ਫਾਜ਼ਿਲਕਾ, 2 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –
ਨਸ਼ਾ ਮੁਕਤੀ ਅਭਿਆਨ ਤਹਿਤ ਜ਼ਿਲ੍ਹਾ ਫਾਜ਼ਿਲਕਾ ਪੁਲਸ ਇੰਚਾਰਜ਼ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੇ ਅਭਿਆਨ ਤਹਿਤ ਮੰਡੀ ਅਰਨੀਵਾਲਾ ਦੇ ਬਾਬਾ ਤਾਰਾ ਸਿੰਘ ਖੁਸ਼ਦਿਲ ਗੁਰੂਦੁਆਰਾ ਸਾਹਿਬ ਵਿਚ ਪੁਲਸ ਪਬਲਿਕ ਨਸ਼ਾ ਮੁਕਤੀ ਸੈਮੀਨਾਰ ਲਗਾਇਆ ਗਿਆ।
ਸੈਮੀਨਾਰ ਵਿਚ ਉਪ ਪੁਲਸ ਕਪਤਾਨ ਅਸ਼ੋਕ ਕੁਮਾਰ ਸ਼ਰਮਾ ਅਤੇ ਅਰਨੀਵਾਲਾ ਐਸ.ਐਚ.ਓ. ਬਰਜਿੰਦਰ ਸਿੰਘ ਇੰਸਪੈਕਟਰ ਅਤੇ ਬਲਜੀਤ ਸਿੰਘ ਅਡੀਸ਼ਨਲ ਐਸ.ਐਚ.ਓ ਅਰਨੀਵਾਲਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸਾਰਿਆਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਦਾ ਇਸ ਕੰਮ ਵਿਚ ਸਹਿਯੋਗ ਕਰਨ ਤਾਕਿ ਪੁਲਸ ਨਸ਼ਾ ਤਸਕਰਾਂ ਨੂੰ ਫੜ੍ਹ ਸਕੇ ਕਿਉਂਕਿ ਨਸ਼ੇ ਦੇ ਕਾਰਨ ਵੱਡੀ ਗਿਣਤੀ ਵਿਚ ਘਰ ਬਰਬਾਦ ਹੋ ਰਹੇ ਹਨ। ਇਸ ਲਈ ਸਾਰੇ ਨਸ਼ਾ ਛੱਡਣ ਅਤੇ ਦੂਸਰਿਆਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਨ ਅਤੇ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਪੁਲਸ ਨੂੰ ਦੇਣ।ਅਸ਼ੋਕ ਕੁਮਾਰ ਸ਼ਰਮਾ ਨੇ ਹਾਜ਼ਰ ਨਾਗਰਿਕਾਂ ਨੂੰ ਸਹੁੰ ਚੁੱਕਵਾਈ ਕਿ ਨਾ ਨਸ਼ਾ ਕਰਾਂਗੇ ਅਤੇ ਨਾ ਹੀ ਕਰਨ ਦੇਵਾਂਗੇ।ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਰੂਬੀ ਗਿੱਲ ਨੇ ਵੀ ਨਸ਼ਾ ਨਾ ਕਰਨ ਦੀ ਅਪੀਲ ਕੀਤੀ।ਅਸ਼ੋਕ ਕੁਮਾਰ ਬਤਰਾ ਸਰਪੰਚ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਨੇ ਅਧਿਕਾਰੀਆਂ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਬੀ.ਡੀ ਕਾਲੜਾ, ਕਸ਼ਮੀਰ ਚੰਦ ਕੰਬੋਜ, ਰੋਜੀ ਬਤਰਾ, ਸਾਹਿਬ ਸਿੰਘ ਗਿੱਲ, ਰਾਮ ਕ੍ਰਿਸ਼ਨ ਕੰਬੋਜ, ਸ਼ਸ਼ੀ ਬਠਲਾ, ਖਰੈਤ ਲਾਲ, ਰਮੇਸ਼ ਕੁਾਰ, ਬੱਬੂ ਭੱਲਾ, ਰਕੇਸ਼ ਦੂਮੜਾ, ਬਹਾਦਰ ਚੰਦ, ਰਾਮੂ ਮੋਰੀਆ, ਗਿੰਦਰ ਸਿੰਘ, ਅਮਨ ਕੁਮਾਰ, ਜੱਗਾ ਸਿੰਘ, ਹਰਬੰਸ ਕਾਲੜਾ ਅਤੇ ਹੋਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media