ਸਮਰਾਲਾ, 1 ਮਈ (ਪੰਜਾਬ ਪੋਸਟ-ਕੰਗ) – ਅੱਜ ਇੱਥੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਸੰਬੰਧ ਵਿੱਚ ਸਮਰਾਲਾ ਐਸ. ਡੀ. ਐਮ. ਦੇ ਦਫਤਰ ਸਾਹਮਣੇ ਲਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਕਾਮੇ, ਮਨਰੇਗਾ ਕਾਮੇ, ਰਿਕਸ਼ਾ ਤੇ ਰੇੜ੍ਹਾ ਮਜ਼ਦੂਰ, ਸਫਾਈ ਸੇਵਕ ਤੇ ਉਸਾਰੀ ਕਾਮੇ ਸ਼ਾਮਲ ਹੋਏ। ਇਨ੍ਹਾਂ ਕਾਮਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ ਨੇ ਕਿਹਾ ਕਿ ਅੱਜ ਇੱਥੋਂ ਦੀ ਮਜ਼ਦੂਰ ਸਮਾਜ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਵਿੱਚ ਮਈ ਦਿਨ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਲਈ ਪ੍ਰੇਰਣਾ ਸਰੋਤ ਹਨ। ਅਸੀਂ ਇਕੱੱਠੇ ਹੋ ਕੇ ਲੜਾਈਆਂ ਲੜ੍ਹ ਕੇ ਕਾਫ਼ੀ ਕੁਝ ਪ੍ਰਾਪਤ ਕੀਤਾ ਹੈ ਤੇ ਅੱਗੇ ਹੋਰ ਵੀ ਸੰਘਰਸ਼ ਕਰਨੇ ਹਨ।ਉਹਨਾਂ ਪੰਜਾਬ ਸਰਕਾਰ ਦੇ ਕਾਮਿਆਂ ਬਾਰੇ ਬੋਲਦਿਆਂ ਕਿਹਾ ਕਿ ਉਹ ਇੱਥੋਂ ਦੇ ਕਾਮਿਆਂ ਨਾਲ ਕੀਤੇ ਵਾਅਦੇ ਪੂਰੇ ਕਰੇ।ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਮੋਦੀ ਸਰਕਾਰ ਦੀ ਫਿਰਕੂ ਰੰਗਤ ਵਾਲੀ ਤੇ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਨੀਤੀ ਦੀ ਸਖਤ ਨਿਖੇਧੀ ਕੀਤੀ। ਉਨਾਂ ਸੱਦਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵਿਸ਼ਾਲ ਏਕਾ ਬਣਾ ਕੇ ਇਨ੍ਹਾਂ ਫਾਸੀਵਾਦੀ ਰੁਝਾਨਾਂ ਦਾ ਮੁਕਾਬਲਾ ਕੀਤਾ ਜਾਵੇ। ਕਾਮਰੇਡ ਬਲਵੀਰ ਸਿੰਘ ਸੁਹਾਵੀ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼੍ਹਿਲਾ ਸਕੱਤਰ ਨੇ ਕਿਹਾ ਕਿ ਮਜ਼ਦੂਰ ਜਮਾਤ ਨੂੰ ਇਕੱਠੇ ਹੋ ਕੇ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ। ਇਸ ਮਈ ਦਿਨ ਦੀ ਤਿਆਰੀ ਬਾਰੇ ਕਾਮਰੇਡ ਭਜਨ ਸਿੰਘ ਜ਼੍ਹਿਲਾ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕਾਮਰੇਡ ਮਹਿੰਦਰ ਸਿੰਘ ਮੰਜਾਲੀਆਂ ਤਹਿਸੀਲ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਨੇ 35 ਪਿੰਡਾਂ ਵਿੱਚ ਮਈ ਦਿਨ ਦੀ ਤਿਆਰੀ ਬਾਰੇ ਮੀਟਿੰਗਾਂ ਕਰਵਾਈਅ।ਮਈ ਦਿਨ ਦੇ ਇਕੱਠ ਨੂੰ ਕਾਮਰੇਡ ਪਰਮਜੀਤ ਸਿੰਘ ਐਡਵੋਕੇਟ, ਰਾਮ ਸਿੰਘ ਕੁੱਲੇਵਾਲ, ਸ਼ੇਰ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ, ਦਲਵਾਰਾ ਸਿੰਘ, ਹਰਬੰਸ ਬੌਂਦਲੀ, ਰਾਏ ਰੁਪਾਲੋਂ, ਬੀਬੀ ਸੁਨੀਤਾ ਰਾਣੀ, ਕਾਮਰੇਡ ਮਹਿੰਦਰ ਸਿੰਘ ਮੰਜਾਲੀ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media