Sunday, October 11, 2026

ਜਲ ਸਪਲਾਈ ਐਂਡ ਸੈਨੀਟੈਸ਼ਨ ਮਸਟ੍ਰੋਲ ਇੰਪਲਾਇਜ਼ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ

PPN0105201719ਫਾਜ਼ਿਲਕਾ, 1 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਜਲ ਸਪਲਾਈ ਐਂਡ ਸੈਨੀਟੇਸ਼ਨ ਮਸਟ੍ਰੋਲ ਇੰਪਲਾਇਜ਼ ਯੂਨੀਅਨ ਦੀ ਇੱਕ ਮੀਟਿੰਗ ਪ੍ਰਧਾਨ ਖੁਸ਼ਹਾਲ ਕੰਬੋਜ ਦੀ ਪ੍ਰਧਾਨਗੀ ਵਿਚ ਹੋਈ।ਜਿਸ ਵਿਚ ਮਈ ਦਿਵਸ ਦੇ ਸਬੰਧ ਵਿਚ ਦੋ ਮਿੰਟ ਦਾ ਮੋਨ ਰੱਖਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਝੰਡਾ ਲਹਿਰਾਇਆ ਗਿਆ।
ਯੂਨੀਅਨ ਦੇ ਜਨਰਲ ਸਕੱਤਰ ਰਮੇਸ਼ ਸਿੰਘ ਮਾਹੂਆਣਾ, ਸੀਨੀਅਰ ਮੀਤ ਪ੍ਰਧਾਨ ਸਤਨਾਮ ਰਾਏ, ਪ੍ਰੇਮ ਚੰਦ ਵਿੱਤ ਸਕੱਤਰ, ਸੁਖਮੰਦਰ ਸਿੰਘ ਚੇਅਰਮੈਨ ਨੈ ਸੰਬੋਧਤ ਕਰਦੇ ਹੋਏ ਕਿਹਾ ਕਿ ਸਰਕਾਰ ਅੱਜ ਦੇ ਸਮੇਂ ਵਿਚ ਕਰਮਚਾਰੀ ਵਰਗ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।ਜਿਸ ਕਾਰਨ ਯੂਨੀਅਨਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਰਮਚਾਰੀਆਂ ਨੂੰ ਪੇਅ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ, ਡੀ.ਏ ਦਾ ਰਹਿੰਦਾ ਬਕਾਇਆ ਜਲਦੀ ਨਗਦ ਦਿੱਤਾ ਜਾਵੇ, ਜਨਵਰੀ ਤੋਂ ਰਹਿੰਦੀ ਡੀਏ ਦੀ ਕਿਸ਼ਤ ਦਿੱਤੀ ਜਾਵੇ।ਇਸ ਮੌਕੇ ਕਸ਼ਮੀਰ ਚੰਦ, ਨੱਥੂ ਰਾਮ, ਅਤਰ ਸਿੰਘ, ਮੇਘਨਾਥ, ਲਛਮਣ ਦਾਸ, ਰਸਾਲ ਸਿੰਘ, ਸੁਰਿੰਦਰ ਕੁਮਾਰ, ਜਗਦੀਸ਼ ਚੰਦਰ, ਮਿੱਠੂ ਸਿੰਘ, ਸਤਨਾਮ ਸਿੰਘ ਨੇ ਵੀ ਸੰਬੋਧਤ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply