Friday, March 14, 2025
Breaking News

ਆਈਐਸਐਫ ਨੇ ਪੰਜਾਬ ਦਾ ਭਵਿੱਖ ਨੋਜਵਾਨ ਪੀੜੀ ਨੂੰ ਬਚਾਉਣ ਲਈ ਚੁੱਕੀ ਕਸਮ

‘ਖਾਪੜਖੇੜੀ, ਰੰਧਾਵਾ, ਬਿੱਟੂ ਚੱਕਮੁਕੰਦ, ਲਾਹੋਰੀਆਂ ਨੇ ਆਈਐਸਐਫ ਦੇ ਅਹੁਦੇਦਾਰਾਂ ਨਾਲ ਲਿਆ ਨਸ਼ਿਆਂ ਵਿੱਰੁਧ ਅਹਿਦ’

PPN260610
ਅੰਮ੍ਰਿਤਸਰ, 26  ਜੂਨ ( ਸੁਖਬੀਰ ਸਿੰਘ)- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆੱਫ ਪੰਜਾਬ ਦੇ ਸਮੂਹ ਨੋਜਵਾਨਾਂ ਨੇ ਮਿਲ ਕੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਸਰਪ੍ਰਸਤ ਤਸਵੀਰ ਸਿੰਘ ਲਾਹੋਰੀਆ, ਜਿਲਾ ਪ੍ਰਧਾਨ ਕੰਵਲਪ੍ਰੀਤ ਸਿੰਘ ਪ੍ਰੀਤ ਦੀ ਅਗਵਾਈ ਹੇਂਠ ਅੱਜ ਸਮੁੱਚੇ ਦੇਸ਼ ਵਿਚ ਮਨਾਏ ਜਾ ਰਹੇ ਅੰਤਰਰਾਸ਼ਾਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਇਕ ਵਿਸ਼ਾਲ ਸਮਾਗਮ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦਗਾਰ ਇੰਡੀਆ ਗੇਟ ਵਿਕੇ ਕਰਵਾਇਆ ਗਿਆ। ਜਿਸ ਵਿਚ ਐਸਜੀਪੀਸੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਨੇ ਮੁੱਖ ਮਹਿਮਾਨਾਂ ਵਜੋਂ ਹਾਜਰੀ ਭਰੀ ਜਦਕਿ ਥਾਣਾ ਛੇਹਰਟਾ ਦੇ ਐਸਐਚਓ ਸੁਖਵਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ।ਇਸ ਮੋਕੇ ਖਾਪੜਖੇੜੀ ਤੇ ਰੰਧਾਵਾ ਨੇ ਆਈਐਸਐਫ ਦੀ ਟੀਮ ਦੇ ਅਹੁਦੇਦਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਸਮੁੱਚੇ ਪੁਲਸ ਪ੍ਰਸ਼ਾਸਨ ਵਲੋਂ ਵੱਡੇ ਪੱਧਰ ਤੇ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨਾ ਕਿਹਾ ਕਿ ਸਮੁੱਚ ਿਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵਧਾਈ ਦੀ ਪਾਤਰ ਹੈ, ਜਿਹੜੀ ਕਿ ਜਿੱਥੇ ਧਾਰਮਿਕ ਕਾਰਜ ਕਰ ਰਹੀ ਹੈ aੁੱਥੇ ਹੀ ਨਸ਼ਾ ਵਿਰੋਧੀ ਲਹਿਰ ਵਿਚ ਵੀ ਪਿਛਲੇ ਕਾਫ ਲੰਮੇਂ ਸਮੇਂ ਤੋਂ ਵੱਡਾ ਯੋਗਦਾਨ ਪਾ ਰਹੀ ਹੈ। ਚੱਕਮੁੰਕਸਦ ਤੇ ਲਾਹੋਰੀਆ ਨੇ ਕਿਹਾ ਕਿ ਉਨਾਂ ਦੀ ਫੈਡਰੇਸ਼ਨ ਆਉਣ ਵਾਲੇ ਸਮੇਂ ਵਿਚ ਜਿੱਥੇ ਨਸ਼ੇ ਦੇ ਜਾਲ ਵਿਚ ਫਸੇ ਨੋਜਵਾਨਾਂ ਨੂੰ ਬਚਾਉਣ ਦਾ ਯਤਨ ਕਰੇਗੀ ਉਥੇ ਹੀ ਉਹ ਪੰਜਾਬ ਦਾ ਭਵਿੱਖ ਨੋਜਵਾਨ ਪੀੜੀ ਨੂੰ ਬਚਾਉਣ ਵਾਸਤੇ ਪਿੰਡਾਂ ਤੇ ਸਕੂਲਾ ਕਾਲਜਾਂ ਵਿਚ ਜਾ ਕੇ ਧਰਮ ਪ੍ਰਚਾਰ ਕਮੇਟੀ, ਬੀਐਸਐਫ, ਪੁਲਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆ ਦੇ ਨੁਕਸਾਨ ਤੋਂ ਜਾਗਰੂਕ ਕਰੇਗੀ। ਇਸ ਮੋਕੇ ਖਾਪੜਖੇੜੀ, ਰੰਧਾਵਾ, ਚੱਕਮੁਕੰਦ ਤੇ ਲਹੋਰੀਆ ਦੀ ਅਗਵਾਈ ਵਿਚ ਸਮੂਹ ਨੋਜਵਾਨਾਂ ਨੇ ਸ਼ਹੀਦ ਸਾਮ ਸਿੰਘ ਅਟਾਰੀ ਵਾਲਾ ਦੇ ਬੁੱਤ ਕੋਲ ਖਲੋ ਕੇ ਨਸ਼ੇ ਖਿਲਾਫ ਸੰਘਰਸ਼ ਕਰਨ ਦੀ ਅਹਿਦ ਲਿਆ। ਇਸ ਮੋਕੇ ਜਿਲਾ ਮੀਤ ਪ੍ਰਧਾਨ ਪਿੰਟੂ ਕਾਸਾ, ਜਨਰਲ ਸੱਕਤਰ ਜਗਜੀਤ ਛਿੱਡਣ, ਡਿਪਟੀ ਛੇਹਰਟਾ, ਸਰਬਪ੍ਰੀਤ ਸਿੰਘ, ਗੁਰਜਿੰਦਰਪਾਲ ਸਿੰਘ, ਬਲਜੀਤ ਛਿੱਡਣ, ਨਰਿੰਦਰ ਸਾਬਾ ਖਾਸਾ, ਗੁਰਵਿੰਦਰ ਗੈਰ,ਿ ਗੁਰਮਤਿ ਸਿੰਗ, ਰੇਸ਼ਮ ਵਡਾਲਾ, ਸਤਿੰਦਰਪਾਲ ਸਿੰਘ ਸਾਬਾ, ਡਾਕਟਰ ਬੋਬੀ, ਗੁਰਪ੍ਰੀਤ ਸਿੰਘ, ਪ੍ਰਭਜੀਤ ਸਿੰਘ ਪੀੜੀ, ਸੰਦੀਪ ਸਿੰਘ, ਬਾਬਾ ਕੰਵਲਜੀਤ ਸਿੰਘ ਚੱਕਮੁਕੰਦ, ਗੁਰਮੁੱਖ ਸਿੰਘ ਬਿੱਟੂ, ਬਲਵਿੰਦਰ ਸਿੰਘ ਬੋਪਾਰਾਏ, ਮੰਗਲ ਸਿੰਘ, ਡਾਕਟਰ ਗੁਰਦੀਪ ਸਿੰਘ ਖਾਸਾ, ਸਤਨਾਮ ਸਿੰਘ, ਸੁਖਦੇਵ ਸਿੰਘ ਨੰਬਰਦਾਰ ਆਦਿ ਹਾਜਰ ਸਨ। 

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …

Leave a Reply