Monday, March 23, 2026

ਅਸਲੇ ਸਬੰਧੀ ਹਰੇਕ ਕਾਰਜ ਹੋਵੇਗਾ ਆਨ ਲਾਈਨ- ਡੀ.ਸੀ

ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – PPN1805201713ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਤੋਂ ਅਸਲੇ ਸਬੰਧੀ ਹਰੇਕ ਕਾਰਜ ਦਾ ਕੰਮਕਾਜ ਆਨ ਲਾਈਨ ਕੀਤਾ ਜਾਵੇਗਾ, ਅਗਰ ਕਿਸੇ ਵਿਅਕਤੀ ਨੇ ਅਸਲੇ ਲਈ ਅਰਜੀ ਵੀ ਦੇਣੀ ਹੈ ਤਾਂ ਉਸ ਨੂੰ ਆਨਲਾਈਨ ਅਰਜੀ ਭਰਨੀ ਪਵੇਗੀ, ਇਸ ਨਾਲ ਜਿਥੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋਣਗੀਆ ਉਥੇ ਹੀ ਲੋਕਾਂ ਦੇ ਸਮੇਂ ਦੀ ਬੱਚਤ ਵੀ ਹੋਵੇਗੀ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਅਸਲਾ ਬ੍ਰਾਂਚ ਵੱਲੋਂ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਦਿੱਤੀ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਗਵਿੰਦਰ ਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ), ਅਸ਼ੋਕ ਕੁਮਾਰ ਸਹਾਇਕ ਕਮਿਸ਼ਲਰ ਜਨਰਲ, ਜਸਵੰਤ ਸਿੰਘ ਢਿਲੋਂ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਪਠਾਨਕੋਟ ਅਤੇ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੇ ਸਾਰੇ ਪੁਲਿਸ ਥਾਣਿਆਂ ਦੇ ਮੁੱਖੀ ਵੀ ਹਾਜ਼ਰ ਸਨ।
ਡੀ.ਸੀ ਸ਼੍ਰੀਮਤੀ ਨੀਲਿਮਾ ਨੇ ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਲੋਕਾਂ ਨੂੰ ਪਹਿਲਾ ਅਸਲਾ ਲੈਣ ਲਈ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ।ਜਿਸ ਦੇ ਚਲਦਿਆਂ ਲੋਕਾਂ ਨੂੰ ਹੋਰ ਸੁਵਿਧਾ ਦਿੱਤੇ ਜਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਲੇ ਸਬੰਧੀ ਸਾਰੇ ਕਾਰਜਾਂ ਨੂੰ ਆਨ ਲਾਈਨ ਕੀਤਾ ਗਿਆ ਹੈ। ਇਸ ਸੁਵਿਧਾ ਦੇ ਆਨ ਲਾਈਨ ਕੀਤੇ ਜਾਣ ਨਾਲ ਜਿੱਥੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਨਿਰਧਾਰਤ ਸਮੇਂ ਅੰਦਰ ਉਨ੍ਹਾਂ ਦੇ ਕਾਰਜ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਅੱਜ ਤੋਂ ਨਵੇਂ ਲਾਈਸ਼ੈਂਸ ਲਈ ਅਰਜੀ ਦੇਣਾ, ਹਥਿਆਰ ਨੂੰ ਰੀਨਿਊ ਕਰਵਾਉਣਾ, ਹਥਿਆਰ ਨੂੰ ਵੇਚਣਾ, ਨਵਾਂ ਅਸਲਾ ਖਰੀਦਣਾ, ਅਸਲੇ ਨੂੰ ਦੂਸਰੇ ਦੇ ਨਾਲ ਤਬਦੀਲ ਕਰਨਾ, ਅਸਲੇ ਨੂੰ ਖਾਰਜ ਕਰਨਾ, ਆਪਣਾ ਪਤਾ ਬਦਲਣ ਤੇ ਅਸਲਾ ਦਫਤਰ ਨੂੰ ਸੂਚਨਾਂ ਅਤੇ ਨਵਾਂ ਪਤਾ ਦਰਜ  ਕਰਵਾਉਣਾ, ਅਸਲੇ ਵਿੱਚ ਵਾਧਾ, ਬਾਹਰੀ ਪ੍ਰਦੇਸਾਂ ਤੋਂ ਪੰਜਾਬ ਜਾਂ ਜ਼ਿਲ੍ਹੇ ਅੰਦਰ ਆਉਣ ਤੇ ਰਜਿਸਟ੍ਰੇਸਨ ਕਰਵਾਉਣਾ, ਅਸਲਾ ਗੁੰਮ ਹੋਣਾ, ਹਥਿਆਰ ਦੀ ਸੰਖਿਆ ਵਧਾਉਣ, ਰਿਟੇਨਰ ਐਂਟਰੀ, ਵਾਧੂ ਅਸਲਾ ਲੈਣ ਸਬੰਧੀ ਅਤੇ ਕੈਰੀ ਪਰਮਿਟ ਸਬੰਧੀ ਸਾਰੇ ਕਾਰਜ ਆਨ ਲਾਈਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਨ੍ਹਾਂ ਕੋਲ ਪਹਿਲਾਂ ਤੋਂ ਅਸਲ੍ਹਾ ਹੈ ਉਨ੍ਹਾਂ ਨੂੰ ਅਤੇ  ਨਵੇਂ ਅਸਲੇ ਲਈ ਅਰਜੀ ਦੇਣ ਵਾਲੇ ਲੋਕਾਂ ਨੂੰ ਉਕਤ ਸਾਰੀਆਂ ਸੇਵਾਵਾਂ ਆਨਲਾਈਨ ਦਿੱਤੀਆਂ ਜਾਣਗੀਆਂ ਅਤੇ ਹਰੇਕ ਸੇਵਾ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ ਜਿਸ ਦੇ ਨਾਲ ਲੋਕਾਂ ਦੇ ਅਸਲੇ ਸਬੰਧੀ ਕਾਰਜ ਨਿਰਧਾਰਤ ਸਮੇਂ ਅੰਦਰ ਹੀ ਹੋਣਗੇ। ਉਪਰੋਕਤ ਸੇਵਾਵਾਂ ਲਈ ੲਦਸਿਟਰਚਿਟ.ਪੁਨਜੳਬ.ਗੋਵ.ਨਿ ਤੇ ਲਾਾਗਇਨ ਕੀਤਾ ਜਾ ਸਕਦਾ ਹੈ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply