ਪਠਾਨਕੋਟ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲੇ ਦੇ ਕਿਸਾਨਾਂ ਵੱਲੋਂ ਤਿਆਰ ਸਬਜ਼ੀਆਂ, ਦਾਲਾਂ, ਖੁੰਭਾਂ, ਅਚਾਰ-ਚਟਣੀਆਂ ਅਤੇ ਕਣਕ ਵਾਜ਼ਬ ਭਾਅ ਤੇ ਖਪਤਕਾਰਾਂ ਨੂੰ ਮੁੱਹਈਆ ਕਰਵਾਉਣ ਦੇ ਮਕਸਦ ਲਈ ਖੇਤੀਬਾੜੀ ਵਿਭਾਗ ਪਠਾਨਕੋਟ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਥਾਨਕ ਖੇਤੀਬਾੜੀ ਦਫਤਰ, ਇੰਦਰਾ ਕਾਲੋਨੀ ਵਿਖੇ 19ਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ।ਇਸ ਮੌਕੇ ਹਰਿੰਦਰ ਸਿੰਘ ਰਿਆੜ, ਨਵਨੀਤ ਸ਼ਰਮਾ, ਬ੍ਰਹਮ ਕੁਮਾਰ, ਬਲਵਿੰਦਰ ਸਿੰਘ ਸੁਖਾਲਗੜ, ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ, ਪਵਨ ਕੁਮਾਰ, ਵਿਕਾਸ ਕੁਮਾਰ, ਕੁਲਬੀਰ ਸਿੰਘ, ਪੀ.ਐਸ ਸੈਣੀ ਸਮੇਤ ਹੋਰ ਕਿਸਾਨ ਹਾਜ਼ਰ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਲਈ ਜ਼ਰੂਰੀ ਹੈ ਕਿ ਦਰਜ਼ਾਬੰਦੀ ਅਤੇ ਲੇਬਲਿੰਗ ਕਰਕੇ ਖੇਤੀ ਉਤਪਾਦ ਖੱਪਤਕਾਰਾਂ ਤੱਕ ਪਹੁੰਚਾਏ ਜਾਣੇ।ਉਨਾਂ ਕਿਹਾ ਕਿ ਦਾਲਾਂ ਜਿਵੇਂ ਮਸਰ, ਛੋਲੇ, ਮਾਂਹ, ਰਾਜਮਾਂਹ, ਮੂੰਗੀ ਦੀ ਸਾਫ ਸਫਾਈ ਅਤੇ ਦਰਜ਼ਾਬੰਦੀ ਕਰਕੇ ਇੱਕ ਕਿਲੋ ਜਾਂ ਦੋ ਕਿਲੋ ਦੀ ਲਿਫਾਫੇਬੰਦੀ ਕਰਕੇ ਕਿਸਾਨ ਬਾਜ਼ਾਰ ਵਿੱਚ ਵੇਚੀ ਜਾ ਸਕਦੀ ਹੈ, ਜਿਸ ਨਾਲ ਦਾਲ ਉਤਪਾਦਕ ਦੀ ਆਮਦਨ ਵਿੱਚ ਵਾਧੇ ਦੇ ਨਾਲ ਨਾਲ, ਖੱਪਤਕਾਰ ਨੂੰ ਸਥਾਨਕ ਪੱਧਰ ‘ਤੇ ਪੈਦਾ ਕੀਤੀ ਦਾਲ ਮਿਲ ਸਕੇਗੀ।ਉਨਾਂ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨ, ਕਿਸਾਨ ਬਾਜ਼ਾਰ ਵਿੱਚ ਆਪਣੀ ਖੇਤੀ ਉਪਜ ਸਿੱਧਿਆਂ ਖਪਤਕਾਰਾਂ ਨੂੰ ਵੇਚ ਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਦਾਲਾਂ ਵੇਚਣ ਆਏ ਕਿਸਾਨ ਹਰਿੰਦਰ ਸਿੰਘ ਰਿਆੜ ਨੇ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਪੈਦਾ ਕੀਤੀਆਂ ਦਾਲਾਂ ਜਿਵੇਂ ਛੋਲੇ, ਮਸਰ ਖੁਦ ਵੇਚ ਕੇ ਇਸ ਤਰਾਂ ਮਹਿਸੂਸ਼ ਹੁੰਦਾ ਹੈ ਕਿ ਦਾਲਾਂ ਵੇਚੀਆਂ ਹਨ ਨਾਂ ਕਿ ਸੁੱਟੀਆਂ ਕਿਉਂਕਿ ਆਮ ਕਰਕੇ ਕਿਸਾਨ ਦਾ ਮੰਡੀ ਜਾਣ ਲੱਗਿਆਂ ਇਹੀ ਕਹਿਣਾ ਹੁੰਦਾ ਹੈ ਕਿ ਦਾਣੇ ਮੰਡੀ ਸੁੱਟਣ ਚੱਲਿਆਂ।ਉਨਾਂ ਕਿਹਾ ਕਿ ਜੇਕਰ ਖੇਤੀਬਾੜੀ ਦੇ ਕਿੱਤੇ ਨੂੰ ਲਾਹੇਵੰਦ ਬਨਾਉਣਾ ਹੈ ਤਾਂ ਕਿਸਾਨ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਰਾਵਇਤੀ ਸੋਚ ਤਿਆਗ ਕੇ ਵਿਉਪਾਰਕ ਅਤੇ ਵਿਗਿਆਨਕ ਸੋਚ ਦੇ ਧਾਰਨੀ ਹੋਣਾ ਪਵੇਗਾ।ਖੱਪਤਕਾਰ ਅਨੀਤਾ ਦਾ ਕਹਿਣਾ ਹੈ ਕਿ ਕਿਸਨਾ ਬਾਜ਼ਾਰ ਵਿੱਚ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਦਾਲਾਂ ਅਤੇ ਸਬਜ਼ੀਆਂ ਖਰੀਦ ਕੇ ੳਾਪਣਾਪਣ ਮਹਿਸੂਸ ਹੁੰਦਾ ਹੈ।ਉਨਾਂ ਮੰਗ ਕਤਿੀ ਕਿ ਫਲ ਅਤੇ ਦੁੱਧ ਪਦਾਰਥ ਵੀ ਕਿਸਾਨ ਵਿੱਚ ਉਪਲਬਧ ਕਰਵਾਏ ਜਾਣ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media