ਚੌਂਕ ਮਹਿਤਾ, 8 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –
`ਮੁਕਤੀ ਲਈ ਤਰਸ ਰਹੀਆ ਨੇ ਪਾਕਿਸਤਾਨੀ ਹਿੰਦੂਆਂ ਦੀਆਂ ਅਸਥੀਆਂ` ਸਬੰਧੀ ਇੱਕ ਪੰਜਾਬੀ ਅਖਬਾਰ ‘ਚ ਛਪੀ ਖਬਰ ਜਿਸ ਵਿੱਚ ਦੱਸਿਆ ਗਿਆ ਹੈ ਕਿ 300 ਤੋਂ ਵਧੇਰੇ ਪਕਿਸਤਾਨੀ ਮ੍ਰਿਤਕ ਹਿੰਦੂਆਂ ਦੀਆਂ ਅਸਥੀਆਂ ਹਰਿਦੁਆਰ ਪੁੱਜਣ ਦੀ ਉਡੀਕ ਕਰ ਰਹੀਆਂ ਹਨ ਬਾਰੇ ਪ੍ਰਤੀਕਰਮ ਦਿੰਦਿਆਂ ਅੱਜ ਇਥੇ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਡੇਸ਼ਨ ਦੇ ਚੀਫ ਪੈਟਰਨ ਹਰਭਜਨ ਸਿੰਘ ਬਰਾੜ ਨੇ ਕਿਹਾ ਹੈ ਕਿ ਪਾਕਿਸਤਾਨੀ ਮ੍ਰਿਤਕ ਹਿੰਦੂਆਂ ਦੀਆਂ ਅਸਥੀਆਂ ਭਾਰਤ ਮੰਗਵਾਉਣ ਲਈ ਪੂਰਾ ਯਤਨ ਕਰੇਗੀ ਅਤੇ ਅਸਥੀਆਂ ਲੈ ਕੇ ਭਾਰਤ ਆਉਣ ਵਾਲੇ ਵੀਰਾਂ ਨੂੰ ਸਪਾਂਸਰ ਕਰਕੇ ਉਨ੍ਹਾਂ ਦੇ ਵੀਜ਼ੇ ਲਗਾਏ ਜਾਣਗੇ, ਵਾਹਗਾ ਬਾਰਡਰ ਤੋਂ ਹਰਿਦੁਆਰ ਤੱਕ ਆਉਣ ਜਾਣ ਲਈ ਗੱਡੀਆਂ ਦਾ ਪ੍ਰਬੰਧ ਵੀ ਫਾਊਡੇਸ਼ਨ ਆਪਣੇ ਖਰਚੇ ‘ਤੇ ਕਰੇਗੀ ਤੇ ਅਸਥੀਆਂ ਗੰਗਾ ‘ਚ ਜਲ ਪ੍ਰਵਾਹ ਕਰਨ ਤੋਂ ਬਾਅਦ ਸਾਰੇ ਵੀਰਾਂ ਨੂੰ ਸਤਿਕਾਰ ਸਹਿਤ ਪਾਕਿਸਤਾਨ ਵਾਪਸੀ ਵਾਸਤੇ ਵਾਹਗਾ ਬਾਰਡਰ ਤੱਕ ਪੁੰਹਚਾਇਆ ਜਾਵੇਗਾ।ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਹਰਭਜਨ ਬਰਾੜ ਨੇ ਕਿਹਾ ਕਿ ਇਹ ਫੈਸਲਾ ਫਾਊਡੇਸ਼ਨ ਦੇ ਮੈਂਬਰਾਂ ਦੀ ਇਕ ਮੀਟਿੰਗ ਵਿੱਚ ਕੀਤਾ ਗਿਆ ਹੈ। ਉਨਾਂ ਆਖਿਆ ਕਿ ਭਾਰਤ ਵਿਚਲੇ ਹਿੰਦੂ ਸੰਗਠਨ ਇਸ ਸੰਬੰਧ ‘ਚ ਪਹਿਲ ਕਦਮੀ ਕਰਕੇ ਮ੍ਰਿਤਕ ਪ੍ਰਾਣੀਆਂ ਦੀ ਅਸਥੀਆਂ ਨੂੰ ਇੱਥੇ ਮੰਗਵਾਉਣ ਲਈ ਯਤਨ ਕਰਦੇ ਤਾਂ ਹਿੰਦੂ ਧਰਮ ਦੀ ਆਸਥਾ ਅਨੁਸਾਰ ਹਰਿਦੁਆਰ ਵਿਖੇ ਗੰਗਾ ਵਿੱਚ ਅਸਥੀਆਂ ਜਲ ਪ੍ਰਵਾਹ ਕਰਕੇ ਉਨਾਂ ਨੂੰ ਮੁਕਤੀ ਮਿਲ ਜਾਂਦੀ, ਪਰ ਕਿਸੇ ਵੀ ਸੰਗਠਨ ਨੇ ਅਜਿਹਾ ਨਹੀਂ ਕੀਤਾ ਅਤੇ ਨਾ ਹੀ ਹਿੰਦੁਸਤਾਨ ਸਰਕਾਰ ਨੇ ਇਸ ਕੰਮ ਵੱਲ ਕੋਈ ਧਿਆਨ ਦਿੱਤਾ।ਉਨਾਂ ਕਿਹਾ ਕਿ ਦਿਲ ਦੁਖਾਉਣ ਵਾਲੀ ਇਹ ਖਬਰ ਪੜ੍ਹ ਕੇ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਡੇਸ਼ਨ ਵਲੋਂ ਪਾਸਿਤਾਨੀ ਹਿੰਦੁਆਂ ਦੀ ਸਹਾਇਤਾ ਲੀ ਇਹ ਫੈਸਲਾ ਕੀਤਾ ਗਿਆ ਹੈ ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਧੂ ਰਾਮ ਲੰਗੇਆਣਾ, ਦਿਲਜੀਤ ਸਿੰਘ ਬੇਦੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ, ਦਿਲਬਾਗ ਸਿੰਘ ਗਿੱਲ, ਐਡਵੋਕੇਟ ਮਨਜੀਤ ਸਿੰਘ ਛੀਨਾ, ਡਾ. ਜਤਿੰਦਰ ਸਿੰਘ ਘਰਿੰਡਾ, ਇੰਦਰਜੀਤ ਸਿੰਘ ਬਾਸਰਕੇ, ਪਿ੍ਰੰ: ਗੁਰਦੀਪ ਸਿੰਘ ਗਿੱਲ, ਸੁਖਜੀਤ ਸਿੰਘ ਮਾਨ, ਜਤਿੰਦਰਪਾਲ ਸਿੰਘ ਮਹਿਤਾ, ਜਗਦੀਸ਼ ਸਿੰਘ ਬਮਰਾਹ ਆਦਿ ਤੋਂ ਇਲਾਵਾ ਹੋਰ ਵੀ ਕਈ ਸੱਜਣ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media