ਸਮਰਾਲਾ, 2 ਮਈ (ਪੰਜਾਬ ਪੋਸਟ- ਕੰਗ) –
ਨੰਬਰਦਾਰ ਐਸੋਸੀਏਸ਼ਨ (ਰਜਿ:253) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨੰਬਰਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ ਅਤੇ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।ਸਭ ਤੋਂ ਪਹਿਲੇ ਮਤੇ ਵਿੱਚ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੀ ਪ੍ਰਸੰਸਾ ਕੀਤੀ ਗਈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਮਾਰ ਤੋਂ ਬਚ ਸਕੇਗੀ। ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸਦੀ ਜਮਾਨਤ ਕੋਈ ਵੀ ਨੰਬਰਦਾਰ ਨਹੀਂ ਦੇਵੇਗਾ।ਜਿਸ ਨੂੰ ਸਾਰਿਆਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।ਇੱਕ ਹੋਰ ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਅੰਦਰ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਜਲਦੀ ਤੋਂ ਜਲਦੀ ਕੀਤਾ ਜਾਵੇ, ਤਾਂ ਜੋ ਨੰਬਰਦਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ ਅਤੇ ਨੰਬਰਦਾਰਾਂ ਲਈ ਟੋਲ ਟੈਕਸ ਫਰੀ ਕੀਤਾ ਜਾਵੇ।ਇੱਕ ਹੋਰ ਮੰਗ ਵਿੱਚ ਕਿਹਾ ਕਿ ਪੰਜਾਬ ਦੇ ਨੰਬਰਦਾਰਾਂ ਨਾਲ ਹੋ ਰਿਹਾ ਵਿਤਕਰਾ ਬੰਦ ਕੀਤਾ ਜਾਵੇ ਅਤੇ ਪੰਜਾਬ ਦੇ ਨੰਬਰਦਾਰਾਂ ਦਾ ਮਾਣਭੱਤਾ ਹਰਿਆਣੇ ਦੇ ਨੰਬਰਦਾਰਾਂ ਦੇ ਬਰਾਬਰ ਦਾ ਕੀਤਾ ਜਾਵੇ।
ਸਮੂਹ ਨੰਬਰਦਾਰਾਂ ਨੇ ਵਿਸ਼ਵਾਸ਼ ਕੀਤਾ ਗਿਆ ਕਿ ਪੰਜਾਬ ਅੰਦਰ ਨਵੀਂ ਬਣੀ ਕਾਂਗਰਸ ਸਰਕਾਰ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਜਰੂਰ ਗੌਰ ਕਰੇਗੀ।ਇਸ ਤੋਂ ਇਲਾਵਾ ਮੀਟਿੰਗ ਵਿੱਚ ਯੂਨੀਅਨ ਦਫਤਰ ਦੇ ਨਾਲ ਜੋ ਇੱਕ ਸ਼ੈਡ ਉਗਰਾਹੀ ਕਰਕੇ ਬਣਾਇਆ ਗਿਆ ਹੈ, ਉਸ ਦਾ ਸਾਰਾ ਲੇਖਾ ਜੋਖਾ ਨੰਬਰਦਾਰਾਂ ਦੇ ਸਾਹਮਣੇ ਰੱਖਿਆ ਗਿਆ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਮੁੱਖ ਸਿੰਘ ਪ੍ਰਧਾਨ, ਜੰਗ ਸਿੰਘ ਭੰਗਲਾਂ, ਪ੍ਰਕਾਸ਼ ਸਿੰਘ ਢੰਡੇ, ਦਲਬਾਰਾ ਸਿੰਘ ਮਾਦਪੁਰ, ਭੁਪਿੰਦਰ ਸਿੰਘ ਕੋਟਲਾ ਸ਼ਮਸ਼ਪੁਰ,, ਸਿਕੰਦਰ ਸਿੰਘ ਲੋਪੋਂ, ਗੁਰਮੇਲ ਸਿੰਘ ਰੋਹਲੇ, ਪ੍ਰੇਮ ਸਿੰਘ ਨੰਬਰਦਾਰ, ਰਣਜੀਤ ਸਿੰਘ ਢਿੱਲਵਾਂ, ਦਲਜੀਤ ਸਿੰਘ ਮੁਤੋਂ, ਜਸਪਾਲ ਸਿੰਘ ਸਰਵਰਪੁਰ, ਰਾਮ ਲਾਲ ਰੋਹਲੇ, ਗੁਰਬਚਨ ਕੌਰ ਸੇਹ, ਬਲਵਿੰਦਰ ਕੌਰ ਬੌਂਦਲੀ ਆਦਿ ਨੰਬਰਦਾਰ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media