Tuesday, March 24, 2026

ਖ਼ਾਲਸਾ ਯੂਨੀਵਰਸਿਟੀ ਵਿਖੇ ਉਪ ਕੁਲਪਤੀ ਦੀ ਅਗਵਾਈ ’ਚ ਹੋਈ ਅਕਾਦਮਿਕ ਕੌਂਸਲ ਮੀਟਿੰਗ

ਮੀਟਿੰਗ ਦੌਰਾਨ ਪੀ.ਜੀ, ਯੂ.ਜੀ ਤੇ ਰਿਸਰਚ ਡਿਗਰੀ ਕੋਰਸਾਂ ਨੂੰ ਦਿੱਤੀ ਪ੍ਰਵਾਨਗੀ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- PPN1305201710ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਕਾਦਮਿਕ ਕੌਂਸਲ ਦੀ ਅੱਜ ਅਹਿਮ ਮੀਟਿੰਗ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵੱਖ-ਵੱਖ ਅੰਡਰ ਗਰੈਜੂਏਟ, ਪੋਸਟ ਗ੍ਰੈਜੂਏਟ ਅਤੇ ਖੋਜ ਡਿਗਰੀ ਕੋਰਸ ਮਨਜੂਰ ਕੀਤੇ ਗਏ ਸਨ। ਮੀਟਿੰਗ ’ਚ ਪੀਐਚ. ਡੀ. ਕੋਰਸ ਵਰਕ ਦੇ ਸਿਲੇਬਸ ਤੋਂ ਇਲਾਵਾ 9 ਪ੍ਰੋਫੈਸ਼ਨਲ ਪ੍ਰੋਗਰਾਮਾਂ ਸਮੇਤ 18 ਹੋਰ ਕੋਰਸਾਂ ਨੂੰ ਹਰੀ ਝੰਡੀ ਦਿੱਤੀ ਗਈ।
ਇੱਥੇ ਜਾਰੀ ਪ੍ਰੈਸ ਰਿਲੀਜ਼ ’ਚ ਡਾ. ਵਾਲੀਆ ਨੇ ਕਿਹਾ ਕਿ ਐਜ਼ੂਕੇਸ਼ਨ, ਇੰਜੀਨੀਅਰਿੰਗ, ਫਾਰਮਾਸਿਊਟਿਕਲ ਸਾਇੰਸਜ਼, ਕਾਨੂੰਨ, ਸਰੀਰਿਕ ਸਿੱਖਿਆ, ਪ੍ਰਬੰਧਨ ਅਤੇ ਤਕਨਾਲੋਜੀ, ਕਾਮਰਸ, ਖੇਤੀਬਾੜੀ, ਵਿਗਿਆਨ, ਫੈਸ਼ਨ ਡਿਜ਼ਾਈਨਿੰਗ ਅਤੇ ਇਲੈਕਟ੍ਰਾਨਿਕਸ ’ਚ ਵੱਖ-ਵੱਖ ਨਵੇਂ ਕੋਰਸ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ‘ਅਕਾਦਮਿਕ ਕੌਂਸਲ ਨੇ ਵਿਚਾਰ-ਵਟਾਂਦਰੇ ਦੇ ਬਾਅਦ ਅਤੇ ਨਵੇਂ ਸੈਸ਼ਨ ਦੇ ਲਈ ਵੱਖ-ਵੱਖ ਕੋਰਸਾਾਂ ’ਤੇ ਚਰਚਾ ਕੀਤੀ ਅਤੇ ਮਨਜ਼ੂਰੀ ਦਿੱਤੀ।
ਉਨ੍ਹਾਂ ਕਿਹਾ ਕਿ ਖਾਲਸਾ ਯੂਨੀਵਰਸਿਟੀ ਐਕਟ-2016 ਦੇ ਪਾਸ ਹੋਣ ਤੋਂ ਬਾਅਦ ਪਿਛਲੇ ਸਾਲ 2016 ’ਚ ਯੂਨੀਵਰਸਿਟੀ ਵਿਖੇ 20 ਤੋਂ ਵਧੇਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜੋ ਅਗਲੇ ਸੈਸ਼ਨ ’ਚ ਵੀ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀਆਂ ਹਾਸਲ ਕਰਵਾਉਣ ਦੇ ਮੱਦੇਨਜ਼ਰ ਨਵੇਂ ਪ੍ਰੋਫੈਸ਼ਨਲ ਅਤੇ ਹੁਨਰ-ਮੁਖੀ ਕੋਰਸਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸੰਨ 1890 ਤੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਪ੍ਰੋਫੈਸ਼ਨਲ ਕਾਲਜਾਂ ਅਤੇ ਸਕੂਲਾਂ ਦੁਆਰਾ ਸਮਾਜ ਨੂੰ ਬਹੁਮੁੱਲੀ ਅਤੇ ਕਿੱਤਾ ਮੁੱਖੀ ਵਿੱਦਿਆ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।
’ਵਰਸਿਟੀ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਮੀਟਿੰਗ ਦਾ ਸੰਚਾਲਨ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਇਮਤਿਹਾਨ ਸੰਚਾਲਕਾਂ ਅਤੇ ਪ੍ਰੀਖਿਅਕ ਦੇ ਨਾਵਾਂ ਨੂੰ ਮਨਜੂਰੀ ਦਿੰਦੇ ਹੋਏ ਇਸ ਸਬੰਧੀ ਸਮੂਹ ਅਧਿਕਾਰ ਉਪ ਕੁਲਪਤੀ ਨੂੰ ਸੌਂਪੇ ਗਏ। ਇਸ ਤੋਂ ਇਲਾਵਾ ਮੀਟਿੰਗ ’ਚ ਐਜ਼ੂਕੇਸ਼ਨ ਅਤੇ ਫ਼ਿਜੀਕਲ ਐਜ਼ੂਕੇਸ਼ਨ ਦੇ ਵੱਖ-ਵੱਖ ਖੇਤਰਾਂ ’ਚ 4 ਖੋਜ ਅਭਿਆਸ ਨੂੰ ਵੀ ਪ੍ਰਵਾਨਗੀ ਦਿੱਤੀ ਗਈ।ਇਸ ਮੌਕੇ ਖ਼ਾਲਸਾ ’ਵਰਸਿਟੀ ਦੇ ਡੀਨ ਅਕਾਦਮਿਕ ਡਾ. ਰਘੁਬੀਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬੀ. ਐਸ. ਭਾਟੀਆ, ਡੀਨ ਸੂਟਡੈਂਟਸ ਵੈਲਫ਼ੇਅਰ ਐਂਡ ਕਲਚਰਲ ਮਾਮਲੇ ਡਾ. ਸੁਖਬੀਰ ਕੌਰ ਮਾਹਲ, ਡਾਇਰੈਕਟਰ ਰਿਸਰਚ ਡਾ. ਆਰ. ਕੇ. ਧਵਨ, ਕੰਟਰੋਲਰ ਆਫ਼ ਐਗਜੈਮੀਨੇਸ਼ਨਸ ਡਾ. ਅਮਰਪਾਲ ਸਿੰਘ, ਡੀਨ ਐਗਰੀਕਲਚਰ ਸਾਇੰਸਸ ਡਾ. ਗੁਰਸ਼ਰਨ ਸਿੰਘ, ਫ਼ਿਜ਼ੀਕਲ ਐਜ਼ੂਕੇਸ਼ਨ ਐਂਡ ਡਾਇਰੈਕਟਰ ਸਪੋਰਟਸ ਡਾ. ਕੰਵਲਜੀਤ ਸਿੰਘ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸੁਭਜੀਤ ਜੈਨ ਪ੍ਰੋਫੈਸਰ ਅਤੇ ਮੁਖੀ ਫਾਰਮੇਸੀ ਵਿਭਾਗ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਮੁੱਖੀ ਡਾ. ਸੰਦੀਪ ਰੇਹੜ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply