Friday, February 27, 2026

ਪਿੰਡ ਭਗਵਾਨਪੁਰਾ ਵਿਖੇ ਨਵੀਂ ਰੌਸ਼ਨੀ ਕੈਂਪ ਦਾ ਉਦਘਾਟਨ ਕੀਤਾ

PPN3003201724ਸਮਰਾਲਾ, 30 ਮਾਰਚ (ਪੰਜਾਬ ਪੋਸਟ- ਕੰਗ) – ਘੱਟ ਗਿਣਤੀ ਮੰਤਰਾਲਾ ਭਾਰਤ ਸਰਕਾਰ ਤੇ ਰਾਮੇਸ਼ਵਰ ਵੈਲਫੇਅਰ ਟਰੱਸਟ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਭਗਵਾਨਪੁਰਾ ਵਿੱਚ ਨਵੀਂ ਰੌਸ਼ਨੀ ਕੈਂਪ ਲਗਾਇਆ ਜਾ ਰਿਹਾ ਹੈ। ਇਸ ਛੇ ਦਿਨਾਂ ਕੈਂਪ ਦਾ ਨਾਂ ਨਵੀਂ ਰੌਸ਼ਨੀ ਕੈਂਪ ਹੈ।ਜਿਸ ਵਿੱਚ ਘੱਟ ਗਿਣਤੀ ਵਰਗ ਨਾਲ ਸਬੰਧਿਤ ਔਰਤਾਂ ਨੂੰ ਲੀਡਰਸ਼ਿਪ ਟੇ੍ਰਨਿੰਗ ਦਿੱਤੀ ਜਾ ਰਹੀਂ ਹੈ, ਕੈਂਪ ਦਾ ਉਦੇਸ਼ ਹੈ ਕਿ ਘੱਟ ਗਿਣਤੀ ਵਰਗ ਨਾਲ ਸਬੰਧਿਤ ਔਰਤਾਂ ਵੱਧ ਤੋਂ ਵੱਧ ਜਾਗਰੂਕ ਹੋ ਕੇ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ।ਇਸ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਜਿਵੇਂ ਸਿੱਖਿਆ ਵਿਭਾਗ, ਹੈਲਥ ਵਿਭਾਗ, ਭਲਾਈ ਵਿਭਾਗ, ਘੱਟ ਗਿਣਤੀ ਵਿਭਾਗ, ਬੈਂਕਿੰਗ ਵਿਭਾਗ, ਕਾਨੂੰਨ ਵਿਭਾਗ, ਪੁਲਿਸ ਵਿਭਾਗ ਦੇ ਰਿਸੋਰਸ ਪਰਸਨ ਨੇ ਭਾਗ ਲੈ ਰਹੀਆਂ ਔਰਤਾਂ ਨੂੰ ਜਾਗਰੂਕ ਕਰ ਰਹੇ ਹਨ ਤੇ ਸਿੱਖਿਆ ਦੇ ਰਹੇ ਹਨ।ਇਸ ਤੋਂ ਇਲਾਵਾ ਔਰਤਾਂ ਨੂੰ ਪੰਚਾਇਤੀ ਰਾਜ ਪ੍ਰਣਾਲੀ, ਸੂਚਨਾ ਪ੍ਰਣਾਲੀ, ਘੱਟ ਗਿਣਤੀ ਬੱਚਿਆਂ ਲਈ ਪ੍ਰੀ ਮੈਟਿ੍ਰਕ ਵਜ਼ੀਫਾ ਸਕੀਮ, ਪੋਸਟ ਮੈਟਿ੍ਰਕ ਵਜ਼ੀਫਾ ਸਕੀਮ, ਕੋਚਿੰਗ ਸਕੀਮ, ਮੌਲਾਨਾ ਅਜ਼ਾਦ ਸਕੀਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

PPN3003201725ਇਸ ਤੋਂ ਇਲਾਵਾ ਬੱਚਤ ਕਰਨ, ਸਵੈ-ਸਹਾਇਤਾ ਸਮੂਹ ਬਣਾਉਣ, ਜੀਵਨ ਬੀਮਾ, ਹੈਲਥ ਬੀਮਾ, ਮਹਿਲਾ ਮੰਡਲ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਸੌਦਾਗਰ ਸਿੰਘ, ਜਸਵੀਰ ਕੌਰ, ਪੰਚ ਭੁਪਿੰਦਰ ਕੌਰ, ਵੰਦਨਾ, ਮੁਹੰਮਦ ਤਾਇਰ ਸ਼ਾਹਪੁਰੀਆ, ਪ੍ਰੋ. ਰਿਜਵਾਨ, ਸੰਤੋਖ ਸਿੰਘ, ਤੇਜਿੰਦਰ ਕੌਰ, ਹਰਸੂ ਚੋਪੜਾ, ਚੰਦਰ ਪ੍ਰਭਾ, ਵੰਧਨਾ ਰਾਣੀ, ਡਾ ਸ਼ਿਵਾਨੀ ਰਾਣੀ, ਡਾ. ਕੀਰਤ ਕੌਰ ਮੈਡੀਕਲ ਅਫਸਰ ਸਿਵਲ ਹਪਸਤਲਾ ਸਮਰਾਲਾ, ਮਨਜੀਤ ਕੌਰ, ਚਰਨਜੀਤ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ ਆਸ਼ਾ ਵਰਕਰ, ਰਾਜੇਸ਼ ਕਪੂਰ ਨੇ ਕੀਤਾ। ਇਸ ਮੌਕੇ ਮੈਡੀਕਲ ਅਫਸਰ ਡਾ. ਕੀਰਤ ਕੌਰ ਨੇ ਲੇਡੀਜ਼ ਦੀਆਂ ਬਿਮਾਰੀਆਂ ਅਤੇ ਉਨਾਂ ਦੀ ਰੋਕਥਾਮ ਸਬੰਧੀ ਲੈਕਚਰ ਦਿੱਤਾ। ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਵੱਧ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply