ਬਟਾਲਾ, 21 ਜੂਨ ( ਨਰਿੰਦਰ ਬਰਨਾਲ)- ਸ੍ਰੀ ਹਰਗੋਬਿੰਦ ਪੁਰ ਰੋਡ ਉਪਰ ਜਾਂਦਿਆਂ ਹੀ ਇਹ ਨਜਾਰਾ ਵੇਖਣ ਨੂੰ ਮਿਲੇਗਾ ਕਿ ਕਸਬਾ ਸ੍ਰੀ ਹਰਗੋਬਿੰਦ ਪੁਰ ਨੂੰ ਜਾ ਰਹੀ ਸੜਕ ਉਪਰ ਵੱਡੇ ਵੱਡੇ ਟੋਏ ਤੇ ਪਾਣੀ ਖੜਾ ਹੈ ।ਜੇਕਰ ਕੋਈ ਸਿਆਣਪ ਨਾਲ ਇਥੋ ਵਹੀਕਲ ਹੋਲੀ ਕਰਕੇ ਲੰਘ ਜਾਵੇ ਤਾਂ ਠੀਕ ਨਹੀ ਉਹ ਸੜਕ ਵਿਚਕਾਰ ਹੀ ਪਏ ਟੋਏ ਵਿਚ ਡਿੱਗ ਪਵੇਗਾ। ਨਵੀ ਅਬਾਦੀ ਵਾਸੀ ਚਰਨ ਸਿੰਘ ਸੇਵਾ ਮੁਕਤ ਅਧਿਆਪਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੀਵਰੇਜ ਦੇ ਪਾਣੀ ਦਾ ਕੋਈ ਹੱਲ ਕਮੇਟੀ ਘਰ ਵਾਲੇ ਨਹੀ ਕੱਢ ਰਹੇ ।ਦਿਨ ਦਿਹਾੜੇ ਲੋਕਾਂ ਦੀ ਇਹ ਮੁਸ਼ਕਿਲ ਵਧਦੀ ਜਾ ਰਹੀ ਤੇ ਪਾਣੀ ਸੜਕ ਊਪਰ ਆ ਕੇ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ । ਉਨਾਂ ਕਿਹਾ ਕਿ ਵਿਕਾਸ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਇਸ ਕਲੌਨੀ ਵੱਲ ਕਦੀ ਝਾਤੀ ਹੀ ਨਹੀ ਮਾਰੀ ਕਿ ਇਥੇ ਵੀ ਲੋਕਾਂ ਦਾ ਵਾਸਾ ਹੈ । ਇਹ ਵੀ ਜਿਕਰਯੌਗ ਹੈ ਕਿ ਇਥੇ ਨਾਲ ਹੀ ਇੱਕ ਗਿਰਜਾ ਘਰ ਹੈ, ਜਿਥੇ ਹਜਾਰਾਂ ਸੰਗਤਾਂ ਆਉਂਦੀਆਂ ਹਨ ਤੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਛੱਪੜ ਰੂਪੀ ਪਾਣੀ ਨੂੰ ਵੇਖ ਸਰਕਾਰ ਦੇ ਕੀਤੇ ਕੰਮਾ ਨੂੰ ਕੋਸ ਰਹੀਆਂ ਹਨ । ਸਾਰੇ ਹੀ ਚੰਡੀਗੜ ਜਾਣ ਵਾਲੇ ਸੰਤਰੀ ਤੋ ਮੰਤਰੀ ਤੱਕ ਇਸੇ ਸੜਕ ਤੋ ਹੋ ਕੇ ਲੰਘਦੇ ਹਨ, ਪਰ ਇਸ ਦੀ ਮੁਰੰਮਤ ਤੇ ਸੀਵਰੇਜ ਪ੍ਰਬੰਧਾਂ ਵੱਲ ਕੋਈ ਧਿਆਨ ਨਹੀ ਦਿੰਦਾ । ਪ੍ਰਦਰਸਨ ਕਰਨ ਵਾਲਿਆਂ ਵਿਚ ਸਰਬਜੀਤ ਸਿੰਘ ਮਨਸੀ, ਅਨਵਰ ਗਿਲ, ਮੈਥਿਉ, ਮੰਗਲ ਮਸੀਹ, ਦਲੇਰ ਸਿੰਘ, ਸੋਨੂੰ ਥ ੋਮਸ, ਸਟੀਫਨ ਆਦਿ ਹਾਜਰ ਸਨ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …