
ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਮੁਕਤ ਜਾਤੀ ਸੈੱਲ ਦੇ ਕਨਵੀਨਰ ਅਤੇ ਆਲ ਇੰਡੀਆ ਵਿਮੁਕਤ ਜਾਤੀ ਸੇਵਕ ਸੰਘ ਸੂਬਾ ਪ੍ਰਧਾਨ ਧਰਮਬੀਰ ਸਿੰਘ ਮਾਹੀਆ ਨੇ ਇੱਥੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜਿਲ੍ਹਾ ਕਾਂਗਰਸ ਵੱਲੋਂ ਰੱਖੇ ਗਏ ਪ੍ਰੋਗਰਾਮ ਤਹਿਤ ਆਲ ਇੰਡੀਆ ਵਿਮੁਕਤ ਜਾਤੀ ਸੇਵਕ ਸੰਘ ਦੇ ਚੋਣਵੇਂ ਨੁਮਾਇਦੇ ਅੰਮ੍ਰਿਤਸਰ ਹਲਕੇ ਤੋਂ ਚੁਣੇ ਹੋਏ ਮੈਂਬਰ ਪਾਰਲੀਮੈਂਟ ਅਤੇ ਪਾਰਲੀਮੈਂਟ ਵਿੱਚ ਕਾਂਗਰਸ ਵਿਰੋਧੀ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ । ਜਿਸ ਵਿੱਚ ਵਿਮੁਕਤ ਜਾਤੀਆਂ ਵੱਲੋਂ ਮੈਂਬਰ ਪਾਰਲੀਮੈਂਟ ਅਤੇ ਵਿਰੋਧੀ ਧਿਰ ਦਾ ਉਪ ਨੇਤਾ ਚੁਣੇ ਜਾਣ ਤੇ ਮੁਬਾਰਕ-ਬਾਤ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਕਾਮਨਾ ਕੀਤੀ ਕਿ ਤੁਸੀਂ ਭਵਿੱਖ ਵਿੱਚ ਹੋਰ ਵੀ ਜ਼ਿਆਦਾ ਸਫ਼ਲਤਾਵਾਂ ਨੂੰ ਛੂਹੋ ਤਾਂ ਜੋ ਆਪਣੇ ਹਲਕੇ ਦੇ ਨਾਲ-ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਵੀ ਲੈ ਕੇ ਚੱਲੋ ਅਤੇ ਇਹਨਾਂ ਉੱਤੇ ਆ ਰਹੀਆਂ ਮੁਸ਼ਕਲਾਂ ਅਤੇ ਇਹਨਾਂ ਦੀਆਂ ਮੰਗਾਂ ਸਮੇਂ-ਸਮੇਂ ਪਾਰਲੀਮੈਂਟ ਅਤੇ ਸਰਕਾਰਾਂ ਵਿੱਚ ਵੀ ਉਠਾਉਂਦੇ ਰਹੋਗੇ । ਵਧਾਈ ਦੇਣ ਤੋਂ ਬਾਅਦ ਵਿਮੁਕਤ ਜਾਤੀਆਂ ਦੇ ਨੁਮਾਇਦਿਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਪਾਰਲੀਮੈਂਟ ਸ਼ੈਸਨ ਵਿੱਚ ਵਿਮੁਕਤ ਜਾਤੀਆਂ ਨੂੰ ਸਡਿਊਲਡ ਟਰਾਈਬ ਦਾ ਦਰਜਾ ਦੇਣ ਲਈ ਜ਼ਰੂਰ ਆਵਾਜ਼ ਉਠਾਉਗੇ । ਕੈਪਟਨ ਅਮਰਿੰਦਰ ਸਿੰਘ ਨੇ ਵਿਮੁਕਤ ਜਾਤੀਆਂ ਦੀਆਂ ਮੰਗਾਂ ਲਈ ਪਹਿਲ ਦੇ ਆਧਾਰ ਤੇ ਆਵਾਜ਼ ਉਠਾਉਣ ਦਾ ਭਰੋਸਾ ਦਿਵਾਇਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਮੁਕਤ ਜਾਤੀਆਂ ਵੱਲੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤੇ ਤਹਿ ਦਿਲੋਂ ਧੰਨਵਾਦ ਕੀਤਾ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media