱਗਣ ਵਾਲੀਆਂ ਸਟੇਜਾਂ ਉਨ੍ਹਾਂ ਨੂੰ ਇਹ ਮੰਚ ਪ੍ਰਦਾਨ ਕਰਦੀਆਂ ਹਨ।ਨੌਜਵਾਨਾਂ ਨੂੰ ਪ੍ਰੇਰਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਉਹ ਖੇਡਾਂ, ਸਭਿਆਚਾਰਕ ਗਤੀਵਿਧੀਆਂ  ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਐਕਟੀਵੀਟੀਜ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਯੁਵਕ ਦਿਵਸ ਵਿੱਚ ਭਾਗ ਲੈਣ ਵਾਲਿਆਂ ਅਤੇ ਜੇਤੂ ਰਹੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ। ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਯੁਵਕ ਦਿਵਸ ਦੇ ਸਬੰਧ ਵਿੱਚ ਵਿਭਾਗ ਵੱਲੋਂ 27 ਫਰਵਰੀਨੂੰ ਕਾਲਜ ਦੀਆਂ ਵਿਦਿਆਰਥਣਾਂ ਅਤੇ ਖਾਸ ਤੌਰ ‘ਤੇ ਕੌਮੀ ਸੇਵਾ ਯੋਜਨਾਵਾਂ ਯੂਨਿਟ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਵਿਭਾਗ ਨਾਲ ਸਬੰਧਤ ਯੂਥ ਕਲੱਬ ਦੀ ਸਹਾਇਤਾ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਨੌਜਵਾਨ ਯੁਵਕ ਤੇ ਯੁਵਤੀਆਂ ਦੇ ਪੋਸਟਰ ਮੇਕਿੰਗ, ਨਿਬੰਧ ਲਿਖਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ 150 ਦੇ ਕਰੀਬ ਨੌਜਵਾਨ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ।
ਯੁਵਕ ਦਿਵਸ ਮੌਕੇ ਪੋਸਟਰ ਮੇਕਿੰਗ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਦੀ ਵਿਦਿਆਰਥਣ ਹਿਮਾਨੀ ਨੇ ਪਹਿਲਾ, ਰਾਖੀ ਨੇ ਦੂਜਾ ਅਤੇ ਐਸ.ਡੀ. ਕਾਲਜ ਪਠਾਨਕੋਟ ਦੀ ਵਿਦਿਆਰਥਣ ਵੈਭਵ ਤੇ ਰਮਾ ਚੋਪੜਾ ਕਾਲਜ ਪਠਾਨਕੋਟ ਦੀ ਵਿਦਿਆਰਥਣ ਸ਼ਾਲਨੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਨਿਬੰਧ ਲਿਖਣ ਮੁਕਾਬਲੇ ਵਿੱਚ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਰਕਸ਼ਨੰਦਾ ਨੇ ਪਹਿਲਾ,  ਐਸ.ਡੀ ਕਾਲਜ ਦੀ ਵਿਦਿਆਰਥਣ ਸੰਦੀਪ ਕੌਰ ਨੇ ਦੂਜਾ ਅਤੇ ਏਂਜਲ ਕਾਲਜ ਦੀ ਵਿਦਿਆਰਥਣ ਨੇ ਜੋਤੀ ਦੇਵੀ ਤੇ ਆਰ.ਆਰ.ਐਮ.ਕੇ ਆਰੀਆ ਕਾਲਜ ਪਠਾਨਕੋਟ ਦੀ ਵਿਦਿਆਰਥਣ ਸੁਦਿਕਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲਿਆਂ ਵਿੱਚ ਆਰ.ਆਰ.ਐਮ.ਕੇ. ਆਰੀਆ ਕਾਲਜ ਪਠਾਨਕੋਟ ਪਹਿਲੇ ਸਥਾਨ ‘ਤੇ, ਏ.ਬੀ. ਕਾਲਜ ਦੂਜੇ ਸਥਾਨ ‘ਤੇ ਰਹੇ। ਕਾਲਜ ਦੀਆਂ ਵੱਖ ਵੱਖ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਡਾ. ਵੀਨਾ ਸ਼ਰਮਾ, ਡਾ ਸੁਨੀਤਾ ਡੋਗਰਾ, ਡਾ. ਨਰਿੰਦਰ ਕੌਰ, ਸ੍ਰੀਮਤੀ ਮਿਨਾ ਕੁਮਾਰੀ, ਸ੍ਰੀਮਤੀ ਕਮਲੇਸ਼ ਸਲਾਰੀਆ, ਤਰੂਨ ਮਹਾਜਨ, ਡਾ. ਵਨੀਤਾ, ਡਾ. ਆਰਤੀ, ਸ੍ਰੀਮਤੀ ਸਿੰਮੀ ਸ਼ਰਮਾ, ਪਰਮਜੀਤ ਕੌਰ, ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply