ਫਾਜ਼ਿਲਕਾ, 18 ਮਾਰਚ (ਪੰਜਾਬ ਪਸੋਟ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਅਤੇ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਫਾਜ਼ਿਲਕਾ ਦੇ ਸਹਿਯੋਗ ਨਾਲ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਸੁਸਾਇਟੀ ਵੱਲੋ ਅੱਜ ਬਾਰਡਰ ਬੈਲਟ ਦੇ ਪਿੰਡ ਮੁਹਾਰ ਖੀਵਾ (ਮਨਸਾ) ਵਿਖੇ ਸੁਸਾਇਟੀ ਦੇ ਸਹਿਯੋਗੀ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਦੇ ਪੰਚਾਇਤ ਘਰ ਵਿਚ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਜਿਸ ਵਿਚ 52 ਯੂਨਿਟ ਖੂਨਦਾਨ ਕੀਤਾ ਗਿਆ। ਪ੍ਰੈਸ ਸਕੱਤਰ ਅਤੇ ਬਲੱਡ ਕੈਂਪ ਇੰਚਾਰਜ਼ ਰਾਜੀਵ ਕੁੱਕੜੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵੱਲੌਂ ਪਿੰਡ ਪਿੰਡ ਵਿਚ ਜਾਕੇ ਖੂਨਦਾਨ ਦੇ ਤਹਿਤ ਪਿੰਡ ਮੁਹਾਰ ਖੀਵਾ ਮਨਸਾ ਦੇ ਲੋਕਾਂ ਨੇ ਖੂਨਦਾਨ ਕੈਂਪ ਵਿਚ ਵੱਧ ਚੜ ਕੇ ਹਿੱਸਾ ਲਿਆ। ਕੈਂਪ ਵਿਚ ਪਿੰਡ ਦੇ ਸਰਪੰਚ ਮਿੰਟੂ ਸਿੰਘ, ਛਿੰਦੋ ਬਾਈ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ, ਅਮਰਜੀਤ ਸਿੰਘ, ਜੋਸਨ ਸਿੰਘ, ਸੰਦੀਪ ਸਿੰਘ ਅਤੇ ਬਗੀਚਾ ਸਿੰਘ ਵੱਲੋਂ ਸਾਰੇ ਖੂਨਦਾਨੀਆਂ ਨੂੰ ਦੁੱਧ ਦੀ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸੰਘ ਮੈਂਬਰ ਅਮਿਤ ਮੁੰਜ਼ਾਲ, ਮਾਣਿਕ ਡੋਡਾ, ਸੋਨੂੰ ਚਾਂਦਮਾਰੀ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰਾਂ ਦੀ ਸਰੀਰਕ ਕਮਜ਼ੋਰ ਨਹੀਂ ਆਉਂਦੀ ਸਗੋਂ ਸਰੀਰ ਪਹਿਲਾਂ ਤੋਂ ਜਿਆਦਾ ਸਿਹਤਮੰਦ ਰਹਿੰਦਾ ਹੈ। ਸੰਘ ਦੇ ਮੈਂਬਰਾਂ ਵੱਲੋਂ ਸਾਰਿਆਂ ਖੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਗਏ ਅਤੇ ਸੰਸਥਾ ਦੇ ਚੱਲ ਰਹੇ ਪੋ੍ਰਜੈਕਟਾਂ ਦੇ ਨਾਲ ਜੁੜਕੇ ਸੰਸਥਾ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਵਿਚ ਸਹਿਯੋਗ ਦੇਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਦਾ ਸਕੂਲ ਸਟਾਫ਼ ਅਮਿਤ ਛਾਬੜਾ, ਸੋਨੂੰ ਕਾਠਪਾਲ, ਸੁਰਿੰਦਰਪਾਲ ਸਿੰਘ, ਵਿਨੋਦ ਚੌਹਾਨ, ਸਵੀਕਾਰ ਗਾਂਧੀ ਅਤੇ ਬਲੱਡ ਬੈਂਕ ਸਟਾਫ਼ ਬੀਟੀਓ ਡਾ. ਮੋਹਿਤ ਮਧੁਕਰ, ਆਸ਼ਾ ਡੋਡਾ, ਰਜਨੀਸ਼, ਨਛੱਤਰ ਸਿੰਘ, ਰਣਜੀਤ ਸਿੰਘ, ਰਾਜ ਸਿੰਘ ਅਤੇ ਐਂਬੂਲੈਂਸ ਡਰਾਈਵਰ ਕੁਲਦੀਪ ਸੋਢੀ ਵੀ ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media